ਲੁਧਿਆਣਾ 'ਚ ਭੂਚਾਲ ਨਿਕਾਸੀ ਮੌਕ ਡ੍ਰਿਲ ਦਾ ਆਯੋਜਨ
ਲੁਧਿਆਣਾ, 19 ਨਵੰਬਰ (ਹਿੰ. ਸ.)। ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ 7ਵੀਂ ਬੀ.ਐਨ. ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ ਦੇ ਸਹਿਯੋਗ ਨਾਲ ਮੌਟੀ ਕਾਰਲੋ ਫੈਸ਼ਨਜ਼ ਲਿਮਟਿਡ, ਸ਼ੇਰਪੁਰ ਵਿਖੇ ਇੱਕ ਭੂਚਾਲ ਨਿਕਾਸੀ ਮੌਕ ਡ੍ਰਿਲ ਦਾ ਆਯੋਜਨ ਕੀਤਾ ਗਿਆ। ਇਸ ਮੌਕ ਡ੍ਰਿਲ ਦਾ ਉਦੇਸ਼ ਲੋਕਾਂ ਨੂੰ ਭੂਚਾਲ ਵਰਗੇ ਐਮਰਜੈਂਸੀ ਹਾਲਾਤਾਂ ਪ੍
ਮੌਟੀ ਕਾਰਲੋ ਫੈਸ਼ਨਜ਼ ਲਿਮਟਿਡ, ਸ਼ੇਰਪੁਰ ਵਿਖੇ ਕਰਵਾਈ ਭੂਚਾਲ ਨਿਕਾਸੀ ਮੌਕ ਡ੍ਰਿਲ।


ਲੁਧਿਆਣਾ, 19 ਨਵੰਬਰ (ਹਿੰ. ਸ.)। ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ 7ਵੀਂ ਬੀ.ਐਨ. ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ ਦੇ ਸਹਿਯੋਗ ਨਾਲ ਮੌਟੀ ਕਾਰਲੋ ਫੈਸ਼ਨਜ਼ ਲਿਮਟਿਡ, ਸ਼ੇਰਪੁਰ ਵਿਖੇ ਇੱਕ ਭੂਚਾਲ ਨਿਕਾਸੀ ਮੌਕ ਡ੍ਰਿਲ ਦਾ ਆਯੋਜਨ ਕੀਤਾ ਗਿਆ।

ਇਸ ਮੌਕ ਡ੍ਰਿਲ ਦਾ ਉਦੇਸ਼ ਲੋਕਾਂ ਨੂੰ ਭੂਚਾਲ ਵਰਗੇ ਐਮਰਜੈਂਸੀ ਹਾਲਾਤਾਂ ਪ੍ਰਤੀ ਜਾਗਰੂਕ ਕਰਨਾ ਹੈ ਤਾਂ ਜੋ ਆਮ ਲੋਕ ਭੂਚਾਲ ਆਉਣ ਸਮੇਂ ਆਪਣੀ ਹਿੰਮਤ ਅਤੇ ਵਿਸ਼ਵਾਸ ਨਾਲ ਇਸ ਆਪਦਾ ਨਾਲ ਨਜਿੱਠਣ ਦੇ ਯੋਗ ਬਣ ਸਕਣ।

ਮੌਕ ਡ੍ਰਿਲ ਦੌਰਾਨ, ਰੋਕਥਾਮ ਉਪਾਅ ਅਤੇ ਬਚਾਅ ਪ੍ਰਕਿਰਿਆਵਾਂ ਦੇ ਨਾਲ-ਨਾਲ ਭੂਚਾਲ ਦੇ ਸਮੇਂ ਕੀ ਕਰਨਾ ਹੈ ਅਤੇ ਕੀ ਨਹੀਂ ਕਰਨਾ ਹੈ, ਦਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਐਨ.ਡੀ.ਆਰ.ਐਫ. ਦੇ ਮੈਂਬਰਾਂ ਨੇ ਲੋਕਾਂ ਨੂੰ ਸੁਰੱਖਿਅਤ ਨਿਕਾਸੀ ਵਿੱਚ ਮਾਰਗਦਰਸ਼ਨ ਅਤੇ ਮਦਦ ਕੀਤੀ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande