ਪੀਐਮ ਸ਼੍ਰੀ ਸਕੂਲ ਵਿਖੇ 'ਐਮੀਨੈਂਟ ਐਕਸਪਰਟ' ਪ੍ਰੋਗਰਾਮ ਤਹਿਤ ਨੈਸ਼ਨਲ ਅਵਾਰਡੀ ਡਾ. ਜਸਵਿੰਦਰ ਸਿੰਘ ਨੇ ਵਿਦਿਆਰਥੀਆਂ ਨਾਲ ਸਾਂਝੇ ਕੀਤੇ ਵਿਚਾਰ
ਤਰਨਤਾਰਨ 22 ਨਵੰਬਰ (ਹਿੰ. ਸ.)। ਸਥਾਨਕ ਪੀਐਮ ਸ਼੍ਰੀ ਸਕੂਲ ਵਿਖੇ ''ਐਮੀਨੈਂਟ ਐਕਸਪਰਟ'' (Eminent Expert) ਗਤੀਵਿਧੀ ਤਹਿਤ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਲਿਆਣ (ਪਟਿਆਲਾ) ਦੇ ਫਿਜ਼ਿਕਸ ਲੈਕਚਰਾਰ ਅਤੇ ਨੈਸ਼ਨਲ ਅਵਾਰਡੀ ਡਾ. ਜਸਵਿੰਦਰ ਸਿੰਘ ਨ
ਪੀਐਮ ਸ਼੍ਰੀ ਸਕੂਲ ਵਿਖੇ 'ਐਮੀਨੈਂਟ ਐਕਸਪਰਟ' ਪ੍ਰੋਗਰਾਮ ਤਹਿਤ ਨੈਸ਼ਨਲ ਅਵਾਰਡੀ ਡਾ. ਜਸਵਿੰਦਰ ਸਿੰਘ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕਰਨ ਉਪਰੰਤ।


ਤਰਨਤਾਰਨ 22 ਨਵੰਬਰ (ਹਿੰ. ਸ.)। ਸਥਾਨਕ ਪੀਐਮ ਸ਼੍ਰੀ ਸਕੂਲ ਵਿਖੇ 'ਐਮੀਨੈਂਟ ਐਕਸਪਰਟ' (Eminent Expert) ਗਤੀਵਿਧੀ ਤਹਿਤ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਲਿਆਣ (ਪਟਿਆਲਾ) ਦੇ ਫਿਜ਼ਿਕਸ ਲੈਕਚਰਾਰ ਅਤੇ ਨੈਸ਼ਨਲ ਅਵਾਰਡੀ ਡਾ. ਜਸਵਿੰਦਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਸਕੂਲ ਪਹੁੰਚਣ 'ਤੇ ਸਕੂਲ ਇੰਚਾਰਜ ਮੈਡਮ ਪਰਮਜੀਤ ਕੌਰ ਅਤੇ ਗੁਰਪ੍ਰੀਤ ਸਿੰਘ ਨੇ ਡਾ. ਜਸਵਿੰਦਰ ਸਿੰਘ ਦਾ ਭਰਵਾਂ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ 'ਜੀ ਆਇਆਂ' ਆਖਿਆ। ਜ਼ਿਕਰਯੋਗ ਹੈ ਕਿ ਡਾ. ਜਸਵਿੰਦਰ ਸਿੰਘ 'ਸਾਇੰਸ ਲੈਬ ਆਨ ਵੀਲਜ਼' ਵਜੋਂ ਵੀ ਦੇਸ਼ ਭਰ ਵਿੱਚ ਮਸ਼ਹੂਰ ਹਨ। ਆਪਣੇ ਲੈਕਚਰ ਦੌਰਾਨ ਡਾ. ਸਿੰਘ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਗਣਿਤ ਅਤੇ ਸਾਇੰਸ ਵਿਸ਼ਿਆਂ 'ਤੇ ਆਪਣੇ ਵਡਮੁੱਲੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵਿਗਿਆਨ ਅਤੇ ਗਣਿਤ ਨੂੰ ਰੱਟਾ ਲਗਾਉਣ ਦੀ ਬਜਾਏ ਪ੍ਰੈਕਟੀਕਲ ਤਰੀਕੇ ਨਾਲ ਸਮਝਣ ਲਈ ਪ੍ਰੇਰਿਤ ਕੀਤਾ, ਜਿਸ ਨਾਲ ਵਿਦਿਆਰਥੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande