ਫਰੀਦਕੋਟ ਜ਼ਿਲ੍ਹੇ 'ਚ ਯੁਵਾ ਆਪਦਾ ਮਿਤ੍ਰਾ ਟ੍ਰੇਨਿੰਗ ਪ੍ਰੋਗਰਾਮ ਲਗਾਤਾਰ ਜਾਰੀ
ਫਰੀਦਕੋਟ, 20 ਨਵੰਬਰ (ਹਿੰ. ਸ.)। ਫਰੀਦਕੋਟ ਜ਼ਿਲ੍ਹੇ ਵਿੱਚ ਯੁਵਾ ਆਪਦਾ ਮਿਤ੍ਰਾ ਟ੍ਰੇਨਿੰਗ ਪ੍ਰੋਗਰਾਮ ਦੀ ਸ਼ੁਰੂਆਤ ਹੋ ਚੁੱਕੀ ਹੈ, ਜੋ 21 ਨਵੰਬਰ ਤੱਕ ਜਾਰੀ ਰਹੇਗੀ। ਇਸ ਪ੍ਰੋਗਰਾਮ ਦੇ ਪਹਿਲੇ ਚਰਣ ਤਹਿਤ 100 ਐਨ.ਐਸ.ਐਸ. ਵਾਲੰਟੀਅਰਾਂ ਨੂੰ ਫਰਸਟ ਰਿਸਪਾਂਡਰ ਵਜੋਂ ਤਿਆਰ ਕੀਤਾ ਜਾ ਰਿਹਾ ਹੈ, ਤਾਂ ਜੋ ਉਹ ਕ
ਫਰੀਦਕੋਟ ਜ਼ਿਲ੍ਹੇ 'ਚ ਚੱਲ ਰਹੇ ਯੁਵਾ ਆਪਦਾ ਮਿਤ੍ਰਾ ਟ੍ਰੇਨਿੰਗ ਪ੍ਰੋਗਰਾਮ ਦਾ ਦ੍ਰਿਸ਼।


ਫਰੀਦਕੋਟ, 20 ਨਵੰਬਰ (ਹਿੰ. ਸ.)। ਫਰੀਦਕੋਟ ਜ਼ਿਲ੍ਹੇ ਵਿੱਚ ਯੁਵਾ ਆਪਦਾ ਮਿਤ੍ਰਾ ਟ੍ਰੇਨਿੰਗ ਪ੍ਰੋਗਰਾਮ ਦੀ ਸ਼ੁਰੂਆਤ ਹੋ ਚੁੱਕੀ ਹੈ, ਜੋ 21 ਨਵੰਬਰ ਤੱਕ ਜਾਰੀ ਰਹੇਗੀ। ਇਸ ਪ੍ਰੋਗਰਾਮ ਦੇ ਪਹਿਲੇ ਚਰਣ ਤਹਿਤ 100 ਐਨ.ਐਸ.ਐਸ. ਵਾਲੰਟੀਅਰਾਂ ਨੂੰ ਫਰਸਟ ਰਿਸਪਾਂਡਰ ਵਜੋਂ ਤਿਆਰ ਕੀਤਾ ਜਾ ਰਿਹਾ ਹੈ, ਤਾਂ ਜੋ ਉਹ ਕਿਸੇ ਵੀ ਆਫ਼ਤ ਜਾਂ ਸੰਕਟ ਕਾਲ ਦੌਰਾਨ ਤੁਰੰਤ ਅਤੇ ਪ੍ਰਭਾਵਸ਼ਾਲੀ ਸਹਾਇਤਾ ਦੇ ਸਕਣ। ਇਹ ਜਾਣਕਾਰੀ ਡੀ.ਆਰ.ਓ ਮੈਡਮ ਲਵਪ੍ਰੀਤ ਕੌਰ ਨੇ ਦਿੱਤੀ।

ਇਹ ਟ੍ਰੇਨਿੰਗ ਰਾਸ਼ਟਰੀ ਆਫ਼ਤ ਪ੍ਰਬੰਧਨ ਪ੍ਰਾਧੀਕਰਨ ਅਤੇ ਰਾਜ ਆਫ਼ਤ ਪ੍ਰਬੰਧਨ ਪ੍ਰਾਧੀਕਰਨ ਪੰਜਾਬ ਵੱਲੋਂ ਸਪਾਂਸਰ ਕੀਤੀ ਗਈ ਹੈ, ਜਦਕਿ ਇਸਦਾ ਆਯੋਜਨ ਮਹਾਤਮਾ ਗਾਂਧੀ ਸਟੇਟ ਇੰਸਟੀਟਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ ਵੱਲੋਂ ਕੀਤਾ ਜਾ ਰਿਹਾ ਹੈ।

ਇਸ ਮੌਕੇ ਡੀ.ਆਰ.ਓ ਫਰੀਦਕੋਟ ਮੈਡਮ ਲਵਪ੍ਰੀਤ ਕੌਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਆਫ਼ਤ ਪ੍ਰਤੀਕਿਰਿਆ ਸਮਰੱਥਾ ਨੂੰ ਮਜ਼ਬੂਤੀ ਦੇਣ ਵਿੱਚ ਯੁਵਾ ਵਰਗ ਦੀ ਭੂਮਿਕਾ ਬੇਮਿਸਾਲ ਹੈ। ਉਨ੍ਹਾਂ ਕਿਹਾ ਕਿ ਟਰੇਨਿੰਗ ਪ੍ਰਾਪਤ ਐਨ.ਐਸ.ਐਸ. ਵਾਲੰਟੀਅਰ ਕਿਸੇ ਵੀ ਐਮਰਜੈਂਸੀ ਵਿੱਚ ਤੁਰੰਤ, ਵਿਵਸਥਿਤ ਅਤੇ ਪ੍ਰਭਾਵਸ਼ਾਲੀ ਰਾਹਤ ਕਾਰਜ ਕਰਨ ਦੇ ਯੋਗ ਹੋਣਗੇ। ਉਨ੍ਹਾਂ ਦੱਸਿਆ ਕਿ ਯੁਵਾ ਆਪਦਾ ਮਿਤ੍ਰਾ ਟ੍ਰੇਨਿੰਗ ਵਿੱਚ ਫਰਸਟ ਐਡ, ਬੇਸਿਕ ਲਾਈਫ ਸਪੋਰਟ, ਸੇਰਚ ਐਂਡ ਰੈਸਕਿਊ, ਆਫ਼ਤ ਜਾਗਰੂਕਤਾ ਅਤੇ ਕਮਿਊਨਿਟੀ ਰਿਸਪਾਂਸ ਟਕਨੀਕਾਂ ਸ਼ਾਮਲ ਹਨ। ਟ੍ਰੇਨਿੰਗ ਦੇ ਤੀਜੇ ਦਿਨ ਦੌਰਾਨ ਭੂਚਾਲ ਮੌਕ ਡ੍ਰਿਲ ਕਰਵਾਈ ਗਈ, ਜਿਸ ਵਿੱਚ ਰੀਅਲ-ਟਾਈਮ ਰਿਸਪਾਂਸ ਦੀ ਪ੍ਰੈਕਟਿਸ ਵੀ ਕਰਵਾਈ ਗਈ।

ਇਸ ਦੇ ਇਲਾਵਾ ਵਾਲੰਟੀਅਰਾਂ ਨੂੰ ਸਥਾਨਕ ਸਰੋਤਾਂ ਜਿਵੇਂ ਪਾਣੀ ਦੀਆਂ ਬੋਤਲਾਂ ਅਤੇ ਡਰੰਮ ਦੀ ਵਰਤੋਂ ਨਾਲ ਇੰਪ੍ਰੋਵਾਈਜ਼ਡ ਰਾਫਟ ਬਣਾਉਣ ਦੀ ਵਿਸ਼ੇਸ਼ ਟ੍ਰੇਨਿੰਗ ਦਿੱਤੀ ਜਾ ਰਹੀ ਹੈ, ਜੋ ਹਾਲ ਹੀ ਵਿੱਚ ਪੰਜਾਬ ਦੇ ਕਈ ਖੇਤਰਾਂ ਵਿੱਚ ਆਈ ਹੜ੍ਹ ਵਰਗੀ ਸਥਿਤੀਆਂ ਵਿੱਚ ਬਹੁਤ ਕਾਰਗਰ ਸਾਬਤ ਹੋ ਸਕਦੀ ਹੈ। ਇਸਦੇ ਨਾਲ ਨਾਲ ਉਨ੍ਹਾਂ ਨੂੰ ਨਿਊਕਲੀਅਰ ਐਮਰਜੈਂਸੀ ਵਰਗੀਆਂ ਸੰਭਾਵੀ ਗੰਭੀਰ ਸਥਿਤੀਆਂ ਲਈ ਸੁਰੱਖਿਆ ਪ੍ਰਕਿਰਿਆਵਾਂ ਬਾਰੇ ਵੀ ਜਾਣੂ ਕਰਵਾਇਆ ਜਾ ਰਿਹਾ ਹੈ।

ਟ੍ਰੇਨਿੰਗ ਦੇ ਤੀਜੇ ਦਿਨ ਕੋਰਸ-ਕਮ-ਡਾਇਰੈਕਟਰ ਪ੍ਰੋ. (ਡਾ.) ਜੌਗ ਸਿੰਘ ਭਾਟੀਆ ਨੇ ਸੈਸ਼ਨ ਦੀ ਅਗਵਾਈ ਕੀਤੀ। ਉਨ੍ਹਾਂ ਨੇ ਵਾਲੰਟੀਅਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਤਜਰਬੇਕਾਰ ਅਤੇ ਟਰੇਨਿੰਗ ਪ੍ਰਾਪਤ ਨੌਜਵਾਨ ਫਰੀਦਕੋਟ ਦੀ ਆਫ਼ਤ ਤਿਆਰੀ ਨੂੰ ਮਜ਼ਬੂਤ ਕਰਨਗੇ ਅਤੇ ਸੁਰੱਖਿਅਤ, ਸੁਚੇਤ ਅਤੇ ਆਫ਼ਤ-ਰੋਧੀ ਪੰਜਾਬ ਦੀ ਨਿਰਮਾਣ ਪ੍ਰਕਿਰਿਆ ਵਿੱਚ ਮਹੱਤਵਪੂਰਣ ਯੋਗਦਾਨ ਪਾਉਣਗੇ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande