ਵਿਧਾਇਕ ਸਿੱਧੂ ਦੀ ਅਗਵਾਈ 'ਚ ਅਮਿੱਟ ਯਾਦਾਂ ਛੱਡ ਗਿਆ ਕੋਸਕੋ ਕ੍ਰਿਕਟ ਟੂਰਨਾਮੈਂਟ
ਲੁਧਿਆਣਾ, 19 ਨਵੰਬਰ (ਹਿੰ. ਸ.)। ਵਿਧਾਇਕ ਕੁਲਵੰਤ ਸਿੰਘ ਸਿੱਧੂ ਦੀ ਅਗਵਾਈ ਵਿੱਚ, 8ਵਾਂ ਕੋਸਕੋ ਕ੍ਰਿਕਟ ਟੂਰਨਾਮੈਂਟ ਅਮਿੱਟ ਯਾਦਾਂ ਛੱਡ ਗਿਆ ਜਿਸ ਵਿੱਚ ਵੱਖ-ਵੱਖ 36 ਟੀਮਾਂ ਨੇ ਹਿੱਸਾ ਲਿਆ। ਧੰਨ-ਧੰਨ ਮਾਤਾ ਗੁੱਜਰ ਕੋਰ ਜੀ ਅਤੇ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹੀਦੀ ਅਤੇ ਸ.ਜਬਰ ਸਿੰਘ ਸਿੱਧੂ ਦੀ ਯਾਦ
ਵਿਧਾਇਕ ਕੁਲਵੰਤ ਸਿੰਘ ਸਿੱਧੂ ਕ੍ਰਿਕਟ ਕੱਪ ਦੀ ਜੇਤੂ ਟੀਮ ਨੂੰ ਸਨਮਾਨਿਤ ਕਰਦੇ ਹੋਏ।


ਲੁਧਿਆਣਾ, 19 ਨਵੰਬਰ (ਹਿੰ. ਸ.)। ਵਿਧਾਇਕ ਕੁਲਵੰਤ ਸਿੰਘ ਸਿੱਧੂ ਦੀ ਅਗਵਾਈ ਵਿੱਚ, 8ਵਾਂ ਕੋਸਕੋ ਕ੍ਰਿਕਟ ਟੂਰਨਾਮੈਂਟ ਅਮਿੱਟ ਯਾਦਾਂ ਛੱਡ ਗਿਆ ਜਿਸ ਵਿੱਚ ਵੱਖ-ਵੱਖ 36 ਟੀਮਾਂ ਨੇ ਹਿੱਸਾ ਲਿਆ।

ਧੰਨ-ਧੰਨ ਮਾਤਾ ਗੁੱਜਰ ਕੋਰ ਜੀ ਅਤੇ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹੀਦੀ ਅਤੇ ਸ.ਜਬਰ ਸਿੰਘ ਸਿੱਧੂ ਦੀ ਯਾਦ ਨੂੰ ਸਮਰਪਿਤ ਕੋਸਕੋ ਕ੍ਰਿਕਟ ਟੂਰਨਾਮੈਂਟ ਸਥਾਨਕ ਅਰਬਨ ਅਸਟੇਟ, ਫੇਸ-2, ਸਾਹਮਣੇ ਗੁਰਦੁਆਰਾ ਸੁਖਮਨੀ ਸਾਹਿਬ ਵਿਖੇ ਕਰਵਾਇਆ ਗਿਆ।

ਇਸ ਮੋਕੇ ਪ੍ਰਮੁੱਖ ਤੋਰ 'ਤੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ, ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ, ਵਿਧਾਇਕ ਚੋਧਰੀ ਮਦਨ ਲਾਲ ਬੱਗਾ, ਐਸ ਪੀ ਸੰਦੀਪ ਵਡੇਰਾ, ਏਸੀਪੀ ਸਤਵਿੰਦਰ ਸਿੰਘ ਵਿਰਕ ਵੱਲੋਂ ਜੇਤੂ ਟੀਮ ਨੂੰ 55555 ਰੁਪਏ ਦੀ ਇਨਾਮੀ ਰਾਸ਼ੀ ਅਤੇ ਦੂਜੇ ਨੰਬਰ 'ਤੇ ਆਉਣ ਵਾਲੀ ਟੀਮ ਨੂੰ 33333 ਰੁਪਏ ਦੇ ਨਗਦ ਇਨਾਮ ਨਾਲ ਸਨਮਾਨਿਤ ਕੀਤਾ।

ਬੈਸਟ ਬੈਟ ਮੈਨ ਅਤੇ ਬੈਸਟ ਵਾਲਰ ਨੂੰ ਵੀ 75-75 ਸੌ ਰੁਪਏ ਦੇ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।

ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਤਿੰਨ ਦਿਨ ਚੱਲੇ ਇਸ ਟੂਰਨਾਮੈਂਟ ਵਿੱਚ ਖਿਡਾਰੀਆਂ ਨੂੰ ਵੱਡੀਆ ਇਨਾਮੀ ਰਾਸ਼ੀਆਂ ਨਾਲ ਨਿਵਾਜਿਆ।

ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ ਤੋਂ ਆਪਣੇ ਹਲਕੇ ਦੇ ਖਿਡਾਰੀਆਂ ਲਈ ਇੱਕ ਗਰਾਊਂਡ ਦੀ ਮੰਗ ਕੀਤੀ ਜਿਸ ਨੂੰ ਕੈਬਨਿਟ ਮੰਤਰੀ ਵੱਲੋਂ ਸਵਿਕਾਰ ਕਰਦਿਆਂ ਤੁਰੰਤ ਖੇਡ ਮੈਦਾਨ ਬਣਾਉਣ ਦਾ ਐਲਾਨ ਕੀਤਾ।

ਇਸ ਟੂਰਨਾਮੈਂਟ ਵਿੱਚ ਸਿੱਧੂ ਪਰਿਵਾਰ ਦੇ ਸਰਤਾਜ ਸਿੰਘ ਸਿੱਧੂ, ਯੁਵਰਾਜ ਸਿੰਘ ਸਿੱਧੂ, ਰਾਜਾ ਸਿੱਧੂ, ਬਲਦੇਵ ਸਿੱਧੂ, ਜੋਨੀ ਸਿੱਧੂ ਅਤੇ ਸ਼ਹਿਰ ਦੀਆ ਵੱਖ ਵੱਖ ਸਮਾਜਿਕ, ਰਾਜਨੀਤਕ, ਧਾਰਮਿਕ ਸਖਸ਼ੀਅਤਾਂ, ਯੂਥ ਕੱਲਬਾ ਅਤੇ ਐਨ.ਜੀ.ਓਜ ਨੇ ਹਿੱਸਾ ਲਿਆ।

ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਹਰੇਕ ਮੈਚ ਵਿੱਚ ਜੇਤੂ ਟੀਮਾ ਨੂੰ ਵੀ ਟਰਾਫੀ ਅਤੇ ਜੇਤੂ ਰਾਸ਼ੀ ਦੇ ਕੇ ਉਹਨਾਂ ਦੀ ਹੌਸਲਾ ਅਫਜ਼ਾਈ ਕੀਤੀ ਗਈ।

ਅੰਤ ਵਿੱਚ ਗੁਰੂ ਦੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘਾਂ ਵੱਲੋਂ ਗਤਕੇ ਦੇ ਜੌਹਰ ਦਿਖਾ ਕੇ ਖੇਡ ਮੈਦਾਨ ਵਿੱਚ ਮਨਮੋਹਕ ਦ੍ਰਿਸ਼ ਉਕਰਿਆ ਗਿਆ।

ਇਸ ਮੌਕੇ ਯੂਥ ਲੀਡਰ ਅੰਗਦ ਕੰਡਾ ਨੇ ਆਪਣੇ ਸੈਂਕੜੇ ਸਾਥੀਆਂ ਨਾਲ ਪਹੁੰਚ ਕੇ ਖਿਡਾਰੀਆਂ ਵਿੱਚ ਜੋਸ਼ ਭਰਨ ਦਾ ਕੰਮ ਕੀਤਾ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande