ਮੁੱਖ ਖੇਤੀਬਾੜੀ ਅਫ਼ਸਰ ਫਾਜ਼ਿਲਕਾ ਨੇ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਬਾਰੇ ਕੀਤਾ ਜਾਗਰੂਕ
ਫਾਜ਼ਿਲਕਾ 24 ਨਵੰਬਰ (ਹਿੰ. ਸ.)। ਮੁੱਖ ਖੇਤੀਬਾੜੀ ਅਫ਼ਸਰ ਹਰਪ੍ਰੀਤ ਪਾਲ ਕੌਰ ਨੇ ਪਿੰਡ ਰਾਏਪੁਰਾ, ਸਰਦਾਰਪੁਰਾ, ਭਾਗੂ, ਰਾਜਾਂ ਵਾਲੀ, ਸੀਤੋ ਗੁਨੋ, ਸੁਖਚੈਨ, ਗੋਬਿੰਦਗੜ੍ਹ, ਕੁੰਡਲ, ਢਾਬਾ ਕੋਕਰੀਆਂ, ਜੋਧਪੁਰ, ਬਾਹਵਲ ਵਾਸੀ, ਤਾਜਾ ਪੱਟੀ, ਕੇਰਾ ਖੇੜਾ, ਖੂਈਖੇੜਾ, ਘਲੂ, ਬਣਵਾਲਾ ਹਨਵੰਤਾ ਦਾ ਦੌਰਾ ਕਰਕੇ ਕਿਸਾ
ਮੁੱਖ ਖੇਤੀਬਾੜੀ ਅਫ਼ਸਰ ਫਾਜ਼ਿਲਕਾ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਬਾਰੇ ਜਾਗਰੂਕ ਕਰਦੇ ਹੋਏ।


ਫਾਜ਼ਿਲਕਾ 24 ਨਵੰਬਰ (ਹਿੰ. ਸ.)। ਮੁੱਖ ਖੇਤੀਬਾੜੀ ਅਫ਼ਸਰ ਹਰਪ੍ਰੀਤ ਪਾਲ ਕੌਰ ਨੇ ਪਿੰਡ ਰਾਏਪੁਰਾ, ਸਰਦਾਰਪੁਰਾ, ਭਾਗੂ, ਰਾਜਾਂ ਵਾਲੀ, ਸੀਤੋ ਗੁਨੋ, ਸੁਖਚੈਨ, ਗੋਬਿੰਦਗੜ੍ਹ, ਕੁੰਡਲ, ਢਾਬਾ ਕੋਕਰੀਆਂ, ਜੋਧਪੁਰ, ਬਾਹਵਲ ਵਾਸੀ, ਤਾਜਾ ਪੱਟੀ, ਕੇਰਾ ਖੇੜਾ, ਖੂਈਖੇੜਾ, ਘਲੂ, ਬਣਵਾਲਾ ਹਨਵੰਤਾ ਦਾ ਦੌਰਾ ਕਰਕੇ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਬਾਰੇ ਜਾਗਰੂਕ ਕੀਤਾ|ਉਨ੍ਹਾਂ ਨੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਪਰਾਲੀ ਨੂੰ ਇਨਸਿਟੂ ਜਾਂ ਐਕਸ ਸਿਟੂ ਵਿਧੀ ਨਾਲ ਸਮੇਟਿਆ ਜਾਵੇ ਅਤੇ ਖੇਤ ਵਿਚ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ। ਪਰਾਲੀ ਨੂੰ ਵਿਗਿਆਨਿਕ ਤਰੀਕੇ ਨਾਲ ਨਿਪਟਾਇਆ ਜਾਵੇ ਤਾਂ ਜੋ ਇਸ ਨਾਲ ਪ੍ਰਦੂਸ਼ਣ ਨਾ ਹੋਵੇ।

ਉਨ੍ਹਾਂ ਕਿਸਾਨਾਂ ਨੂੰ ਪਰਾਲੀ ਤੋਂ ਪੈਦਾ ਹੋਣ ਵਾਲੇ ਧੂੰਏ ਨਾਲ ਵਾਤਾਵਰਨ ਤੇ ਪੈ ਰਹੇ ਮਾੜੇ ਪ੍ਰਭਾਵਾ ਅਤੇ ਹੋਣ ਵਾਲੀਆਂ ਗੰਭੀਰ ਬਿਮਾਰੀਆਂ ਬਾਰੇ ਜਾਣੂੰ ਕਰਵਾਇਆ ਗਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਮਿੱਟੀ ਦੀ ਸਿਹਤ ਤੇ ਹੋਣ ਵਾਲੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਮਿੱਟੀ ਵਿੱਚੋਂ ਜਰੂਰੀ ਖੁਰਾਕੀ ਤੱਤਾਂ ਨਾਈਟਰੋਜਨ, ਫਾਸਫੋਰਸ, ਪੋਟਾਸ਼ੀਅਮ, ਸਲਫਰ, ਛੋਟੇ ਤੱਤਾਂ ਅਤੇ ਜੈਵਿਕ ਕਾਰਬਨ ਦਾ ਨੁਕਸਾਨ ਹੋ ਜਾਂਦਾ ਹੈ। ਇਸ ਤੋਂ ਇਲਾਵਾ ਅੱਗ ਲਗਾਉਣ ਨਾਲ ਧਰਤੀ ਦੀ ਉਪਜਾਉ ਸ਼ਕਤੀ ਘੱਟਦੀ ਹੈ ਤੇ ਜਰੂਰੀ ਤੱਤ ਵੀ ਮਰ ਜਾਂਦੇ ਹਨ ਜਿਸ ਨਾਲ ਅਗਲੇਰੀ ਫਸਲ ਦੇ ਝਾੜ *ਤੇ ਵੀ ਅਸਰ ਪੈਂਦਾ ਹੈ। ਉਨ੍ਹਾਂ ਕਿਹਾ ਕਿ ਪਰਾਲੀ ਤੇ ਰਹਿੰਦ-ਖੁੰਹਦ ਨੂੰ ਅਗ ਲਗਾਉਣ ਨਾਲ ਜੋ ਧੂੰਆ ਉਠਦਾ ਹੈ ਉਹ ਵੀ ਸਾਡੀ ਸਿਹਤ *ਤੇ ਮਾੜਾ ਅਸਰ ਪਾਉਂਦਾ ਹੈ। ਇਸ ਲਈ ਝੋਨੇ ਦੀ ਪਰਾਲੀ ਤੇ ਰਹਿੰਦ-ਖੂਹੰਦ ਨੂੰ ਜਮੀਨ ਵਿਚ ਹੀ ਰਲਾਉਣ ਦੀ ਤਰਜੀਹ ਦੇਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਪਰਾਲੀ ਨੂੰ ਅੱਗ ਨਾ ਲਗਾ ਕੇ ਇਸਦੀ ਸੰਭਾਲ ਕੀਤੀ ਜਾਵੇ ਅਤੇ ਵਿਭਾਗ ਵੱਲੋਂ ਮੁਹੱਈਆ ਕਰਵਾਏ ਜਾ ਰਹੇ ਖੇਤੀਬਾੜੀ ਸੰਦਾ ਰਾਹੀਂ ਇਸਨੂੰ ਜਮੀਨ ਵਿਚ ਵਹਾਇਆ ਜਾਵੇ। ਇਸ ਮੌਕੇ ਲਵਪ੍ਰੀਤ ਸਿੰਘ, ਸਨਪ੍ਰੀਤ ਸਿੰਘ, ਪ੍ਰਵੀਨ ਏਡੀਓ ਤੇ ਪ੍ਰਵੀਨ ਏ ਐਸ ਆਈ ਆਦਿ ਮੌਜੂਦ ਸਨ |

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande