ਜ਼ਿਲ੍ਹਾ ਤਰਨਤਾਰਨ ਦੇ ਖ਼ਜ਼ਾਨਾ ਦਫ਼ਤਰਾਂ ਵਿਖੇ ਮਿਤੀ 18 ਨਵੰਬਰ ਤੋਂ 20 ਨਵੰਬਰ 2025 ਤੱਕ ਵਿਸ਼ੇਸ਼ ਪੈਨਸ਼ਨਰ ਸੇਵਾ ਮੇਲਾ ਕਰਵਾਇਆ ਜਾਵੇਗਾ
ਤਰਨਤਾਰਨ, 17 ਨਵੰਬਰ (ਹਿੰ. ਸ.)। ਜ਼ਿਲ੍ਹਾ ਖ਼ਜ਼ਾਨਾਂ ਅਫ਼ਸਰ ਮਨਦੀਪ ਸਿੰਘ ਨੇ ਜ਼ਿਲ੍ਹਾ ਤਰਨਤਾਰਨ ਦੇ ਸਮੂਹ ਪੈਨਸ਼ਨਰ ਸਾਹਿਬਾਨ ਨੂੰ ਸੂਚਿਤ ਕੀਤਾ ਹੈ ਕਿ ਪੈਨਸ਼ਨ ਸਬੰਧੀ ਹਰ ਤਰ੍ਹਾਂ ਦੇ ਕੰਮ ਅਤੇ ਪੈਨਸ਼ਨ/ਪੈਨਸ਼ਨ ਰਿਵੀਜ਼ਨ ਅਤੇ ਲਾਈਫ ਸਰਟੀਫਿਕੇਟ ਵਰਗੇ ਮਹੱਤਵਪੂਰਨ ਕੰਮਾਂ ਲਈ ਪੰਜਾਬ ਸਰਕਾਰ ਵੱਲੋਂ ਪੈਨਸ਼ਨਰ ਸੇਵਾ ਪੋ
ਜ਼ਿਲ੍ਹਾ ਖ਼ਜ਼ਾਨਾਂ ਅਫ਼ਸਰ ਮਨਦੀਪ ਸਿੰਘ


ਤਰਨਤਾਰਨ, 17 ਨਵੰਬਰ (ਹਿੰ. ਸ.)। ਜ਼ਿਲ੍ਹਾ ਖ਼ਜ਼ਾਨਾਂ ਅਫ਼ਸਰ ਮਨਦੀਪ ਸਿੰਘ ਨੇ ਜ਼ਿਲ੍ਹਾ ਤਰਨਤਾਰਨ ਦੇ ਸਮੂਹ ਪੈਨਸ਼ਨਰ ਸਾਹਿਬਾਨ ਨੂੰ ਸੂਚਿਤ ਕੀਤਾ ਹੈ ਕਿ ਪੈਨਸ਼ਨ ਸਬੰਧੀ ਹਰ ਤਰ੍ਹਾਂ ਦੇ ਕੰਮ ਅਤੇ ਪੈਨਸ਼ਨ/ਪੈਨਸ਼ਨ ਰਿਵੀਜ਼ਨ ਅਤੇ ਲਾਈਫ ਸਰਟੀਫਿਕੇਟ ਵਰਗੇ ਮਹੱਤਵਪੂਰਨ ਕੰਮਾਂ ਲਈ ਪੰਜਾਬ ਸਰਕਾਰ ਵੱਲੋਂ ਪੈਨਸ਼ਨਰ ਸੇਵਾ ਪੋਰਟਲ ਲਾਂਚ ਕੀਤਾ ਗਿਆ ਹੈ। ਇਸ ਦਾ ਲਾਭ ਉਠਾਉਣ ਲਈ ਹਰ ਪੈਨਸ਼ਨਰ ਨੂੰ ਈ-ਕੇ.ਵਾਈ.ਸੀ ਕਰਾਉਣੀ ਲਾਜ਼ਮੀ ਹੈ।

ਜ਼ਿਲ੍ਹਾ ਖ਼ਜ਼ਾਨਾ ਅਫ਼ਸਰ ਨੇ ਦੱਸਿਆ ਕਿ ਈ-ਕੇ.ਵਾਈ.ਸੀ. ਲਈ ਪੰਜਾਬ ਸਰਕਾਰ, ਵਿੱਤ ਵਿਭਾਗ ਵੱਲੋਂ ਜ਼ਿਲ੍ਹਾ ਤਰਨਤਾਰਨ ਦੇ ਜ਼ਿਲ੍ਹਾ ਖ਼ਜ਼ਾਨਾ ਦਫ਼ਤਰਾ ਵਿਖੇ ਮਿਤੀ 18.11.2025 ਤੋਂ 20.11.2025 ਤੱਕ ਵਿਸ਼ੇਸ਼ ਪੈਨਸ਼ਨਰ ਸੇਵਾ ਮੇਲਾ ਕਰਵਾਇਆ ਜਾ ਰਿਹਾ ਹੈ, ਇਸ ਲਈ ਸਮੂਹ ਪੈਨਸ਼ਨਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਮਿਤੀ 18.11.2025, 19.11.2025 ਅਤੇ 20.11.2025 ਨੂੰ ਸਮਾਂ ਸਵੇਰੇ 9.00 ਵਜੇ ਤੋਂ ਸ਼ਾਮ 5.00 ਵਜੇ ਤੱਕ ਜ਼ਿਲ੍ਹਾ ਖ਼ਜ਼ਾਨਾ ਦਫ਼ਤਰ, ਤਰਨਤਾਰਨ ਵਿਖੇ ਲਗਾਏ ਪੈਨਸ਼ਨਰ ਸੇਵਾ ਮੇਲਾ ਵਿੱਚ ਆਪਣੀ ਈ-ਕੇ.ਵਾਈ.ਸੀ ਕਰਵਾ ਕੇ ਪੈਨਸ਼ਨਰ ਸੇਵਾ ਪੋਰਟਲ ਦਾ ਲਾਭ ਉਠਾਉਣ।

ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਤਹਿਸੀਲ ਪੱਟੀ ਵਾਲੇ ਪੈਨਸ਼ਨਰ ਖ਼ਜ਼ਾਨਾ ਦਫ਼ਤਰ ਪੱਟੀ ਵਿਖੇ ਪਹੁੰਚਣ ਅਤੇ ਤਹਿਸੀਲ ਖਡੂਰ ਸਾਹਿਬ ਵਾਲੇ ਪੈਨਸ਼ਨਰ ਖ਼ਜ਼ਾਨਾ ਦਫ਼ਤਰ ਖਡੂਰ ਸਾਹਿਬ ਵਿਖ਼ੇ ਪਹੁੰਚ ਕੇ ਮੇਲੇ ਦਾ ਲਾਭ ਉਠਾਉਣ। ਇਸ ਪੈਨਸ਼ਨਰ ਸੇਵਾ ਮੇਲਾ ਵਿੱਚ ਪਹੁੰਚਣ ਵਾਲੇ ਪੈਨਸ਼ਨਰਾਂ ਪਾਸ ਈ-ਕੇ.ਵਾਈ.ਸੀ ਲਈ ਲੋੜੀਂਦਾ ਉਨ੍ਹਾਂ ਦਾ ਪੀ.ਪੀ.ਓ., ਆਧਾਰ ਕਾਰਡ, ਬੈੱਕ ਪਾਸ ਬੁੱਕ ਅਤੇ ਆਧਾਰ ਨਾਲ ਲਿੰਕ ਮੋਬਾਇਲ ਫ਼ੋਨ ਹੋਣਾ ਲਾਜ਼ਮੀ ਹੈ।

----------

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande