ਜਲੰਧਰ : ਗੁਆਢੀਆ ਦੇ ਘਰੋਂ ਬੱਚੀ ਦੀ ਲਾਸ਼ ਬਰਾਮਦ
ਜਲੰਧਰ, 23 ਨਵੰਬਰ (ਹਿੰ. ਸ.)। ਜਲੰਧਰ ’ਚ ਇਕ ਬੱਚੀ ਦੀ ਲਾਸ਼ ਗੁਆਂਢੀਆਂ ਦੇ ਬਾਥਰੂਮ ਵਿਚੋਂ ਮਿਲੀ ਹੈ ਅਤੇ ਬੱਚੀ ਦੇ ਪਰਿਵਾਰ ਵਾਲਿਆਂ ਵੱਲੋਂ ਦੋਸ਼ ਲਗਾਏ ਜਾ ਰਹੇ ਹਨ ਕਿ ਲੜਕੀ ਨਾਲ ਜਬਰ ਜਨਾਹ ਕਰਨ ਤੋਂ ਬਾਅਦ ਬੱਚੀ ਦਾ ਕਤਲ ਕੀਤਾ ਗਿਆ ਹੈ। ਪਾਰਸ ਅਸਟੇਟ ਖੇਤਰ ਵਿਚ ਇਸ ਘਟਨਾ ਦਾ ਪਤਾ ਚਲਦਿਆਂ ਹੀ ਪੁਲਿਸ ਮ
ਜਲੰਧਰ : ਗੁਆਢੀਆ ਦੇ ਘਰੋਂ ਬੱਚੀ ਦੀ ਲਾਸ਼ ਬਰਾਮਦ


ਜਲੰਧਰ, 23 ਨਵੰਬਰ (ਹਿੰ. ਸ.)। ਜਲੰਧਰ ’ਚ ਇਕ ਬੱਚੀ ਦੀ ਲਾਸ਼ ਗੁਆਂਢੀਆਂ ਦੇ ਬਾਥਰੂਮ ਵਿਚੋਂ ਮਿਲੀ ਹੈ ਅਤੇ ਬੱਚੀ ਦੇ ਪਰਿਵਾਰ ਵਾਲਿਆਂ ਵੱਲੋਂ ਦੋਸ਼ ਲਗਾਏ ਜਾ ਰਹੇ ਹਨ ਕਿ ਲੜਕੀ ਨਾਲ ਜਬਰ ਜਨਾਹ ਕਰਨ ਤੋਂ ਬਾਅਦ ਬੱਚੀ ਦਾ ਕਤਲ ਕੀਤਾ ਗਿਆ ਹੈ। ਪਾਰਸ ਅਸਟੇਟ ਖੇਤਰ ਵਿਚ ਇਸ ਘਟਨਾ ਦਾ ਪਤਾ ਚਲਦਿਆਂ ਹੀ ਪੁਲਿਸ ਮੌਕੇ ਉਤੇ ਪਹੁੰਚ ਗਈ। ਪੁਲਿਸ ਨੇ ਪਰਿਵਾਰ ਨਾਲ ਗੱਲ ਕਰਨ ਤੋਂ ਬਾਅਦ ਇਕ ਮੁਲਜ਼ਮ ਨੂੰ ਹਿਰਾਸਤ ਵਿਚ ਲੈ ਲਿਆ।

ਪਰਿਵਾਰ ਵਾਲਿਆਂ ਨੇ ਦੱਸਿਆ ਕਿ ਬੱਚੀ ਸਾਰਾ ਦਿਨ ਘਰ ਵਿਚ ਸੀ। ਸ਼ਨੀਵਾਰ ਦੇਰ ਸ਼ਾਮ ਨੂੰ ਘਰ ਤੋਂ ਬਾਹਰ ਚਲੀ ਗਈ। ਜਦੋਂ ਰਾਤ ਤੱਕ ਵਾਪਸ ਨਾ ਤਾਂ ਉਸਦੀ ਭਾਲ ਸ਼ੁਰੂ ਕੀਤੀ। ਸੀ. ਸੀ. ਟੀ. ਵੀ. ਦੇਖਣ ਤੋਂ ਬਾਅਦ ਪਤਾ ਚਲਿਆ ਕਿ ਬੱਚੀ ਗੁਆਂਢੀ ਦੇ ਘਰ ਗਈ ਹੈ। ਜਦੋਂ ਉਸ ਨੂੰ ਲੱਭਣਾ ਸ਼ੁਰੂ ਕੀਤਾ ਤਾਂ ਘਰ ਦੇ ਬਾਥਰੂਮ ਖੋਲ੍ਹਿਆ, ਲੜਕੀ ਅੰਦਰ ਪਈ ਸੀ। ਜਦੋਂ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਘਟਨਾ ਤੋਂ ਬਾਅਦ ਲੋਕਾਂ ਨੇ ਮੁਹੱਲੇ ਦੇ ਬਾਹਰ ਰੋਡ ਉਤੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਮੌਕੇ ਉਤੇ ਸਬੰਧਤ ਥਾਣਾ ਮੁਖੀ, ਡੀ. ਐਸ. ਪੀ., ਐਸ. ਡੀ. ਐਮ. ਤੇ ਹੋਰ ਅਧਿਕਾਰੀ ਮੌਕੇ ਉਤੇ ਪਹੁੰਚੇ ਅਤੇ ਪਰਿਵਾਰ ਨੂੰ ਇਨਸਾਫ਼ ਦਾ ਭਰੋਸਾ ਦਿੱਤਾ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande