
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 19 ਨਵੰਬਰ (ਹਿੰ. ਸ.)। ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅਤੇ ਮਾਡਲ ਕਰੀਅਰ ਸੈਂਟਰ, ਐਸ.ਏ.ਐਸ ਨਗਰ ਵੱਲੋਂ ਅੱਜ ਸਰਕਾਰੀ ਕਾਲਜ਼, ਫੇਜ਼-6 ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਮੈਗਾ ਜਾਬ ਫੇਅਰ ਦਾ ਆਯੋਜਨ ਕੀਤਾ ਗਿਆ।
ਡਿਪਟੀ ਕਮਿਸ਼ਨਰ ਕੋਮਲ ਮਿੱਤਲ, ਆਈ.ਏ.ਐਸ ਵੱਲੋਂ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਪ੍ਰਾਰਥੀਆਂ ਨੂੰ ਰੋਜ਼ਗਾਰ ਦੇਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਜਿਸ ਤਹਿਤ ਉਕਤ ਮੈਗਾ ਜਾਬ ਫੇਅਰ ਦਾ ਆਯੋਜਨ ਕੀਤਾ ਗਿਆ। ਜਿਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਹਰਪ੍ਰੀਤ ਸਿੰਘ ਮਾਨਸ਼ਾਹੀਆਂ, ਡਿਪਟੀ ਡਾਇਰੈਕਟਰ,ਡੀ.ਬੀ.ਈ.ਈ ਨੇ ਦੱਸਿਆ ਕਿ ਜਾਬ ਫੇਅਰ ਵਿੱਚ ਡੀਮਾਰਟ, ਟੀ.ਡੀ.ਐਸ, ਟੈਲੀਪਰਫ੍ਰਾਮੈਂਸ, ਏਕਸੀਜ਼ ਬੈਂਕ, ਪ੍ਰੋਟਾਲਕ, ਗੋਵਨ,ਪੀ.ਵੀ.ਆਰ, ਫਲਿਪਕਾਰਟ ਅਤੇ ਕਈ ਹੋਰ ਸਮੇਤ ਕੁੱਲ 24 ਨਾਮੀ ਕੰਪਨੀਆਂ ਵੱਲੋਂ ਇੰਟਰਵਿਊ ਲਈ ਗਈ। ਇਸ ਮੈਗਾ ਰੋਜ਼ਗਾਰ ਮੇਲੇ ਦੌਰਾਨ ਕੁੱਲ 390 ਪ੍ਰਾਰਥੀਆਂ ਨੇ ਭਾਗ ਲਿਆ।
ਇਨ੍ਹਾਂ ਕੰਪਨੀਆਂ ਵੱਲੋਂ ਕਸਟਮਰ ਸਰਵਿਸ ਰੋਲ, ਸਕਿਊਰਟੀ ਗਾਰਡ, ਬਿਜਨਸ ਡਿਵੈਲਪਰ ਮੈਨੇਜਰ, ਬੀ.ਡੀ.ਐਮ, ਐਟਰਟੇਨਮੈਂਟ ਸਰਵਿਸ ਪ੍ਰੋਵਾਈਡਰ ਆਦਿ ਅਸਾਮੀਆਂ ਲਈ ਕੁੱਲ 249 ਪ੍ਰਾਰਥੀਆਂ ਦੀ ਚੋਣ ਕੀਤੀ ਗਈ। ਉਨ੍ਹਾਂ ਦੱਸਿਆ ਕਿ ਚੁਣੇ ਗਏ ਪ੍ਰਾਰਥੀਆਂ ਦੀ ਤਨਖਾਹ ਕੰਪਨੀ ਨੋਰਮਜ਼ ਅਨੁਸਾਰ ਹੋਵੇਗੀ ਅਤੇ ਕੰਮ ਕਰਨ ਦਾ ਸਥਾਨ ਮੋਹਾਲੀ ਹੋਵੇਗਾ।
ਹਿੰਦੂਸਥਾਨ ਸਮਾਚਾਰ / ਸੰਜੀਵ