
ਅਨੰਦਪੁਰ ਸਾਹਿਬ, 21 ਨਵੰਬਰ (ਹਿੰ. ਸ.)। ਜਸ਼ਨਦੀਪ ਸਿੰਘ ਮਾਨ ਡੀ. ਐਸ. ਪੀ. ਸ੍ਰੀ ਅਨੰਦਪੁਰ ਸਾਹਿਬ ਨੇ 350 ਸਾਲਾ ਸ਼ਹੀਦੀ ਸ਼ਤਾਬਦੀ ਸਮਾਗਮਾਂ ਮੌਕੇ ਸ੍ਰੀ ਅਨੰਦਪੁਰ ਸਾਹਿਬ ਪਹੁੰਚ ਰਹੇ ਲੱਖਾਂ ਸ਼ਰਧਾਲੂਆਂ ਤੇ ਸਥਾਨਕ ਵਸਨੀਕਾਂ ਦੀ ਸਹੂਲਤ ਲਈ 24/7 ਕੰਟਰੋਲ ਰੂਮ ਸਥਾਪਤ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਤਹਿਤ 01887-297027 ਪੁਲਿਸ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ। ਜਿੱਥੇ 24/7 ਵੱਖ ਵੱਖ ਵਿਭਾਗਾ ਦੇ ਅਧਿਕਾਰੀ/ਕਰਮਚਾਰੀ ਡਿਊਟੀ ਤੇ ਤੈਨਾਤ ਹਨ।
ਕੰਟਰੋਲ ਰੂਮ ਤੇ ਤੈਨਾਤ ਕਰਮਚਾਰੀ ਕਿਸੇ ਵੀ ਤਰਾਂ ਦੀ ਸ਼ਿਕਾਇਤ, ਸਹੂਲਤ, ਸੁਝਾਅ ਨੂੰ ਦਰਜ ਕਰਕੇ ਉਸ ਦੀ ਤੁਰੰਤ ਸੂਚਨਾ ਸਬੰਧਿਤ ਵਿਭਾਗ ਤੱਕ ਪਹੁੰਚਾਉਦੇ ਹਨ ਅਤੇ ਉਸ ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਲੈਣ ਉਪਰੰਤ ਹੀ ਉਸ ਸ਼ਿਕਾਇਤ, ਸੁਝਾਅ, ਸਹੂਲਤ ਦਾ ਨਿਬੇੜਾ ਕਰਦੇ ਹਨ। ਲੰਗਰ ਕਮੇਟੀਆਂ, ਦੁਕਾਨਦਾਰਾਂ, ਸ਼ਰਧਾਲੂਆਂ ਤੇ ਸਥਾਨਕ ਵਸਨੀਕਾਂ ਲਈ ਇਹ ਕੰਟਰੋਲ ਰੂਮ ਬਹੁਤ ਕਾਰਗਰ ਸਿੱਧ ਹੋ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਕਿਸੇ ਵੀ ਤਰਾਂ ਦੀ ਜਾਣਕਾਰੀ, ਸਹੂਲਤ, ਸੁਝਾਅ ਜਾਂ ਸ਼ਿਕਾਇਤ ਲਈ 01887-297027 ਨੰਬਰ ਤੇ ਕਾਲ ਕਰਕੇ ਤੁਰੰਤ ਜਾਣਕਾਰੀ ਪ੍ਰਸਾਸ਼ਨ ਤੱਕ ਪਹੁੰਚਾਈ ਜਾ ਸਕਦੀ ਹੈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ