
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 21 ਨਵੰਬਰ (ਹਿੰ. ਸ.)। ਡਿਪਟੀ ਕਮਿਸ਼ਨਰ ਮੋਹਾਲੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਮੋਹਾਲੀ ਵੱਲੋਂ ਮਾਸ ਕਾਂਊਸਲਿੰਗ ਦਾ ਪ੍ਰੋਗਰਾਮ ਉਲੀਕਿਆ ਜਾ ਰਿਹਾ ਹੈ। ਜਿਸ ਵਿੱਚ ਮਿਤੀ 17 ਨਵੰਬਰ 2025 ਤੋਂ 20 ਨਵੰਬਰ 2025 ਤੱਕ ਨੂੰ ਮੋਹਾਲੀ ਜ਼ਿਲ੍ਹੇ ਦੇ 22 ਸਕੂਲਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਜਰੌਂਤ, ਸਰਕਾਰੀ ਹਾਈ ਸਕੂਲ, ਸਰਸੀਨੀ, ਸਰਕਾਰੀ ਹਾਈ ਸਕੂਲ, ਝਰਮਰੀ, ਸਰਕਾਰੀ ਹਾਈ ਸਕੂਲ ਬੱਤਾ, ਸਰਕਾਰੀ ਹਾਈ ਸਕੂਲ ਸਨੇਟਾ, ਸਰਕਾਰੀ ਹਾਈ ਸਕੂਲ, ਮਿਆਂਪੁਰ ਚੰਗਰ, ਸਰਕਾਰੀ ਹਾਈ ਸਕੂਲ, ਮਾਣਕਪੁਰ ਸ਼ਰੀਫ, ਸਰਕਾਰੀ ਹਾਈ ਸਕੂਲ, ਕੁੱਬਾਹੇੜੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸਕਰੂਲਣਪੁਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਗੋਬਿੰਦਗੜ੍ਹ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਕੁਰੜੀ, ਸਰਕਾਰੀ ਹਾਈ ਸਕੂਲ, ਮੋਟੇਮਾਜਰਾ, ਸਰਕਾਰੀ ਹਾਈ ਸਕੂਲ, ਟੰਗੌਰੀ, ਸਰਕਾਰੀ ਹਾਈ ਸਕੂਲ, ਬਾਕਰਪੁਰ, ਸਕੂਲ ਆਫ਼ ਐਂਮੀਨੈਂਸ ਡੇਰਾਬੱਸੀ, ਸਰਕਾਰੀ ਹਾਈ ਸਕੂਲ, ਬਲੌਂਗੀ, ਸਰਕਾਰੀ ਹਾਈ ਸਕੂਲ, ਦੌਣ, ਸਰਕਾਰੀ ਹਾਈ ਸਕੂਲ, ਭੁਖੇੜੀ, ਸਰਕਾਰੀ ਹਾਈ ਸਕੂਲ, ਦੇਸੂਮਾਜਰਾ, ਸਰਕਾਰੀ ਸੀਨੀਅਰ ਸਕੈਡੰਰੀ ਸਕੂਲ, ਮਜਾਤੜੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਝੰਜੇੜੀ, ਸਰਕਾਰੀ ਸੀਨੀਅਰ ਸਕੈਡੰਰੀ ਸਕੂਲ, ਸਮਰੋਲੀ ਵਿੱਚ ਮਾਸ ਕਾਂਊਸਲਿੰਗ ਪ੍ਰੋਗਰਾਮ ਕੀਤਾ ਗਿਆ। ਜਿਸ ਵਿੱਚ 10ਵੀਂ ਅਤੇ 12ਵੀਂ ਤੋੱ ਬਾਅਦ ਵਿਦਿਆਰਥੀਆਂ ਲਈ ਵੱਖ-ਵੱਖ ਖੇਤਰਾਂ ਵਿੱਚ ਉਪਲਬਧ ਕਰੀਅਰ ਮੌਕਿਆਂ ਅਤੇ ਸਵੈ-ਰੋਜ਼ਗਾਰ ਬਾਰੇ ਕਿੱਤਾ ਮਾਹਿਰਾਂ ਵੱਲੋਂ ਜਾਣਕਾਰੀ ਦਿੱਤੀ ਗਈ। ਇਸ ਪ੍ਰੋਗਰਾਮ ਵਿੱਚ 2864 ਵਿਦਿਆਰਥੀਆਂ ਨੇ ਭਾਗ ਲਿਆ। ਇਸ ਸੈਸ਼ਨ ਦੌਰਾਨ ਮੈਡੀਕਲ, ਇੰਜੀਨੀਅਰਿੰਗ, ਆਰਟਸ, ਕਾਮਰਸ, ਲ਼ਾਅ ਸਪੋਰਟਸ, ਡਿਫੈਂਸ, ਪੋਲੀਟੈਕਨਿਕ, ਆਈ.ਟੀ.ਆਈ ਅਤੇ ਸੈਲਫ ਇੰਪਲੋਈਮੈਂਟ ਸਕੀਮਾਂ ਸਬੰਧੀ ਅਤੇ ਵਿਸ਼ੇਸ਼ ਤੌਰ ਤੇ ਆਰਮਡ ਫੋਰਸ ਬਾਰੇ ਵਿਸਥਾਰਪੂਰਵਕ ਜਾਰੀ ਦਿੱਤੀ ਗਈ। ਇਹ ਪ੍ਰੋਗਰਾਮ ਪੂਰਾ ਨਵੰਬਰ ਮਹੀਨਾ ਜਾਰੀ ਰਹੇਗਾ ਤਾਂ ਜੋ ਵੱਧ ਤੋਂ ਵੱਧ ਸਕੂਲਾਂ ਵਿੱਚ ਮਾਸ ਕਾਂਊਸਲਿੰਗ ਪ੍ਰੋਗਰਾਮ ਕੀਤਾ ਜਾ ਸਕੇ ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ