ਵਰਧਮਾਨ ਸਟੀਲਜ਼ਵਲੋਂ ਸਾਫ਼-ਸੁਥਰੇ ਕੈਂਪਸ ਅਤੇ ਵਿਦਿਆਰਥੀਆਂ ਦੀ ਵਰਤੋ ਲਈ ਈ-ਰਿਕਸ਼ੇ ਸਪੁਰਦ
ਲੁਧਿਆਣਾ, 19 ਨਵੰਬਰ (ਹਿੰ. ਸ.)। ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ (ਵੀ.ਐਸ.ਐਸ.ਐਲ.) ਵੱਲੋਂ ਪ੍ਰੋਜੈਕਟ ਪ੍ਰਕ੍ਰਿਤੀ ਤਹਿਤ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਨੂੰ ਦਿੱਤੇ ਗਏ ਈ-ਰਿਕਸ਼ਿਆਂ ਦੀ ਰਸਮੀ ਸਪੁਰਦਗੀ ਅਤੇ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਇਨ੍ਹਾਂ ਵਾਹਨਾਂ ਨੂੰ ਪੰਜਾਬ ਸ
ਪ੍ਰੋਜੈਕਟ ਪ੍ਰਕ੍ਰਿਤੀ ਤਹਿਤ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਨੂੰ ਈ-ਰਿਕਸ਼ਿਆਂ ਦੀ ਰਸਮੀ ਸਪੁਰਦਗੀ ਅਤੇ ਝੰਡੀ ਦਿਖਾ ਕੇ ਰਵਾਨਾ ਕਰਦੇ ਹੋਏ ਮੰਤਰੀ ਗੁਰਮੀਤ ਸਿੰਘ ਖੁੱਡੀਆ.


ਲੁਧਿਆਣਾ, 19 ਨਵੰਬਰ (ਹਿੰ. ਸ.)। ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ (ਵੀ.ਐਸ.ਐਸ.ਐਲ.) ਵੱਲੋਂ ਪ੍ਰੋਜੈਕਟ ਪ੍ਰਕ੍ਰਿਤੀ ਤਹਿਤ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਨੂੰ ਦਿੱਤੇ ਗਏ ਈ-ਰਿਕਸ਼ਿਆਂ ਦੀ ਰਸਮੀ ਸਪੁਰਦਗੀ ਅਤੇ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ।

ਇਨ੍ਹਾਂ ਵਾਹਨਾਂ ਨੂੰ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਨਾਲ ਝੰਡੀ ਦਿਖਾਈ।

ਕੈਬਨਿਟ ਮੰਤਰੀ ਅਤੇ ਵਾਈਸ ਚਾਂਸਲਰ ਨੇ ਵੀ.ਐਸ.ਐਸ.ਐਲ. ਦੇ ਚੇਅਰਮੈਨ ਸਚਿਤ ਜੈਨ ਅਤੇ ਕਾਰਜ਼ਕਾਰੀ ਡਾਇਰੈਕਟਰ ਸੌਮਿਆ ਜੈਨ ਅਤੇ ਆਰ.ਕੇ. ਰੇਵਾੜੀ ਦਾ ਯੂਨੀਵਰਸਿਟੀ ਦਾ ਹਮੇਸ਼ਾ ਸਮਰਥਨ ਕਰਨ ਲਈ ਵਿਸ਼ੇਸ਼ ਧੰਨਵਾਦ ਕੀਤਾ।

ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ ਦੇ ਸੀ.ਐਸ.ਆਰ. ਮੁਖੀ ਅਮਿਤ ਧਵਨ ਨੇ ਸਾਂਝਾ ਕੀਤਾ ਕਿ ਵੀ.ਐਸ.ਐਸ.ਐਲ. ਸਮਾਜ ਦੀ ਭਲਾਈ ਲਈ ਵਚਨਬੱਧ ਹੈ ਅਤੇ ਪਹਿਲਾਂ ਵੀ ਉਨ੍ਹਾਂ ਅਜਿਹੇ ਵਾਹਨਾਂ ਅਤੇ ਸਿੱਖਿਆ ਪ੍ਰੋਗਰਾਮਾਂ ਲਈ ਪੰਜਾਬ ਵਿੱਚ ਵੱਖ-ਵੱਖ ਸੰਸਥਾਵਾਂ ਦਾ ਸਮਰਥਨ ਕੀਤਾ ਹੈ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande