ਪਿਓ ਪੁੱਤ ਕਿਸਾਨਾਂ ਨੇ ਸਾਲ 2017 ਤੋਂ 10 ਏਕੜ ਰਕਬੇ 'ਚ ਪਰਾਲੀ ਨੂੰ ਨਹੀਂ ਲਾਈ ਅੱਗ
ਮਾਨਸਾ/ ਭੀਖੀ, 17 ਨਵੰਬਰ (ਹਿੰ. ਸ.)। ਪਰਾਲੀ ਪ੍ਰਬੰਧਨ ਵਿਚ ਪਿੰਡ ਮੱਤੀ ਦੇ ਪਿਓ- ਪੁੱਤਾਂ ਦੀ ਤਿੱਕੜੀ ਹੋਰਾਂ ਕਿਸਾਨਾਂ ਲਈ ਉਦਾਹਰਨ ਬਣੀ ਹੈ ਜਿਹੜੇ ਆਪਣੇ ਖੇਤ ਵਿਚ ਪਰਾਲੀ ਪ੍ਰਬੰਧਨ ਦੇ ਨਾਲ ਨਾਲ ਗਰੁੱਪ ਰਾਹੀਂ ਦੂਜੇ ਕਿਸਾਨਾਂ ਦੇ ਖੇਤਾਂ ਵਿਚ ਵੀ ਬੇਲਰ ਨਾਲ ਗੱਠਾਂ ਬਣਾਉਂਦੇ ਹਨ। ਕਿਸਾਨਾਂ ਜਸਵਿੰਦਰ ਸਿੰ
ਪਿਓ ਪੁੱਤ ਕਿਸਾਨ ਜਿਨ੍ਹਾਂ ਨੇ ਸਾਲ 2017 ਤੋਂ 10 ਏਕੜ ਰਕਬੇ 'ਚ ਪਰਾਲੀ ਨੂੰ ਨਹੀਂ ਲਾਈ ਅੱਗ।


ਮਾਨਸਾ/ ਭੀਖੀ, 17 ਨਵੰਬਰ (ਹਿੰ. ਸ.)। ਪਰਾਲੀ ਪ੍ਰਬੰਧਨ ਵਿਚ ਪਿੰਡ ਮੱਤੀ ਦੇ ਪਿਓ- ਪੁੱਤਾਂ ਦੀ ਤਿੱਕੜੀ ਹੋਰਾਂ ਕਿਸਾਨਾਂ ਲਈ ਉਦਾਹਰਨ ਬਣੀ ਹੈ ਜਿਹੜੇ ਆਪਣੇ ਖੇਤ ਵਿਚ ਪਰਾਲੀ ਪ੍ਰਬੰਧਨ ਦੇ ਨਾਲ ਨਾਲ ਗਰੁੱਪ ਰਾਹੀਂ ਦੂਜੇ ਕਿਸਾਨਾਂ ਦੇ ਖੇਤਾਂ ਵਿਚ ਵੀ ਬੇਲਰ ਨਾਲ ਗੱਠਾਂ ਬਣਾਉਂਦੇ ਹਨ। ਕਿਸਾਨਾਂ ਜਸਵਿੰਦਰ ਸਿੰਘ (32 ਸਾਲ) ਵਾਸੀ ਮੱਤੀ ਨੇ ਦੱਸਿਆ ਕਿ ਉਹ ਆਪਣੇ ਪਿਤਾ ਸਤਗੁਰ ਸਿੰਘ (58 ਸਾਲ) ਅਤੇ ਭਰਾ ਪ੍ਰਗਟ ਸਿੰਘ (29 ਸਾਲ) ਨਾਲ 10 ਏਕੜ ਰਕਬੇ ਵਿੱਚ ਵਾਹੀ ਕਰਦੇ ਹਨ। ਓਨ੍ਹਾਂ ਨੇ ਸਾਲ 2017 ਤੋਂ ਪਰਾਲੀ ਨੂੰ ਅੱਗ ਨਹੀਂ ਲਾਈ। ਓਨ੍ਹਾਂ ਦੱਸਿਆ ਕਿ ਉਸ ਸਾਲ ਓਨ੍ਹਾਂ ਦੇ ਪਿੰਡ ਵਿੱਚ ਸਰਕਾਰ ਵਲੋਂ ਗਰੁੱਪ ਨੂੰ ਸਬਸਿਡੀ 'ਤੇ ਸੰਦ ਹੈਪੀ ਸੀਡਰ, ਸੁਪਰ ਸੀਡਰ ਤੇ ਮਲਚਰ ਆਦਿ ਦਿੱਤੇ ਗਏ, ਜਿਨ੍ਹਾਂ ਨਾਲ ਓਨ੍ਹਾਂ ਨੇ ਪਰਾਲੀ ਪ੍ਰਬੰਧਨ ਸ਼ੁਰੂ ਕਰ ਦਿੱਤਾ।

ਇਸ ਮਗਰੋਂ ਸਾਲ 2023 ਵਿੱਚ ਓਨ੍ਹਾਂ ਨੇ ਆਪਣਾ ਸੁਪਰ ਸੀਡਰ ਲਿਆ ਅਤੇ ਪਿਛਲੇ ਸਾਲ ਓਨ੍ਹਾਂ ਦੇ ਕਿਸਾਨ ਗਰੁੱਪ ਪ੍ਰੋਐਗਰੀ ਸ਼ਕਤੀ ਫਾਰਮਰ ਪ੍ਰੋਡਿਊਸਰ ਕੰਪਨੀ ਨੂੰ ਬੇਲਰ ਸਬਸਿਡੀ 'ਤੇ ਮਿਲਿਆ ਜਿਸ ਨਾਲ ਓਨ੍ਹਾਂ ਨੇ ਇਸ ਵਾਰ ਪਿੰਡ ਮੱਤੀ ਤੋਂ ਇਲਾਵਾ ਮੌਜੋ ਖੁਰਦ, ਅਲੀਸ਼ੇਰ ਅਤੇ ਗੁਰਥੜੀ ਦੇ ਲਗਭਗ

ਕਰੀਬ 20 ਹਜ਼ਾਰ ਕੁਇੰਟਲ ਪਰਾਲੀ ਦੀਆਂ ਗੱਠਾਂ ਚੁੱਕ ਕੇ ਢੈਪਈ ਵਿਚ ਪੈਲੇਟ ਫੈਕਟਰੀ ਨੂੰ ਦਿੱਤੀਆਂ ਹਨ ਜਿਸ ਨਾਲ ਕਿਸਾਨਾਂ ਦਾ ਵੀ ਕੋਈ ਖਰਚ ਨਹੀਂ ਹੋਇਆ ਅਤੇ ਪੈਲੇਟ ਫੈਕਟਰੀ ਨੂੰ ਗੱਠਾਂ ਦੇਣ ਨਾਲ ਗਰੁੱਪ ਦੇ ਬੇਲਰ ਦੇ ਖਰਚੇ ਵੀ ਪੂਰੇ ਹੋ ਗਏ। ਓਨ੍ਹਾਂ ਦੱਸਿਆ ਕਿ ਓਨ੍ਹਾਂ ਨੇ ਆਪਣੇ 10 ਏਕੜ ਵਿੱਚੋਂ 6 ਏਕੜ ਵਿੱਚ ਸੁਪਰ ਸੀਡਰ ਚਲਾਇਆ ਅਤੇ 4 ਏਕੜ ਵਿੱਚ ਗੱਠਾਂ ਬਣਾਈਆਂ। ਓਨ੍ਹਾਂ ਜ਼ਿਲ੍ਹੇ ਦੇ ਹੋਰਨਾਂ ਕਿਸਾਨਾਂ ਨੂੰ ਵੀ ਪਰਾਲੀ ਪ੍ਰਬੰਧਨ ਦੀ ਅਪੀਲ ਕੀਤੀ।

ਡਿਪਟੀ ਕਮਿਸ਼ਨਰ ਮਾਨਸਾ ਨਵਜੋਤ ਕੌਰ ਆਈ ਏ ਐੱਸ ਨੇ ਪਿੰਡ ਮੱਤੀ ਦੇ ਕਿਸਾਨਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਜ਼ਿਲ੍ਹੇ ਦੇ ਹੋਰ ਕਿਸਾਨਾਂ ਵੀ ਇਨ੍ਹਾਂ ਤੋਂ ਸੇਧ ਲੈਣ। ਓਨ੍ਹਾਂ ਕਿਹਾ ਕਿ ਪਰਾਲੀ ਪ੍ਰਬੰਧਨ ਮੁਹਿੰਮ ਵਿੱਚ ਕਿਸਾਨਾਂ ਦੇ ਸਹਿਯੋਗ ਸਦਕਾ ਇਸ ਵਾਰ ਪਿਛਲੇ ਸਾਲ ਨਾਲੋਂ ਪਰਾਲੀ ਸਾੜਨ ਦੇ ਮਾਮਲੇ ਘੱਟ ਸਾਹਮਣੇ ਆਏ ਹਨ। ਓਨ੍ਹਾਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਮਾਨਸਾ ਨੂੰ ਜ਼ੀਰੋ ਬਰਨਿੰਗ ਵਾਲਾ ਜ਼ਿਲ੍ਹਾ ਬਣਾਉਣ ਦਾ ਸੱਦਾ ਦਿੱਤਾ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande