
ਗੁਰਦਾਸਪੁਰ, 19 ਨਵੰਬਰ (ਹਿੰ. ਸ.)। ਵਧੀਕ ਡਿਪਟੀ ਕਮਿਸ਼ਨਰ (ਜ), ਡਾ. ਹਰਜਿੰਦਰ ਸਿੰਘ ਬੇਦੀ ਦੀ ਯੋਗ ਅਗਵਾਈ ਹੇਠ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਲੋਂ ਜਿਲ੍ਹੇ ਦੇ ਬੇਰੁਜਗਾਰ ਨੌਜਵਾਨਾਂ ਨੂੰ ਰੋਜਗਾਰ ਮੁਹੱਈਆ ਕਰਵਾਉਣ ਹਿੱਤ ਰੋਜਗਾਰ ਮੇਲੇ ਲਗਾਏ ਜਾ ਰਹੇ ਹਨ।
ਇਸ ਸਬੰਧੀ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਪਰਸ਼ੋਤਮ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 21 ਨਵੰਬਰ ਨੂੰ ਜਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਿਖੇ Vetch Nutrition Pvt Ltd ਵਲੋਂ ਕਸਟਮਰ ਰੀਲੇਸ਼ਨਸ਼ਿਪ ਮੈਨੇਜਰ/ਸ਼ੇਲਜ ਮੈਨੇਜਰ, ਦੂਨ ਇੰਟਰਨੈਸ਼ਨਲ ਸਕੂਲ ਗੁਰਦਾਸਪੁਰ ਵਲੋਂ ਵੱਖ-ਵੱਖ ਟੀ.ਜੀ.ਟੀ ਅਤੇ ਪੀ.ਜੀ.ਟੀ ਟੀਚਰਾਂ, ਭਾਰਤੀ ਏਅਰਟੈਲ ਵਲੋਂ ਕਸਟਮਰ ਰੀਲੇਸ਼ਨਸ਼ਿਪ ਮੈਨੇਜਰ, ਅਤੇ ਲੋਕਲ ਆਈ.ਟੀ ਕੰਪਨੀ ਗੁਰਦਾਸਪੁਰ ਵਲੋਂ ਟੈਲੀਕਾਲਰਜ ਅਤੇ ਰਿਸੈਪਸਨਿਸਟ ਦੀਆਂ ਖਾਲੀ ਅਸਾਮੀ ਲਈ ਇੰਟਰਵਿਊ ਰੱਖੀ ਗਈ ਹੈ, ਜਿਸ ਲਈ ਯੋਗਤਾ ਬਾਰਵੀਂ ਜਾਂ ਗ੍ਰਜੂੇਏਸ਼ਨ/ਪੋਸਟ ਗੇ੍ਰਜੂਏਸ਼ਨ ਹੈ।
ਇਸ ਅਸਾਮੀ ਲਈ ਲੜਕੇ ਅਤੇ ਲੜਕੀਆਂ ਦੋਨੋ ਅਪਲਾਈ ਕਰ ਸਕਦੇ ਹਨ । ਉਹਨਾਂ ਅੱਗੇ ਜਾਣਕਾਰੀ ਦਿੰਦਿਆ ਦੱਸਿਆ ਕਿ ਇੰਟਰਵਿਊ ਦੇਣ ਉਪਰੰਤ ਚੁਣੇ ਗਏ ਪ੍ਰਾਰਥੀਆਂ ਨੂੰ ਵੱਖ—ਵੱਖ ਅਸਾਮੀਆਂ ਲਈ 15000-20000/- ਰੁਪਏ ਪ੍ਰਤੀ ਮਹੀਨਾਂ ਤਨਖਾਹ ਮਿਲਣਯੋਗ ਹੋਵੇਗੀ ।
ਉਪਰੋਕਤ ਅਸਾਮੀਆਂ ਦੀ ਇੰਟਰਵਿਊ ਦੇਣ ਦੇ ਚਾਹਵਾਨ ਪ੍ਰਾਰਥੀ ਆਪਣੇ ਵਿਦਿਅਕ ਯੋਗਤਾ ਦੇ ਦਸਤਾਵੇਜ ਲੈ ਕੇ ਮਿਤੀ 21 ਨਵੰਬਰ ਨੂੰ ਸਵੇਰੇ 10:00 ਵਜੇ ਤੱਕ ਜਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ ਕਮਰਾ ਨੰ: 217 ਬਲਾਕ—ਬੀ, ਡੀ.ਸੀ ਦਫਤਰ ਕੰਪਲੈਕਸ ਵਿਖੇ ਪਹੁੰਚਣ ਅਤੇ ਇਸਦਾ ਵੱਧ ਤੋਂ ਵੱਧ ਲਾਭ ਉੱਠਾਉਣ ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ