ਜੌਂ ਅਤੇ ਕਣਕ ਦੇ ਪ੍ਰਦਰਸ਼ਨ ਪਲਾਂਟ, ਬੀਜ ਵੰਡ, ਪੌਧ ਅਤੇ ਮਿੱਟੀ ਸਰੰਖਣ ਪ੍ਰਬੰਧਨ ਲਈ ਦਿੱਤੀ ਜਾਵੇਗੀ ਸਬਸਿਡੀ
ਚੰਡੀਗੜ੍ਹ, 19 ਨਵੰਬਰ (ਹਿੰ. ਸ.)। ਹਰਿਆਣਾ ਸਰਕਾਰ ਵੱਲੋਂ ਰਾਸ਼ਟਰੀ ਖੁਰਾਕ ਸੁਰੱਖਿਆ ਅਤੇ ਪੋਸ਼ਣ ਮਿਸ਼ਨ (ਮੋਟੇ ਅਨਾਜ) ਸਕੀਮ ਤਹਿਤ ਹਰਿਆਣਾ ਦੇ ਪੰਚਕੂਲਾ, ਰੋਹਤਕ, ਭਿਵਾਨੀ, ਸਿਰਸਾ, ਹਿਸਾਰ, ਝੱਜਰ ਅਤੇ ਚਰਖੀ ਦਾਦਰੀ ਸਮੇਤ 7 ਜ਼ਿਲ੍ਹਿਆਂ ਵਿੱਚ ਜੌਂ ਅਨਾਜ ਦੇ ਬੀਜ ਵੰਡ ਅਤੇ ਪ੍ਰਦਰਸ਼ਨ ਪਲਾਂਟ, ਪੌਧ ਅਤੇ ਮਿੱਟੀ
ਜੌਂ ਅਤੇ ਕਣਕ ਦੇ ਪ੍ਰਦਰਸ਼ਨ ਪਲਾਂਟ, ਬੀਜ ਵੰਡ, ਪੌਧ ਅਤੇ ਮਿੱਟੀ ਸਰੰਖਣ ਪ੍ਰਬੰਧਨ ਲਈ ਦਿੱਤੀ ਜਾਵੇਗੀ ਸਬਸਿਡੀ


ਚੰਡੀਗੜ੍ਹ, 19 ਨਵੰਬਰ (ਹਿੰ. ਸ.)। ਹਰਿਆਣਾ ਸਰਕਾਰ ਵੱਲੋਂ ਰਾਸ਼ਟਰੀ ਖੁਰਾਕ ਸੁਰੱਖਿਆ ਅਤੇ ਪੋਸ਼ਣ ਮਿਸ਼ਨ (ਮੋਟੇ ਅਨਾਜ) ਸਕੀਮ ਤਹਿਤ ਹਰਿਆਣਾ ਦੇ ਪੰਚਕੂਲਾ, ਰੋਹਤਕ, ਭਿਵਾਨੀ, ਸਿਰਸਾ, ਹਿਸਾਰ, ਝੱਜਰ ਅਤੇ ਚਰਖੀ ਦਾਦਰੀ ਸਮੇਤ 7 ਜ਼ਿਲ੍ਹਿਆਂ ਵਿੱਚ ਜੌਂ ਅਨਾਜ ਦੇ ਬੀਜ ਵੰਡ ਅਤੇ ਪ੍ਰਦਰਸ਼ਨ ਪਲਾਂਟ, ਪੌਧ ਅਤੇ ਮਿੱਟੀ ਸਰੰਖਣ ਦੀ ਵੰਡ 'ਤੇ ਕਿਸਾਨਾਂ ਨੂੰ ਸਬਸਿਡੀ ਦਿੱਤੀ ਜਾਣੀ ਹੈ। ਸਬਸਿਡੀ ਲੈਣ ਦੇ ਇੱਛੁਕ ਕਿਸਾਨ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਹਰਿਆਣਾ ਦੀ ਵੈਬਸਾਇਡ 'ਤੇ ਕਲਿਕ ਕਰਨ। ਇਸ ਤੋਂ ਬਾਅਦ ਉਹ ਅਪਲਾਈ ਪ੍ਰਕਿਰਿਆ ਪੂਰੀ ਕਰ ਸਕਦੇ ਹਨ।

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਬੁਲਾਰੇ ਨੇ ਇਸ ਬਾਰੇ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਿਸਾਨ ਆਪਣੀ ਫਸਲ ਦੀ ਬਿਜਾਈ ਅਤੇ ਫਸਲ ਦੇ ਸਮੇ ਅਨੁਸਾਰ ਤੱਕ ਕਰ ਸਕਦੇ ਹਨ। ਵੱਧ ਜਾਣਕਾਰੀ ਲਈ ਆਪਣੇ ਖੇਤਰ ਦੇ ਖੇਤੀਬਾੜੀ ਵਿਕਾਸ ਅਧਿਕਾਰੀ ਖੰਡ ਖੇਤੀਬਾੜੀ ਅਧਿਕਾਰੀ/ ਉਪਮੰਡਲ ਖੇਤੀਬਾੜੀ ਅਧਿਕਾਰੀ/ ਉਪ ਖੇਤੀਬਾੜੀ ਨਿਦੇਸ਼ਕ ਦੇ ਦਫ਼ਤਰ ਵਿੱਚ ਸੰਪਰਕ ਕਰ ਸਕਦੇ ਹਨ।

ਬੁਲਾਰੇ ਨੇ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਰਾਸ਼ਟਰੀ ਖੁਰਾਕ ਸੁਰੱਖਿਆ ਅਤੇ ਪੋਸ਼ਣ ਮਿਸ਼ਨ ( ਕਣਕ ) ਸਕੀਮ ਤਹਿਤ ਹਰਿਆਣਾ ਦੇ 8 ਜ਼ਿਲ੍ਹੇ ਅੰਬਾਲਾ, ਭਿਵਾਨੀ, ਹਿਸਾਰ, ਝੱਜਰ, ਮੇਵਾਤ, ਪਲਵਲ, ਚਰਖੀ ਦਾਦਰੀ ਅਤੇ ਰੋਹਤਕ ਵਿੱਚ ਕਣਕ ਦੇ ਪ੍ਰਦਰਸ਼ਨ ਪਲਾਂਟ, ਬੀਜ ਵੰਡ, ਪੌਧ ਅਤੇ ਮਿੱਟੀ ਸਰੰਖਣ ਪ੍ਰਬੰਧਨ ਦੇ ਵੰਡ 'ਤੇ ਕਿਸਾਨਾਂ ਨੂੰ ਸਬਸਿਡੀ ਦਿੱਤੀ ਜਾਣੀ ਹੈ। ਇਹ ਸਬਸਿਡੀ ਲੈਣ ਦੇ ਇੱਛੁਕ ਕਿਸਾਨ ਵੀ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਹਰਿਆਣਾ ਦੀ ਵੈਬਸਾਇਟ 'ਤੇ ਜਾ ਕੇ ਕਲਿਕ ਕਰਕੇ ਅਪਲਾਈ ਕਰ ਸਕਦੇ ਹਨ। ਇਸ ਫਸਲ ਲਈ ਵੀ ਕਿਸਾਨ ਬਿਜਾਈ ਅਤੇ ਫਸਲ ਦੇ ਸਮੇ ਅਨੁਸਾਰ ਤੱਕ ਕਰ ਸਕਦੇ ਹਨ। ਬੁਲਾਰੇ ਨੇ ਸਲਾਹ ਦਿੱਤੀ ਹੈ ਕਿ ਸਬਸਿਡੀ ਲਈ ਵੱਧ ਜਾਣਕਾਰੀ ਲਈ ਆਪਣੇ ਜ਼ਿਲ੍ਹੇ ਦੇ ਸਬੰਧਿਤ ਖੇਤੀਬਾੜੀ ਵਿਕਾਸ ਅਧਿਕਾਰੀ/ ਬਲਾਕ ਖੇਤੀਬਾੜੀ / ਉਪਮੰਡਲ ਖੇਤੀਬਾੜੀ ਅਧਿਕਾਰੀ/ ਉਪ ਖੇਤੀਬਾੜੀ ਨਿਦੇਸ਼ਕ ਦੇ ਦਫ਼ਤਰ ਵਿੱਚ ਸੰਪਰਕ ਕਰ ਸਕਦੇ ਹਨ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande