ਅਬੋਹਰ ਪੈਡਲਰਜ਼ ਕਲੱਬ ਦੇ ਮੈਂਬਰ ਵਲੋਂ ਸਾਈਕਲਿੰਗ ਯਾਤਰਾ —ਕੇ2ਕੇ ਐਂਡੂਰੈਂਸ ਰਾਈਡ ਸਫਲਤਾਪੂਰਵਕ ਮੁਕੰਮਲ
ਅਬੋਹਰ, 20 ਨਵੰਬਰ (ਹਿੰ. ਸ.)। ਅਬੋਹਰ ਪੈਡਲਰਜ਼ ਕਲੱਬ ਨੇ ਇਸ ਗੱਲ ਦੀ ਘੋਸ਼ਣਾ ਕੀਤੀ ਹੈ ਕਿ ਕਲੱਬ ਦੇ ਮੈਂਬਰ ਸ਼ੈਂਪੀ ਤਨਵਰ ਨੇ ਭਾਰਤ ਦੀ ਸਭ ਤੋਂ ਕਠਿਨ ਅਤੇ ਏਸ਼ੀਆ ਦੀ ਸਭ ਤੋਂ ਵੱਡੀ ਸਾਈਕਲਿੰਗ ਯਾਤਰਾ — K2K (ਕਸ਼ਮੀਰ ਤੋਂ ਕਨਿਆਕੁਮਾਰੀ) ਐਂਡੂਰੈਂਸ ਰਾਈਡ — ਨੂੰ ਸਫਲਤਾਪੂਰਵਕ ਪੂਰਾ ਕਰ ਲਿਆ ਹੈ। ਇਸ ਯਾਤ
ਅਬੋਹਰ ਪੈਡਲਰਜ਼ ਕਲੱਬ ਦੇ ਮੈਂਬਰ ਸ਼ੈਂਪੀ ਤਨਵਰ ਦਾ ਸਨਮਾਨ ਕਰਦੇ ਹੋਏ ਕਲੱਬ ਦੇ ਨੁਮਾਇੰਦੇ।


ਅਬੋਹਰ, 20 ਨਵੰਬਰ (ਹਿੰ. ਸ.)। ਅਬੋਹਰ ਪੈਡਲਰਜ਼ ਕਲੱਬ ਨੇ ਇਸ ਗੱਲ ਦੀ ਘੋਸ਼ਣਾ ਕੀਤੀ ਹੈ ਕਿ ਕਲੱਬ ਦੇ ਮੈਂਬਰ ਸ਼ੈਂਪੀ ਤਨਵਰ ਨੇ ਭਾਰਤ ਦੀ ਸਭ ਤੋਂ ਕਠਿਨ ਅਤੇ ਏਸ਼ੀਆ ਦੀ ਸਭ ਤੋਂ ਵੱਡੀ ਸਾਈਕਲਿੰਗ ਯਾਤਰਾ — K2K (ਕਸ਼ਮੀਰ ਤੋਂ ਕਨਿਆਕੁਮਾਰੀ) ਐਂਡੂਰੈਂਸ ਰਾਈਡ — ਨੂੰ ਸਫਲਤਾਪੂਰਵਕ ਪੂਰਾ ਕਰ ਲਿਆ ਹੈ। ਇਸ ਯਾਤਰਾ ਦਾ ਆਯੋਜਨ ਮਿਨਿਸਟਰੀ ਆਫ਼ ਯੂਥ ਅਫੇਅਰਜ਼ ਐਂਡ ਸਪੋਰਟਸ, ਭਾਰਤ ਸਰਕਾਰ ਵੱਲੋਂ ਅਤੇ ਪ੍ਰਬੰਧਨ Dare2Gear ਵੱਲੋਂ ਕੀਤਾ ਗਿਆ ਸੀ।

ਸ਼ੈਂਪੀ ਤਨਵਰ ਨੇ 1 ਨਵੰਬਰ ਤੋਂ 16 ਨਵੰਬਰ ਤੱਕ, ਕੇਵਲ 16 ਦਿਨਾਂ ਵਿੱਚ 4249 ਕਿਲੋਮੀਟਰ ਦਾ ਲੰਮਾ ਸਫਰ ਤੈਅ ਕਰਦੇ ਹੋਏ, ਕਸ਼ਮੀਰ ਦੀਆਂ ਬਰਫ਼ੀਲੀ ਵਾਦੀਆਂ ਤੋਂ ਦੱਖਣੀ ਤੱਟ ਕਨਿਆਕੁਮਾਰੀ ਤੱਕ ਦੀ ਰਾਹੀ-ਯਾਤਰਾ ਪੂਰੀ ਕੀਤੀ। ਉਨ੍ਹਾਂ ਦੀ ਇਸ ਪ੍ਰਾਪਤੀ ਨੇ ਨਿਰੰਤਰ ਹਿੰਮਤ, ਕੜੇ ਅਨੁਸ਼ਾਸਨ ਅਤੇ ਅਸਾਧਾਰਣ ਸਰੀਰਿਕ ਸਮਰੱਥਾ ਦਾ ਪ੍ਰਤੀਕ ਦਰਸਾਇਆ ਹੈ। ਦੇਸ਼ ਭਰ ਤੋਂ ਚੁਣੇ ਗਏ 150 ਐਲਾਇਟ ਸਵਾਰਾਂ ਵਿੱਚੋਂ ਤਨਵਰ ਨੇ ਪੰਜਾਬ ਅਤੇ ਅਬੋਹਰ ਪੈਡਲਰਜ਼ ਕਲੱਬ ਦੀ ਵੱਖਰੀ ਪਛਾਣ ਬਣਾਈ।

ਯਾਤਰਾ ਦੀ ਸਫਲ ਪੂਰਨਤਾ ਉਪਰੰਤ, ਅਬੋਹਰ ਪੈਡਲਰਜ਼ ਕਲੱਬ ਦੇ ਮੈਂਬਰ — ਚਾਂਦ ਮਿੱਡਾ, ਅਮਨ ਭਾਂਬੂ, ਜਗਦੀਪ ਸਿੰਘ, ਸਜਾਵਲ ਗਲਹੋਤਰਾ, ਸਮਰ ਅਹੁਜਾ ਅਤੇ ਸ਼ਗਨਦੀਪ ਸਿੰਘ — ਵੱਲੋਂ ਸ਼ੈਂਪੀ ਤਨਵਰ ਦਾ ਸਵਾਗਤ ਕਰਦੇ ਹੋਏ ਉਨ੍ਹਾਂ ਨੂੰ ਬਹੁਤ ਬਹੁਤ ਮੁਬਾਰਕਾ ਦਿੱਤੀਆਂ ਗਈਆਂ।

ਪ੍ਰੈਸ ਨਾਲ ਗੱਲਬਾਤ ਦੌਰਾਨ ਤਨਵਰ ਨੇ ਦੱਸਿਆ ਕਿ ਇਹ ਰਾਇਡ ਉਨਾ ਨੇ ਆਪਣੇ ਦਾਦਾ ਸਵ: ਪ੍ਰੇਮ ਚੰਦ ਨੂੰ ਸਮਰਪਿਤ ਕੀਤੀ ਹੈ । ਉਨਾ ਨੇ ਹਰਜੀਤ ਸਿੰਘ ਹਜ਼ਾਰਾ ਪ੍ਰਤੀ ਖ਼ਾਸ ਧੰਨਵਾਦ ਜਤਾਇਆ, ਜੋ ਅਬੋਹਰ ਖੇਤਰ ਵਿੱਚ ਸਾਈਕਲਿੰਗ ਨੂੰ ਵਧਾਉਣ ਅਤੇ ਯੁਵਾਂ ਨੂੰ ਪ੍ਰੇਰਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਸ਼੍ਰੀ ਹਰਜੀਤ ਸਿੰਘ ਹਜ਼ਾਰਾ ਨੇ 2019 ਵਿੱਚ K2K (ਕਸ਼ਮੀਰ ਤੋਂ ਕਨਿਆਕੁਮਾਰੀ) ਰਾਈਡ ਸਫਲਤਾਪੂਰਵਕ ਪੂਰੀ ਕੀਤੀ ਸੀ ਅਤੇ ਵਰਤਮਾਨ ਵਿੱਚ ਉਹ K2K ਟੂਰਿੰਗ ਐਂਡ ਸਾਈਕਲਿੰਗ (ਕਿਬਿਥੂ ਤੋਂ ਕੋਟੇਸ਼ਵਰ) ਦੀ ਵਿਸ਼ਾਲ ਰਾਇਡ 'ਕਰ ਰਹੇ ਹਨ।

ਅਬੋਹਰ ਪੈਡਲਰਜ਼ ਕਲੱਬ ਨੇ ਤਨਵਰ ਦੀ ਇਸ ਉਪਲਬਧੀ ਨੂੰ ਖੇਤਰ ਅਤੇ ਪੰਜਾਬ ਲਈ ਗੌਰਵਮਈ ਲਹਿਰ ਕਿਹਾ ਹੈ ਅਤੇ ਉਮੀਦ ਜਤਾਈ ਹੈ ਕਿ ਇਸ ਤਰ੍ਹਾਂ ਦੀਆਂ ਪ੍ਰਾਪਤੀਆਂ ਨੌਜਵਾਨਾਂ ਨੂੰ ਖੇਡ-ਜਗਤ ਵਿੱਚ ਹੋਰ ਅੱਗੇ ਵੱਧਣ ਲਈ ਪ੍ਰੇਰਿਤ ਕਰਨਗੀਆਂ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande