
ਫਿਰੋਜ਼ਪੁਰ, 20 ਨਵੰਬਰ (ਹਿੰ. ਸ.)। ਫਿਰੋਜ਼ਪੁਰ ਪੁਲਿਸ ਨੇ ਆਰ. ਐਸ. ਐਸ. ਆਗੂ ਨਵੀਨ ਅਰੋੜਾ ਦੇ ਕਤਲ ਮਾਮਲੇ ਵਿਚ ਲੋੜੀਂਦੇ ਮਾਸਟਰਮਾਈਂਡ ਜਤਿਨ ਕਾਲੀ ਨੂੰ ਐਨਕਾਊਂਟਰ ਤੋਂ ਬਾਅਦ ਗ੍ਰਿਫ਼ਤਾਰ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ।
ਇਸ ਸਬੰਧੀ ਐਸ. ਐਸ. ਪੀ. ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਜਤਿਨ ਕਾਲੀ ਹੀ ਉਹ ਮੁੱਖ ਸਜਿਸ਼ਕਰਤਾ ਸੀ, ਜਿਸ ਨੇ ਆਰ. ਐਸ. ਐਸ. ਆਗੂ ਨਵੀਨ ਕੁਮਾਰ ਦੀ ਹੱਤਿਆ ਨੂੰ ਅੰਜ਼ਾਮ ਦੇਣ ਦੀ ਯੋਜਨਾ ਬਣਾਈ ਸੀ। ਪੁਲਿਸ ਟੀਮ ਨੇ ਗੁਪਤ ਸੂਚਨਾ ਦੇ ਅਧਾਰ ’ਤੇ ਘੇਰਾਬੰਦੀ ਕੀਤੀ ਹੋਈ ਸੀ ਅਤੇ ਇਸ ਦੌਰਾਨ ਮੱਲਾਂਵਾਲਾ ਰੋਡ 'ਤੇ ਪਿੰਡ ਸੋਢੇ ਵਾਲਾ ਨਜ਼ਦੀਕ ਜਤਿਨ ਵਲੋਂ ਪੁਲਿਸ ਪਾਰਟੀ 'ਤੇ ਫਾਈਰਿੰਗ ਕੀਤੀ ਗਈ।
ਇਸਤੋਂ ਬਾਅਦ ਜਵਾਬੀ ਕਾਰਵਾਈ ਦੌਰਾਨ ਮੁਠਭੇੜ ਵਿਚ ਜ਼ਖ਼ਮੀ ਹੋਏ ਜਤਿਨ ਕਾਲੀ ਨੂੰ ਕਾਬੂ ਕਰਕੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜਤਿਨ ਕੋਲੋਂ ਮੌਕੇ 'ਤੇ .32 ਬੋਰ ਦਾ ਇਕ ਪਿਸਤੌਲ ਤੇ ਮੋਟਰਸਾਈਕਲ ਬਰਾਮਦ ਹੋਇਆ ਹੈ। ਪੁਲਿਸ ਨੇ ਇਲਾਕੇ ਵਿਚ ਸੁਰੱਖਿਆ ਵਧਾ ਦਿੱਤੀ ਹੈ ਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਇਸ ਮਾਮਲੇ ’ਚ ਹੋਰ ਵੱਡੇ ਖੁਲਾਸੇ ਹੋਣ ਦੀ ਆਸ ਹੈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ