ਜਲ ਜੀਵਨ ਮਿਸ਼ਨ ਦੇ ਤਹਿਤ ਕੇਂਦਰ ਸਰਕਾਰ ਵੱਲੋਂ ਵੀਡੀਓ ਕਾਨਫਰੰਸ ਰਾਹੀਂ ਪਿੰਡ ਪਰਾਚਾ ਦੀ ਜਲ ਸਪਲਾਈ ਸਕੀਮ ਬਾਰੇ ਵਿਚਾਰ ਚਰਚਾ
ਬਟਾਲਾ, 18 ਨਵੰਬਰ (ਹਿੰ. ਸ.)। ਜਲ ਜੀਵਨ ਮਿਸ਼ਨ ਦੇ ਤਹਿਤ ਕੇਂਦਰ ਸਰਕਾਰ ਵੱਲੋਂ ਵਧੀਆ ਤੇ ਸੁਚਾਰੂ ਢੰਗ ਨਾਲ ਪੰਚਾਇਤਾਂ ਵੱਲੋਂ ਚਲਾਈਆਂ ਜਾ ਰਹੀਆਂ ਜਲ ਸਕੀਮਾਂ ਦੀਆਂ ਪੰਚਾਇਤਾਂ ਨਾਲ ਵੀਡੀਓ ਕਾਨਫਰੰਸ ਰਾਹੀਂ ਵਾਰਤਾ ਕੀਤੀ ਗਈ। ਜਿਸ ਵਿੱਚ ਵਧੀਆ ਤੇ ਸੁਚਾਰੂ ਢੰਗ ਨਾਲ ਚੱਲਣ ਵਾਲੀਆਂ ਸਕੀਮਾਂ ਦੀਆਂ ਪੰਚਾਇਤਾਂ
ਜਲ ਜੀਵਨ ਮਿਸ਼ਨ ਦੇ ਤਹਿਤ ਕੇਂਦਰ ਸਰਕਾਰ ਵੱਲੋਂ ਵੀਡੀਓ ਕਾਨਫਰੰਸ ਰਾਹੀਂ ਪਿੰਡ ਪਰਾਚਾ ਦੀ ਜਲ ਸਪਲਾਈ ਸਕੀਮ ਬਾਰੇ ਵਿਚਾਰ ਚਰਚਾ ਕੀਤੇ ਜਾਣ ਦਾ ਦ੍ਰਿਸ਼।


ਬਟਾਲਾ, 18 ਨਵੰਬਰ (ਹਿੰ. ਸ.)। ਜਲ ਜੀਵਨ ਮਿਸ਼ਨ ਦੇ ਤਹਿਤ ਕੇਂਦਰ ਸਰਕਾਰ ਵੱਲੋਂ ਵਧੀਆ ਤੇ ਸੁਚਾਰੂ ਢੰਗ ਨਾਲ ਪੰਚਾਇਤਾਂ ਵੱਲੋਂ ਚਲਾਈਆਂ ਜਾ ਰਹੀਆਂ ਜਲ ਸਕੀਮਾਂ ਦੀਆਂ ਪੰਚਾਇਤਾਂ ਨਾਲ ਵੀਡੀਓ ਕਾਨਫਰੰਸ ਰਾਹੀਂ ਵਾਰਤਾ ਕੀਤੀ ਗਈ। ਜਿਸ ਵਿੱਚ ਵਧੀਆ ਤੇ ਸੁਚਾਰੂ ਢੰਗ ਨਾਲ ਚੱਲਣ ਵਾਲੀਆਂ ਸਕੀਮਾਂ ਦੀਆਂ ਪੰਚਾਇਤਾਂ ਅਤੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਗਈ ਜਿਸ ਦੇ ਦੌਰਾਨ ਸੁਜਲ ਗ੍ਰਾਮ ਸੰਵਾਦ ਤਹਿਤ ਪੰਜਾਬ ਰਾਜ ਦੇ ਜ਼ਿਲ੍ਹਾ ਗੁਰਦਾਸਪੁਰ ਅਧੀਨ ਆਉਂਦੇ ਬਲਾਕ ਡੇਰਾ ਬਾਬਾ ਨਾਨਕ ਪਿੰਡ ਪਰਾਚਾ ਦੀ ਜਲ ਸਪਲਾਈ ਸਕੀਮ ਬਾਰੇ ਵਿਚਾਰ ਚਰਚਾ ਕੀਤੀ ਗਈ।

ਇਸ ਮੌਕੇ ਪਿੰਡ ਪਰਾਚਾ ਦੀ ਸਰਪੰਚ ਸੰਦੀਪ ਕੌਰ ਵੱਲੋਂ ਆਪਣੇ ਪਿੰਡ ਵਿੱਚ ਚੱਲ ਰਹੀ ਜਲ ਸਪਲਾਈ ਸਕੀਮ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਉਹਨਾਂ ਨੇ ਦੱਸਿਆ ਕਿ ਸਾਡੇ ਪਿੰਡ ਵਿੱਚ ਅਗਸਤ 2022 ਵਿੱਚ ਜਲ ਸਪਲਾਈ ਪ੍ਰੋਜੈਕਟ ਲੱਗਿਆ ਸੀ ਅਧੀਨ ਜਿਸ ਅਧੀਨ ਪਰਾਚਾ ਅਤੇ ਕੋਟਲੀ ਵੀਰਾਨ ਪਿਡਾਂ ਨੂੰ ਕਵਰ ਕੀਤਾ ਗਿਆ। ਉਸੇ ਸਮੇਂ ਤੋਂ ਹੀ ਅਸੀਂ ਵਿਭਾਗ ਦੀ ਮਦਦ ਨਾਲ ਬਹੁਤ ਹੀ ਸੁਚਾਰੂ ਢੰਗ ਤੇ ਸਫਲਤਾ ਪੂਰਵਕ ਇਸ ਸਕੀਮ ਨੂੰ ਚਲਾ ਰਹੇ ਹਾਂ ਜਿਸ ਦੇ ਤਹਿਤ ਤਕਰੀਬਨ ਤਿੰਨ ਸਾਲ ਦੇ ਅੰਦਰ ਉਹਨਾਂ ਦੇ ਬਚਤ ਖਾਤੇ ਵਿੱਚ 2 ਲੱਖ 26 ਹਜਾਰ ਰੁਪਏ ਜਮਾਂ ਹਨ ਤੇ ਤੇ ਪਿੰਡ ਵਾਸੀਆਂ ਪਾਸੋਂ 50 ਰੁਪਏ ਪ੍ਰਤੀ ਮਹੀਨਾ ਪਾਣੀ ਦਾ ਬਿੱਲ ਵਸੂਲ ਕੀਤਾ ਜਾਂਦਾ ਹੈ ਤੇ ਜੀ.ਪੀ. ਡਬਲਯੂ. ਐਸ. ਸੀ. ਦੇ ਬੈਂਕ ਖਾਤੇ ਵਿੱਚ ਜਮਾ ਕਰਵਾ ਦਿੱਤਾ ਜਾਂਦਾ ਹੈ।

ਇਸ ਤੋਂ ਇਲਾਵਾ ਉਨਾਂ ਨੇ ਪਾਣੀ ਦੀ ਨਿਰੰਤਰ ਜਾਂਚ ਸਬੰਧੀ ਵੀ ਗੱਲ ਕੀਤੀ ਤਾਂ ਜੋ ਲੋਕਾਂ ਨੂੰ ਗੰਦੇ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਇਆ ਜਾ ਸਕੇ।

ਇਸ ਤੋਂ ਬਾਅਦ ਜਿਲਾ ਲੈਵਲ ਤੇ ਡੀ.ਡਬਲਯੂ.ਐਸ.ਐਮ.ਮੈਂਬਰ ਐਕਸੀਅਨ ਸੰਜੀਵ ਕੁਮਾਰ ਵੱਲੋਂ ਬਾਰਡਰ ਦੇ ਪਿੰਡ ਪਰਾਚਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਤੇ ਅੰਤ ਵਿੱਚ ਐਚ.ਓ.ਡੀ ਕਮ ਐਮ.ਡੀ.ਜਲ ਜੀਵਨ ਮਿਸ਼ਨ ਹਰਪ੍ਰੀਤ ਸਿੰਘ ਵੱਲੋਂ ਜਲ ਸਪਲਾਈ ਸਕੀਮਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਅਤੇ ਸਵੱਛ ਭਾਰਤ ਮਿਸ਼ਨ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ।

ਉਹਨਾਂ ਦੱਸਿਆ ਕਿ ਪੂਰੇ ਭਾਰਤ ਅੰਦਰ ਪੰਜਾਬ ਵਿੱਚ ਜਲ ਜੀਵਨ ਮਿਸ਼ਨ ਦੇ ਤਹਿਤ ਪਰਾਚਾ ਪਿੰਡ ਨੂੰ ਹੀ ਚੁਣਿਆ ਗਿਆ ਸੀ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande