ਜ਼ਿਲ੍ਹਾ ਖਜ਼ਾਨਾ ਅਫਸਰ ਵੱਲੋਂ ਜਾਗਰੂਕਤਾ ਮੇਲੇ ਦੌਰਾਨ ਈ-ਕੇ.ਵਾਈ.ਸੀ ਕਰਵਾਉਣ ਤੋਂ ਵਾਂਝੇ ਰਹੇ ਪੈਨਸ਼ਨਰਾਂ ਨੂੰ ਅਪੀਲ
ਫਤਹਿਗੜ੍ਹ ਸਾਹਿਬ, 17 ਨਵੰਬਰ (ਹਿੰ. ਸ.)। ਜ਼ਿਲ੍ਹਾ ਖਜ਼ਾਨਾ ਅਫਸਰ ਅਸ਼ੋਕ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਤਿੰਨ ਰੋਜ਼ਾ ਪੈਨਸ਼ਨਰ ਜਾਗਰੂਕਤਾ ਸੇਵਾ ਮੇਲਾ ਸਮਾਪਤ ਹੋ ਚੁੱਕਾ ਹੈ ਪਰ ਜਿਹੜੇ ਪੈਨਸ਼ਨਰਾਂ ਦਾ ਈ-ਕੇ.ਵਾਈ.ਸੀ., ਪੈਨਸ਼ਨ ਸੇਵਾ ਪੋਰਟਲ ‘ਤੇ ਕਿਸੇ ਕਾਰਨ ਦਰਜ ਨਹੀਂ ਹੋ ਸਕਿਆ ਉਹਨਾਂ ਲਈ
ਜ਼ਿਲ੍ਹਾ ਖਜ਼ਾਨਾ ਅਫਸਰ ਵੱਲੋਂ ਜਾਗਰੂਕਤਾ ਮੇਲੇ ਦੌਰਾਨ ਈ-ਕੇ.ਵਾਈ.ਸੀ ਕਰਵਾਉਣ ਤੋਂ ਵਾਂਝੇ ਰਹੇ ਪੈਨਸ਼ਨਰਾਂ ਨੂੰ ਅਪੀਲ


ਫਤਹਿਗੜ੍ਹ ਸਾਹਿਬ, 17 ਨਵੰਬਰ (ਹਿੰ. ਸ.)। ਜ਼ਿਲ੍ਹਾ ਖਜ਼ਾਨਾ ਅਫਸਰ ਅਸ਼ੋਕ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਤਿੰਨ ਰੋਜ਼ਾ ਪੈਨਸ਼ਨਰ ਜਾਗਰੂਕਤਾ ਸੇਵਾ ਮੇਲਾ ਸਮਾਪਤ ਹੋ ਚੁੱਕਾ ਹੈ ਪਰ ਜਿਹੜੇ ਪੈਨਸ਼ਨਰਾਂ ਦਾ ਈ-ਕੇ.ਵਾਈ.ਸੀ., ਪੈਨਸ਼ਨ ਸੇਵਾ ਪੋਰਟਲ ‘ਤੇ ਕਿਸੇ ਕਾਰਨ ਦਰਜ ਨਹੀਂ ਹੋ ਸਕਿਆ ਉਹਨਾਂ ਲਈ ਸਰਕਾਰ ਵੱਲੋਂ ਇਸ ਸੁਵਿਧਾ ਨੂੰ ਹਾਲੇ ਜਾਰੀ ਰੱਖਿਆ ਗਿਆ ਹੈ। ਜ਼ਿਲ੍ਹਾ ਖਜ਼ਾਨਾ ਅਫਸਰ ਨੇ ਦੱਸਿਆ ਕਿ ਅਜਿਹਾ ਕੋਈ ਵੀ ਪੈਨਸ਼ਨਰ, ਕਿਸੇ ਵੀ ਕੰਮ ਵਾਲੇ ਦਿਨ ਨੇੜਲੇ ਪੈਨਸ਼ਨ ਕਰਤਾ ਬੈਂਕ, ਤਹਿਸੀਲ ਖਜ਼ਾਨਾ ਦਫਤਰ ਜਾਂ ਜ਼ਿਲ੍ਹਾ ਖਜਾਨਾ ਦਫਤਰ ਵਿਚ ਈ- ਕੇ.ਵਾਈ.ਸੀ ਕਰਵਾਉਣ ਲਈ ਤਾਲਮੇਲ ਕਰ ਸਕਦਾ ਹੈ।

ਜ਼ਿਲ੍ਹਾ ਖਜਾਨਾ ਅਫਸਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਪੈਨਸ਼ਨਰ ਸੇਵਾ ਪੋਰਟਲ ਤਹਿਤ ਹਰੇਕ ਪੈਨਸ਼ਨਰ, ਫੈਮਲੀ ਪੈਨਸ਼ਨਰ ਦਾ ਈ-ਕੇ.ਵਾਈ.ਸੀ ਕਰਵਾਇਆ ਜਾਣਾ ਲਾਜਮੀ ਹੈ।

ਜ਼ਿਲ੍ਹਾ ਖਜ਼ਾਨਾ ਅਫਸਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੈਨਸ਼ਨਰ ਤੇ ਫੈਮਲੀ ਪੈਨਸ਼ਨਰਾਂ ਦੀ ਸਹੂਲਤ ਲਈ ਪੈਨਸ਼ਨਰ ਸੇਵਾ ਪੋਰਟਲ ਲਾਗੂ ਕੀਤਾ ਜਾ ਚੁੱਕਾ ਹੈ, ਜਿਸ ਰਾਹੀਂ ਪੈਨਸ਼ਨਰ, ਘਰ ਬੈਠੇ ਹੀ ਆਪਣਾ ਜੀਵਨ ਪ੍ਰਮਾਣ ਪੱਤਰ ਅਪਲੋਡ ਕਰ ਸਕਣਗੇ। ਉਨ੍ਹਾਂ ਦੱਸਿਆ ਕਿ ਇਸ ਪੋਰਟਲ ਰਾਹੀਂ ਮਹੀਨਾਵਾਰ ਪੈਨਸ਼ਨ ਦੀ ਅਕਾਉਟਿੰਗ, ਈਪੀਪੀ ਪੈਨਸ਼ਨ ਡਾਟਾ ਸ਼ਿਕਾਇਤ ਨਿਵਾਰਨ ਸਕਸੈਸ਼ਨ ਮੋਡਿਉਲ ਆਦਿ ਦੀ ਵਿਵਸਥਾ ਉਪਲਬਧ ਹੈ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande