ਐਸ. ਜੀ. ਪੀ. ਸੀ. ਜਨਵਰੀ 'ਚ ਪਾਸ ਕੀਤੇ ਮਤੇ ਨੂੰ ਵਾਪਿਸ ਲੈਕੇ ਫੀਸਾਂ 'ਚ ਕਟੌਤੀ ਕਰੇ: ਕਾਹਨੇਕੇ
ਸ੍ਰੀ ਅੰਮ੍ਰਿਤਸਰ ਸਾਹਿਬ, 17 ਨਵੰਬਰ (ਹਿੰ. ਸ.)। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜੱਥੇਦਾਰ ਮਿੱਠੂ ਸਿੰਘ ਕਾਹਨੇਕੇ (ਅਗਜੈਕਟਿਵ ਮੈਂਬਰ ਅਤੇ ਬੁਲਾਰਾ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ) ਵੱਲੋ ਜਾਰੀ ਆਪਣੇ ਬਿਆਨ ਵਿੱਚ ਐਸ ਜੀ ਪੀ ਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੋ ਮੰਗ ਕੀਤੀ ਗਈ ਹੈ
ਐਸ. ਜੀ. ਪੀ. ਸੀ. ਜਨਵਰੀ 'ਚ ਪਾਸ ਕੀਤੇ ਮਤੇ ਨੂੰ ਵਾਪਿਸ ਲੈਕੇ ਫੀਸਾਂ 'ਚ ਕਟੌਤੀ ਕਰੇ: ਕਾਹਨੇਕੇ


ਸ੍ਰੀ ਅੰਮ੍ਰਿਤਸਰ ਸਾਹਿਬ, 17 ਨਵੰਬਰ (ਹਿੰ. ਸ.)। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜੱਥੇਦਾਰ ਮਿੱਠੂ ਸਿੰਘ ਕਾਹਨੇਕੇ (ਅਗਜੈਕਟਿਵ ਮੈਂਬਰ ਅਤੇ ਬੁਲਾਰਾ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ) ਵੱਲੋ ਜਾਰੀ ਆਪਣੇ ਬਿਆਨ ਵਿੱਚ ਐਸ ਜੀ ਪੀ ਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੋ ਮੰਗ ਕੀਤੀ ਗਈ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਵੇ ਸ਼ਹੀਦੀ ਦਿਹਾੜੇ ਮੌਕੇ ਸ਼੍ਰੋਮਣੀ ਕਮੇਟੀ ਫੀਸਾਂ ਵਿੱਚ ਵਾਧੇ ਵਾਲੇ ਮਤੇ ਨੂੰ ਵਾਪਿਸ ਲਵੇ। ਮਿੱਠੂ ਸਿੰਘ ਕਾਹਨੇਕੇ ਵਲੋ ਜਾਰੀ ਆਪਣੇ ਬਿਆਨ ਵਿੱਚ ਕਿਹਾ ਗਿਆ ਹੈ ਕਿ, ਸ਼੍ਰੋਮਣੀ ਕਮੇਟੀ ਸਿੱਖਾਂ ਦੀ ਸਿਰਮੌਰ ਸੰਸਥਾ ਹੈ, ਜਿਸ ਦਾ ਮੁੱਢਲਾ ਫਰਜ਼ ਬਣਦਾ ਹੈ ਕਿ, ਆਰਥਿਕ ਪੱਖ ਤੋਂ ਕਮਜ਼ੋਰ ਪਰਿਵਾਰਾਂ ਦੀ ਸਿੱਖਿਆ ਖੇਤਰ ਵਿੱਚ ਮੱਦਦ ਕੀਤੀ ਜਾਵੇ। ਓਹਨਾ ਕਿਹਾ ਕਿ ਅੱਜ ਦੁੱਖ ਦੀ ਗੱਲ ਹੈ ਕਿ ਸ਼੍ਰੋਮਣੀ ਕਮੇਟੀ ਆਪਣੇ ਬਜ਼ਟ ਵਿੱਚ ਵਾਧੇ ਨੂੰ ਯਕੀਨੀ ਬਣਾਉਣ ਲਈ ਫੀਸਾਂ ਵਿੱਚ ਵੱਡੀ ਪੱਧਰ ਤੇ ਵਾਧਾ ਕਰ ਚੁੱਕੀ ਹੈ, ਜਿਸ ਲਈ ਐਸਜੀਪੀਸੀ ਦੇ ਪ੍ਰਬੰਧ ਹੇਠ ਚਲਣ ਵਾਲੇ ਸਕੂਲਾਂ ਵਿੱਚ ਪੜ੍ਹਨ ਦੇ ਚਾਹਵਾਨ ਬੱਚਿਆਂ ਲਈ ਸਿੱਖਿਆ ਦਾ ਧੁਰਾ ਦੂਰ ਹੋਣ ਲੱਗਾ ਹੈ।

ਮਿੱਠੂ ਸਿੰਘ ਕਾਹਨੇਕੇ ਨੇ ਐਸਜੀਪੀਸੀ ਪ੍ਰਧਾਨ ਸਰਦਾਰ ਧਾਮੀ ਨੂੰ ਸਵਾਲ ਪੁੱਛਦਿਆਂ ਕਿਹਾ ਕਿ, ਮਤਾ ਨੰਬਰ 128 ਮਿਤੀ 27-01-2025 (14 ਮਾਘ ਸੰਮਤ ਨਾਨਕਸ਼ਾਹੀ 556) ਅਨੁਸਾਰ ਸਕੂਲਾਂ/ ਕਾਲਜਾਂ ਵਿੱਚ ਇੱਕੋ ਪਰਿਵਾਰ ਦੇ ਇੱਕ ਤੋ ਵੱਧ ਪੜ੍ਹਨ ਵਾਲੇ ਬੱਚਿਆਂ ਤੇ ਵਾਧੂ ਬੋਝ ਕਿਉ ਪਾਇਆ ਗਿਆ। ਜੇਕਰ ਬਜਟ ਵਿੱਚ ਵਾਧਾ ਦਿਖਾਉਣ ਲਈ ਏਸੇ ਤਰਾਂ ਯੋਜਨਾਬੱਧ ਤਰੀਕੇ ਨਾਲ ਫੀਸ ਵਿੱਚ ਵਾਧਾ ਜਾਰੀ ਰਿਹਾ ਤਾਂ ਨਵੇਂ ਕਈ ਪਰਿਵਾਰਾਂ ਦੇ ਬੱਚੇ ਐਸਜੀਪੀਸੀ ਦੇ ਪ੍ਰਬੰਧ ਹੇਠ ਚੱਲਣ ਵਾਲੇ ਸਕੂਲਾਂ ਤੋਂ ਸਿੱਖਿਆ ਪ੍ਰਾਪਤ ਕਰਨ ਤੋਂ ਵਾਂਝੇ ਰਹਿ ਜਾਣਗੇ।

ਇਸ ਦੇ ਨਾਲ ਓਹਨਾ ਕਿਹਾ ਕਿ ਸ਼੍ਰੋਮਣੀ ਕਮੇਟੀ ਵਿੱਚ ਸਿਰਫ ਬਾਦਲ ਧੜੇ ਅਤੇ ਓਹਨਾਂ ਦੇ ਚਹੇਤਿਆਂ ਦੀਆਂ ਸਿਫਾਰਸ਼ ਉਪਰ ਹੀ ਫੀਸ ਮਾਮਲੇ ਵਿੱਚ ਸਿਫਾਰਿਸ਼ ਮੰਨੀ ਜਾਂਦੀ ਹੈ। ਜੱਥੇਦਾਰ ਮਿੱਠੂ ਸਿੰਘ ਕਾਹਨੇਕੇ ਨੇ ਐਸਜੀਪੀਸੀ ਪ੍ਰਧਾਨ ਤੋ ਮੰਗ ਕੀਤੀ ਕਿ, ਆਰਥਿਕ ਪੱਖ ਤੋਂ ਪਛੜੇ ਵਰਗਾਂ ਲਈ, ਗ੍ਰੰਥੀ ਸਿੰਘਾਂ ਦੇ ਪਰਿਵਾਰਾਂ ਲਈ ਅਤੇ ਹੁਸ਼ਿਆਰ ਵਿਦਿਆਰਥੀਆਂ ਲਈ ਫੀਸ ਵਿਚ ਰਾਹਤ ਦਿੱਤੀ ਜਾਵੇ।

ਇਸ ਦੇ ਨਾਲ ਹੀ ਮਿੱਠੂ ਸਿੰਘ ਕਾਹਨੇਕੇ ਨੇ ਕਿਹਾ ਕਿ, ਹਰ ਸ਼ਤਾਬਦੀ ਮੌਕੇ ਐਸਜੀਪੀਸੀ ਮੁਲਾਜਮਾਂ ਨੂੰ ਮਿਲਣ ਵਾਲੇ ਭੱਤੇ ਦੇ ਰੂਪ ਵਿੱਚ 6 ਫ਼ੀਸਦ ਵਾਧਾ ਮਿਲਦਾ ਰਿਹਾ ਹੈ ਪਰ ਇਸ ਪਹਿਲੀ ਵਾਰ ਹੋਇਆ ਹੈ ਕਿ ਇਸ ਸ਼ਤਾਬਦੀ ਮੌਕੇ ਐਸਜੀਪੀਸੀ ਮੁਲਾਜਮਾਂ ਨੂੰ ਮਿਲਣ ਵਾਲੇ ਭੱਤੇ ਵਿੱਚ 50 ਫ਼ੀਸਦ ਕਟੌਤੀ ਕੀਤੀ ਗਈ ਹੋਵੇ। ਮੁਲਾਜ਼ਮਾਂ ਨੂੰ 6 ਫ਼ੀਸਦ ਭੱਤੇ ਦੀ ਦੇਣਦਾਰੀ ਨੂੰ ਯਕੀਨੀ ਬਣਾਉਣ ਦੀ ਬਜਾਏ ਉਸ ਨੂੰ ਤਿੰਨ ਫ਼ੀਸਦ ਤੱਕ ਸਮੇਟ ਦਿੱਤਾ ਗਿਆ ਹੋਵੇ।

ਮਿੱਠੂ ਸਿੰਘ ਕਾਹਨੇਕੇ ਕਿ ਕਿਹਾ ਕਿ ਪਿਛਲੇ ਪੰਜ ਸਾਲ ਦੌਰਾਨ ਸ਼੍ਰੋਮਣੀ ਕਮੇਟੀ ਦੇ ਬਜ਼ਟ ਵਿੱਚ ਲਗਭਗ ਦੁੱਗਣਾ ਵਾਧਾ ਹੋਇਆ ਹੈ। ਪਿਛਲੇ ਚਾਰ ਸਾਲ ਵਿੱਚ ਬਜਟ ਦੋ ਗੁਣਾਂ ਲਗਭਗ ਵਧਿਆ ਹੈ, ਪਰ ਧਰਮ ਪ੍ਰਚਾਰ ਕਮੇਟੀ ਅਤੇ ਮੁਲਾਜ਼ਮਾਂ ਦੇ ਲਾਭ ਘੱਟ ਕੀਤੇ ਗਏ ਹਨ। ਇਸ ਨੀਤੀ ਨਾਲ ਧਰਮ ਪ੍ਰਚਾਰ ਪਛੜਿਆ, ਮੁਲਾਜਮਾਂ ਦਾ ਆਰਥਿਕ ਸ਼ੋਸਣ ਵਧਿਆ ਜੋ ਲਗਾਤਾਰ ਜਾਰੀ ਹੈ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande