ਨੈਸ਼ਨਲ ਕਮਿਸ਼ਨ ਫਾਰ ਵੂਮੈਨ ਵੱਲੋਂ 18 ਨਵੰਬਰ ਨੂੰ ਰਾਸ਼ਟਰੀ ਮਹਿਲਾ ਕਮਿਸ਼ਨ-ਆਪਦੇ ਦੁਆਰ ਤਹਿਤ ਮਹਿਲਾ ਜਨਸੁਣਵਾਈ ਪ੍ਰੋਗਰਾਮ ਕਰਵਾਇਆ ਜਾਵੇਗਾ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 17 ਨਵੰਬਰ (ਹਿੰ. ਸ.)। ਮੈਂਬਰ, ਨੈਸ਼ਨਲ ਕਮਿਸ਼ਨ ਫਾਰ ਵੂਮੈਨ ਮਮਤਾ ਕੁਮਾਰੀ ਵੱਲੋਂ ਮਿਤੀ 18 ਨਵੰਬਰ 2025 ਨੂੰ ਜ਼ਿਲ੍ਹਾ ਐੱਸ.ਏ.ਐੱਸ.ਨਗਰ ਦਾ ਦੌਰਾ ਕੀਤਾ ਜਾਣਾ ਹੈ, ਜਿਸ ਦੇ ਤਹਿਤ ਮਿਤੀ 18 ਨਵੰਬਰ 2025 ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਸੈਕਟਰ-76 ਕਮਰਾ ਨੰਬਰ 256 ਪਹਿਲੀ ਮ
ਨੈਸ਼ਨਲ ਕਮਿਸ਼ਨ ਫਾਰ ਵੂਮੈਨ ਵੱਲੋਂ 18 ਨਵੰਬਰ ਨੂੰ ਰਾਸ਼ਟਰੀ ਮਹਿਲਾ ਕਮਿਸ਼ਨ-ਆਪਦੇ ਦੁਆਰ ਤਹਿਤ ਮਹਿਲਾ ਜਨਸੁਣਵਾਈ ਪ੍ਰੋਗਰਾਮ ਕਰਵਾਇਆ ਜਾਵੇਗਾ


ਸਾਹਿਬਜ਼ਾਦਾ ਅਜੀਤ ਸਿੰਘ ਨਗਰ, 17 ਨਵੰਬਰ (ਹਿੰ. ਸ.)। ਮੈਂਬਰ, ਨੈਸ਼ਨਲ ਕਮਿਸ਼ਨ ਫਾਰ ਵੂਮੈਨ ਮਮਤਾ ਕੁਮਾਰੀ ਵੱਲੋਂ ਮਿਤੀ 18 ਨਵੰਬਰ 2025 ਨੂੰ ਜ਼ਿਲ੍ਹਾ ਐੱਸ.ਏ.ਐੱਸ.ਨਗਰ ਦਾ ਦੌਰਾ ਕੀਤਾ ਜਾਣਾ ਹੈ, ਜਿਸ ਦੇ ਤਹਿਤ ਮਿਤੀ 18 ਨਵੰਬਰ 2025 ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਸੈਕਟਰ-76 ਕਮਰਾ ਨੰਬਰ 256 ਪਹਿਲੀ ਮੰਜਿਲ ਵਿਖੇ ਸਵੇਰੇ 10.00 ਵਜੇ ਤੋਂ “ਰਾਸ਼ਟਰੀ ਮਹਿਲਾ ਆਯੋਗ-ਆਪਦੇ ਦੁਆਰ” ਦੇ ਤਹਿਤ ਮਹਿਲਾ ਜਨ-ਸੁਣਵਾਈ ਦਾ ਪ੍ਰੋਗਰਾਮ ਉਲਿਕਿਆ ਗਿਆ ਹੈ, ਜਿਸ ਦੌਰਾਨ 60 ਤੋਂ ਵੱਧ ਮਹਿਲਾਵਾਂ ਦੀਆਂ ਪੈਡਿੰਗ ਪਈਆਂ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾਣਾ ਹੈ।

ਇਸ ਤੋਂ ਇਲਾਵਾ ਮਹਿਲਾਵਾਂ ਨਾਲ ਸਬੰਧਤ ਵੱਖ-ਵੱਖ ਤਰ੍ਹਾਂ ਦੀਆਂ ਸਮੱਸਿਆਵਾਂ ਨੂੰ ਸੁਣਦੇ ਹੋਏ ਮੌਕੇ ਤੇ ਹੱਲ ਕੀਤਾ ਜਾਣਾ ਹੈ। ਇਸ ਸਬੰਧੀ ਜ਼ਿਲ੍ਹਾ ਐੱਸ.ਏ.ਐੱਸ.ਨਗਰ ਅਧੀਨ ਆਉਦੀਆਂ ਮਹਿਲਾਵਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜੇਕਰ ਕਿਸੇ ਵੀ ਮਹਿਲਾ ਦੀ ਕੌਮੀ ਮਹਿਲਾ ਕਮਿਸ਼ਨ ਕੋਲ ਕੋਈ ਸ਼ਿਕਾਇਤ ਪੈਂਡਿੰਗ ਹੈ ਤਾਂ ਮਿਤੀ 18 ਨਵੰਬਰ 2025 ਨੂੰ ਸਮਾਂ ਸਵੇਰੇ 10 ਵਜੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਸੈਕਟਰ-76 ਮੋਹਾਲੀ ਦੇ ਕਮਰਾ ਨੰਬਰ:256 ਪਹਿਲੀ ਮੰਜਿਲ ਵਿਖੇ ਜਾ ਕੇ ਅਪਣੀ ਸ਼ਿਕਾਇਤ ਸਬੰਧੀ ਕਾਰਵਾਈ ਕਰਵਾ ਸਕਦੇ ਹਨ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande