
ਜਲੰਧਰ , 19 ਨਵੰਬਰ (ਹਿੰ. ਸ.)|
ਪੰਜਾਬ ਦੀ ਮਹਿਲਾ ਹਾਕੀ ਵਿੱਚ ਅਹਿਮ ਯੋਗਦਾਨ ਪਾਉਣ ਵਾਲੀ ਸੰਸਥਾ ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ ਜਲੰਧਰ ਦੀ ਮਹਿਲਾ ਹਾਕੀ ਟੀਮ, ਜਿਸ ਨੇ ਗੁਰੁ ਨਾਨਕ ਦੇਵ ਯੂਨੀਵਰਸਟੀ ਅੰਮ੍ਰਿਤਸਰ ਅੰਤਰ ਕਾਲਜ ਹਾਕੀ ਮੁਕਾਬਲਿਆਂ ਵਿੱਚ ਦੁਜਾ ਸਥਾਨ ਹਾਸਲ ਕੀਤਾ, ਨੂੰ ਕਾਲਜ ਦੀ ਪ੍ਰਿੰਸੀਪਲ ਡਾ. ਸਰਬਜੀਤ ਕੌਰ ਰਾਏ ਨੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ। ਉਨ੍ਹਾਂ ਕਾਲਜ ਦੀਆਂ ਵਿਿਦਆਰਥਣਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਹਾਕੀ ਖਿਡਾਰਣਾਂ ਸੰਸਥਾ ਦਾ ਮਾਣ ਹਨ ਅਤੇ ਆਸ ਪ੍ਰਗਟਾਈ ਕਿ ਹਾਕੀ ਖਿਡਾਰਣਾਂ ਆਉਣ ਵਾਲੇ ਸਮੇਂ ਵਿੱਚ ਹੋਰਟ ਵੀ ਮੱਲਾਂ ਮਾਰਨਗੀਆਂ।
ਉਨ੍ਹਾਂ ਕਿਹਾ ਕਿ ਕਾਲਜ ਦੀ ਪ੍ਰਬੰਧਕ ਕਮੇਟੀ ਦੇ ਮੁੱਖੀ ਬਲਬੀਰ ਕੌਰ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਇਨ੍ਹਾਂ ਖਿਡਾਰਣਾਂ ਨੂੰ ਕਾਲਜ ਵਲੋਂ ਮੁਫਤ ਵਿਦਿਆ, ਮੁਫਤ ਹੋਸਟਲ ਦੀ ਸਹੂਲਤ ਅਤੇ ਮੁਫਤ ਕੋਚਿੰਗ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਮੌਕੇ ਤੇ ਇਨ੍ਹਾਂ ਹਾਕੀ ਖਿਡਾਰਣਾਂ ਨੇ ਮੈਨੇਜਿੰਗ ਕਮੇਟੀ ਦੀ ਮੁੱਖੀ ਸਰਦਾਰਨੀ ਬਲਬੀਰ ਕੌਰ ਅਤੇ ਕਾਲਜ ਪ੍ਰਿੰਸੀਪਲ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਕਿ ਇਨ੍ਹਾਂ ਗਰੀਬ ਪਰਿਵਾਰਾਂ ਨਾਲ ਸਬੰਧਤ ਖਿਡਾਰਣਾਂ ਨੂੰ ਖੇਡ ਨਿਖਾਰਣ ਦਾ ਅਹਿਮ ਮੌਕਾ ਦਿੱਤਾ ਗਿਆ ਹੈ।
ਕਾਲਜ ਪਿੰ੍ਰਸੀਪਲ ਸਰਬਜੀਤ ਕੌਰ ਰਾਏ ਨੇ ਦੱਸਿਆ ਕਿ ਕਾਲਜ ਦੀ ਇਸ ਟੀਮ ਨੇ ਖਾਲਸਾ ਕਾਲਜ ਅੰਮ੍ਰਿਤਸਰ ਨੂੰ 8-0 ਨਾਲ, ਬੀਬੀਕੇ ਡੀਏਵੀ ਕਾਲਜ ਅੰਮ੍ਰਿਤਸਰ ਨੂੰ 9-0 ਨਾਲ ਹਰਾਇਆ ਜਦਕਿ ਆਖਰੀ ਮੈਚ ਵਿੱਚ ਸਖਤ ਮੁਕਾਬਲੇ ਮਗਰੋਂ ਗੁਰੁ ਨਾਨਕ ਦੇਵ ਯੂਨੀਵਰਸਟੀ ਕੈਂਪਸ ਅੰਮ੍ਰਿਤਸਰ ਦੀ ਟੀਮ ਤੋਂ 2-1 ਨਾਲ ਹਾਰ ਗਈ ਅਤੇ ਦੂਜੇ ਸਥਾਨ ਤੇ ਰਹੀ।
---------------
ਹਿੰਦੂਸਥਾਨ ਸਮਾਚਾਰ / ਅਸ਼ਵਨੀ ਠਾਕੁਰ