ਦਿੱਲੀ ਤਖ਼ਤ ਦੀ ਨਾਪਾਕ ਸਾਜ਼ਿਸ਼ ਪੰਜਾਬੀਆਂ ਨੂੰ ਬਰਦਾਸ਼ਤ ਨਹੀਂ: ਪਰਵਿੰਦਰ ਸੋਹਾਣਾ
ਮੁਹਾਲੀ, 23 ਨਵੰਬਰ (ਹਿੰ. ਸ.)। ਕੇਂਦਰ ਦੀ ਭਾਜਪਾ ਹਕੂਮਤ ਇੱਕ ਵਾਰ ਫੇਰ ਬੇਲਗਾਮ ਹੋਕੇ ਪੰਜਾਬੀਆਂ ਨੂੰ ਜ਼ਖ਼ਮ ਦੇਣ ਦੇ ਯਤਨਾਂ ਵਿੱਚ ਹੈ ਜਿਸਨੂੰ ਪੰਜਾਬੀ ਹਰਗਿਜ ਬਰਦਾਸ਼ਤ ਨਹੀਂ ਕਰਨਗੇ, ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਜਥੇਦਾਰ ਪਰਵਿੰਦਰ ਸਿੰਘ ਸੋਹਾਣਾ ਨੇ ਇੱਕ ਪ੍ਰੈੱਸ ਬਿਆਨ ਰਾਹੀਂ ਕੀਤ
ਪਰਵਿੰਦਰ ਸਿੰਘ ਸੋਹਾਣਾ


ਮੁਹਾਲੀ, 23 ਨਵੰਬਰ (ਹਿੰ. ਸ.)। ਕੇਂਦਰ ਦੀ ਭਾਜਪਾ ਹਕੂਮਤ ਇੱਕ ਵਾਰ ਫੇਰ ਬੇਲਗਾਮ ਹੋਕੇ ਪੰਜਾਬੀਆਂ ਨੂੰ ਜ਼ਖ਼ਮ ਦੇਣ ਦੇ ਯਤਨਾਂ ਵਿੱਚ ਹੈ ਜਿਸਨੂੰ ਪੰਜਾਬੀ ਹਰਗਿਜ ਬਰਦਾਸ਼ਤ ਨਹੀਂ ਕਰਨਗੇ, ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਜਥੇਦਾਰ ਪਰਵਿੰਦਰ ਸਿੰਘ ਸੋਹਾਣਾ ਨੇ ਇੱਕ ਪ੍ਰੈੱਸ ਬਿਆਨ ਰਾਹੀਂ ਕੀਤਾ। ਮੀਡੀਆ ਨੂੰ ਜਾਰੀ ਆਪਣੇ ਬਿਆਨ ਵਿੱਚ ਜਥੇਦਾਰ ਸੋਹਾਣਾ ਨੇ ਕਿਹਾ ਕਿ 1 ਨਵੇਂ ਨੂੰ ਸ਼ੁਰੂ ਹੋ ਰਹੇ ਲੋਕ ਸਭਾ ਦੇ ਸਰਦ ਰੁੱਤ ਸੈਸ਼ਨ ਦੌਰਾਨ ਬੀਜੇਪੀ ਸੰਵਿਧਾਨ ਦੀ 131ਵੀਂ ਸੋਧ ਰਾਹੀਂ ਧਾਰਾ 240 ਪਾਸ ਕਰਵਾਉਣ ਦੀ ਤਜਵੀਜ਼ ਲੈਕੇ ਆ ਰਹੀ ਹੈ ਜਿਹੜੀ ਕਿ ਪੰਜਾਬ ਦੇ ਭਵਿੱਖ ਅਤੇ ਹਸਤਾਖਰ ਲਈ ਤਬਾਹਕੁੰਨ ਸਾਬਤ ਹੋਵੇਗਾ। ਅਕਾਲੀ ਆਗੂ ਨੇ ਕਿਹਾ ਕਿ ਪਾਰਲੀਮੈਂਟ ਦੇ ਦੋਵੇਂ ਹਾਊਸ ਵਿੱਚ ਬੀਜੇਪੀ ਦੇ ਮੈਂਬਰਾਂ ਦੀ ਸਮਰੱਥ ਗਿਣਤੀ ਹੈ ਲਿਹਾਜਾ ਪੇਸ਼ ਕੂਤਾ ਜਾਣ ਵਾਲਾ ਕੋਈ ਵੀ ਬਿੱਲ ਅਸਾਨੀ ਨਾਲ ਪਾਸ ਹੋਣਾ ਸੁਭਾਵਿਕ ਹੈ।

ਜਥੇਦਾਰ ਸੋਹਾਣਾ ਨੇ ਕਿਹਾ ਕਿ ਇਸ ਬਿੱਲ ਦੇ ਪਾਸ ਹੋ ਜਾਣ ਨਾਲ ਪੰਜਾਬ ਦਾ ਚੰਡੀਗੜ੍ਹ ਉੁੱਤੋਂ ਹੱਕ ਸਦਾ ਲਈ ਖਤਮ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਪੰਜਾਬ ਦੀ ਧਰਤੀ ਦੇ ਆਬਾਦ ਹੋਣ ਕਾਰਨ ਤੱਤਕਾਲੀ ਕਾਂਗਰਸੀ ਹਕੂਮਤ ਨੇ ਪੰਜਾਬ ਵੰਡ ਵੇਲੇ ਸ੍ਰੀਮਤੀ ਇੰਦਰਾ ਗਾਂਧੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀਆਂ ਹੋਰਨਾਂ ਮੰਗਾਂ ਦੇ ਨਾਲ ਨਾਲ ਚੰਡੀਗੜ੍ਹ ਪੰਜਾਬ ਦੇ ਸਪੁਰਦ ਕਰ ਦੇਣ ਦਾ ਵਾਅਦਾ ਕੀਤਾ ਗਿਆ ਸੀ ਜਿਸ ਨੂੰ ਸੰਤ ਹਰਚੰਦ ਸਿੰਘ ਲੌਂਗੋਵਾਲ ਰਾਜੀਵ ਗਾਂਧੀ ਸਮਝੌਤੇ ਦੌਰਾਨ ਵੀ ਤਸਦੀਕ ਕੀਤਾ ਗਿਆ ਸੀ। ਹੁਣ ਬੀਜੇਪੀ ਪੰਜਾਬ ਨਾਲ ਪੱਖਪਾਤੀ ਵਿਤਕਰਾ ਕਰਕੇ ਇਸ ਨੂੰ ਸਦਾ ਲਈ ਪੰਜਾਬ ਤੋਂ ਅਲੱਗ ਕਰ ਦੇਣਾ ਚਾਹੁੰਦੀ ਹੈ। ਜਥੇਦਾਰ ਸੋਹਾਣਾ ਨੇ ਕਿਹਾ ਕਿ ਪੰਜਾਬ ਦੇ ਪਾਣੀਆਂ ਤੇ ਡਾਕਾ, ਬੀਬੀਐਮਬੀ ਤੇ ਪੰਜਾਬ ਦੇ ਹੱਕ ਤੇ ਡਾਕਾ, ਪੰਜਾਬ ਯੂਨੀਵਰਸਿਟੀ ਤੋਂ ਡਾਕਾ, ਪੰਜਾਬੀ ਬੋਲਦੇ ਇਲਾਕਿਆਂ ਤੇ ਡਾਕਾ ਅਤੇ ਚੰਡੀਗੜ੍ਹ ਨੂੰ ਲ਼ੁੱਟਣ ਦੇ ਤਾਜ਼ਾ ਯਤਨਾਂ ਨੇ ਇੱਕ ਵਾਰ ਫੇਰ ਭਾਜਪਾ ਦਾ ਪੰਜਾਬ ਵਿਰੋਧੀ ਚਿਹਰਾ ਨੰਗਾ ਕੀਤਾ ਹੈ ਜਿਸ ਨੂੰ ਪੰਜਾਬ ਦੇ ਲੋਕ ਸਖ਼ਤ ਵਿਰੋਧ ਅਤੇ ਸੰਘਰਸ਼ ਰਾਹੀਂ ਕਾਮਯਾਬ ਨਹੀਂ ਹੋਣ ਦੇਣਗੇ। ਜਥੇਦਾਰ ਸੋਹਾਣਾ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਉਹ ਸਰਦ ਰੁੱਤ ਸੈਸ਼ਨ ਦੌਰਾਨ ਉਕਤ ਤਜਵੀਜ਼ਸ਼ੁਦਾ ਬਿੱਲ ਕਿਸੇ ਵੀ ਕੀਮਤ ਤੇ ਪੇਸ਼ ਨਾ ਕਰਨ। ਉਨ੍ਹਾਂ ਕਿਹਾ ਕਿ ਅਜਿਹਾ ਹੋਣ ਨਾਲ ਪੰਜਾਬ ਦਾ ਮਾਹੌਲ ਇੱਕ ਵਾਰ ਫੇਰ ਖਰਾਬ ਕਰਨ ਲਈ ਸਮਾਜ ਵਿਰੋਧੀ ਅਨਸਰ ਸਿਰ ਚੁੱਕਣਗੇ ਜਿਹੜਾ ਕਿ ਸਮੁੱਚੇ ਦੇਸ਼ ਲਈ ਘਾਤਕ ਸਿੱਧ ਹੋਵੇਗਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਅਮਨਪਸੰਦ ਮਾਹੌਲ ਦੀ ਸਥਾਪਤੀ ਲਈ ਯਤਨਸ਼ੀਲ ਰਿਹਾ ਹੈ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande