ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਘਨੌਰ ਵਿਖੇ ਅੰਤਰ ਹਾਊਸ ਖੇਡ ਮੁਕਾਬਲੇ ਕਰਵਾਏ
ਪਟਿਆਲਾ, 24 ਨਵੰਬਰ (ਹਿੰ. ਸ.)। ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਘਨੌਰ ਵਿਖੇ ਪ੍ਰਿੰਸੀਪਲ ਜਗਦੀਸ਼ ਸਿੰਘ ਦੀ ਯੋਗ ਅਗਵਾਈ ਵਿੱਚ ਖੇਡ ਵਿਭਾਗ ਵੱਲੋਂ ਖੇਡ ਸਮਾਰੋਹ ਕਰਵਾਇਆ ਗਿਆ। ਐਸਐਮਸੀ ਦੇ ਪ੍ਰਧਾਨ ਟੇਕ ਚੰਦ ਨੇ ਮੁੱਖ ਮਹਿਮਾਨ ਵਜੋਂ ਮੈਬਰਾਂ ਸਮੇਤ ਹਾਜ਼ਰੀ ਲਵਾਈ। ਪ੍ਰਿੰਸੀਪਲ ਵੱਲੋਂ ਪ੍ਰੋਗਰਾਮ ਦਾ
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਘਨੌਰ ਵਿਖੇ ਕਰਵਾਏ ਅੰਤਰ ਹਾਊਸ ਖੇਡ ਮੁਕਾਬਲੇ ਦਾ ਦ੍ਰਿਸ਼।


ਪਟਿਆਲਾ, 24 ਨਵੰਬਰ (ਹਿੰ. ਸ.)। ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਘਨੌਰ ਵਿਖੇ ਪ੍ਰਿੰਸੀਪਲ ਜਗਦੀਸ਼ ਸਿੰਘ ਦੀ ਯੋਗ ਅਗਵਾਈ ਵਿੱਚ ਖੇਡ ਵਿਭਾਗ ਵੱਲੋਂ ਖੇਡ ਸਮਾਰੋਹ ਕਰਵਾਇਆ ਗਿਆ। ਐਸਐਮਸੀ ਦੇ ਪ੍ਰਧਾਨ ਟੇਕ ਚੰਦ ਨੇ ਮੁੱਖ ਮਹਿਮਾਨ ਵਜੋਂ ਮੈਬਰਾਂ ਸਮੇਤ ਹਾਜ਼ਰੀ ਲਵਾਈ। ਪ੍ਰਿੰਸੀਪਲ ਵੱਲੋਂ ਪ੍ਰੋਗਰਾਮ ਦਾ ਉਦਘਾਟਨ ਕੀਤਾ ਗਿਆ । ਖੋ-ਖੋ ਦੀ ਨੈਸ਼ਨਲ ਖਿਡਾਰਨ ਸਰੋਜ ਬਾਲਾ ਵੱਲੋਂ ਖੇਡ ਭਾਵਨਾ ਨਾਲ ਭਾਗ ਲੈਣ ਲਈ ਸਹੁੰ ਦੀ ਰਸਮ ਅਦਾ ਕੀਤੀ ਗਈ । ਖੇਡਾਂ ਦੇ ਖੇਤਰ ਵਿੱਚ ਮੋਹਰੀ ਰਹਿਣ ਵਾਲੇ ਸਕੂਲ ਦੇ ਵਿਦਿਆਰਥੀਆਂ ਨੇ ਵੱਧ-ਚੜਕੇ ਹਿੱਸਾ ਲਿਆ । ਮਦਰ ਟਰੇਸਾ ਹਾਊਸ ਦੇ ਵਿਦਿਆਰਥੀਆਂ ਨੇ ਬਾਲ ਅਤੇ ਬਾਸਕਿਟ,ਪਾਲਕੀ ਦੌੜ,ਮੱਕੜੀ ਦੌੜ ਅਤੇ ਚੈਨ ਦੌੜ ਵਿੱਚ ਪਹਿਲਾ, ਕੋਣ ਦੌੜ ਵਿੱਚ ਕ੍ਰਮਵਾਰ ਦੂਜਾ ਅਤੇ ਤੀਜਾ,ਰੱਸਾਕਸੀ,ਬੋਰੀ ਦੌੜ, ਲੰਗੜੀ ਦੌੜ ਅਤੇ ਬਾਲ ਦੌੜ ਵਿੱਚ ਤੀਜਾ ਸਥਾਨ ਹਾਸਲ ਕੀਤਾ।

ਮੇਜਰ ਧਿਆਨ ਚੰਦ ਹਾਊਸ ਦੇ ਵਿਦਿਆਰਥੀਆਂ ਨੇ ਕੋਣ ਦੌੜ,ਪਲੇਟ ਦੌੜ ਅਤੇ ਲੈਮਨ ਦੌੜ ਵਿੱਚ ਪਹਿਲਾ,ਪਾਲਕੀ ਦੌੜ, ਬਾਲ ਅਤੇ ਬਾਸਕਿਟ, ਲੰਗੜੀ ਦੌੜ,ਕੋਣ ਦੌੜ ਅਤੇ ਬਾਲ ਦੌੜ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ। ਸ਼ਹੀਦ ਕਰਤਾਰ ਸਿੰਘ ਸਰਾਭਾ ਹਾਊਸ ਦੇ ਵਿਦਿਆਰਥੀਆਂ ਨੇ ਕੋਣ ਦੌੜ ਅਤੇ ਬਾਲ ਦੌੜ ਵਿੱਚ ਪਹਿਲਾ, ਪਾਲਕੀ ਦੌੜ,ਪਲੇਟ ਦੌੜ,ਚੈਨ ਦੌੜ ਵਿੱਚ ਤੀਜਾ ਸਥਾਨ ਹਾਸਲ ਕੀਤਾ। ਰੱਸਾਕਸੀ ਦੇ ਦਿਲ ਖਿੱਚਵੇਂ ਮੁਕਾਬਲਿਆਂ ਵਿੱਚ ਇਹ ਹਾਊਸ ਸਿਲਵਰ ਮੈਡਲ ਦਾ ਜਿੱਤਿਆ, ਭਾਈ ਵੀਰ ਸਿੰਘ ਹਾਊਸ ਦੇ ਵਿਦਿਆਰਥੀਆਂ ਨੇ ਬੋਰੀ ਦੌੜ ਅਤੇ ਲੰਗੜੀ ਦੌੜ ਵਿੱਚ ਪਹਿਲਾ, ਪਲੇਟ ਦੌੜ,ਲੈਮਨ ਦੌੜ ਅਤੇ ਚੈਨ ਦੌੜ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਹਾਊਸ ਨੇ ਰੱਸਾਕਸੀ ਮੁਕਾਬਲਿਆਂ ਵਿੱਚ ਚੈਂਪੀਅਨ ਬਣਕੇ ਓਵਰਆਲ ਟਰਾਫ਼ੀ ਜਿੱਤਣ ਦਾ ਸੁਭਾਗ ਹਾਸਲ ਕੀਤਾ। ਪ੍ਰਿੰਸੀਪਲ ਵੱਲੋਂ ਇਸ ਟੀਮ ਨੂੰ ਵਿਸ਼ੇਸ਼ ਤੌਰ ਤੇ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਅਫਸਰ ਐਨ ਐਸ ਐਸ ਵਿੰਗ ਦੌਲਤ ਰਾਮ ਦੀ ਅਗਵਾਈ ਹੇਠ ਵਲੰਟੀਅਰਾ ਨੇ ਪਰੇਡ ਕੀਤੀ ।

ਲੈਕਚਰਾਰ ਗੁਰਸ਼ਰਨ ਕੌਰ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ।ਖੇਡ ਵਿਭਾਗ ਦੇ ਮੁਖੀ ਰੁਪਿੰਦਰ ਕੌਰ ਨੇ ਸਲਾਨਾ ਖੇਡ ਰਿਪੋਰਟ ਪੜਦਿਆਂ ਜਾਣਕਾਰੀ ਦਿੱਤੀ ਕਿ ਸਕੂਲ ਦੇ 400 ਦੇ ਲਗਭਗ ਖਿਡਾਰੀਆਂ ਨੇ ਜ਼ੋਨ ਪੱਧਰ,ਜਿਲ੍ਹਾ ਪੱਧਰ ਅਤੇ ਸਟੇਟ ਪੱਧਰ ਮੁਕਾਬਲਿਆਂ ਵਿੱਚ ਵੱਖ-ਵੱਖ ਖੇਡ ਈਵੈਂਟਸ ਵਿੱਚ ਮੈਡਲ ਜਿੱਤ ਕੇ ਸਕੂਲ ਦੀ ਝੋਲ਼ੀ ਪਾਏ । ਜਿਕਰਯੋਗ ਹੈ ਕਿ ਚੱਲ ਰਹੇ ਸ਼ੈਸ਼ਨ ਦੌਰਾਨ ਦਰਜਨ ਦੇ ਕਰੀਬ ਖਿਡਾਰੀਆਂ ਨੇ ਖੋ-ਖੋ ਦੇ ਨੈਸ਼ਨਲ ਮੁਕਾਬਲਿਆਂ ਵਿੱਚ ਮੱਲਾਂ ਮਾਰੀਆਂ।ਪ੍ਰਿੰਸੀਪਲ ਵੱਲੋਂ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ ਗਏ । ਕਰਮਜੀਤ ਕੌਰ ਨੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਬਾਖੂਬੀ ਨਿਭਾਈ।ਨਵਜੋਤ ਕੌਰ ਵੱਲੋਂ ਸਾਰੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ ਗਿਆ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande