
ਪਟਿਆਲਾ , 24 ਨਵੰਬਰ (ਹਿੰ. ਸ.)। ਅੰਤਰ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਜਿਮਨਾਸਟਿਕ ਦੇ ਵਿੱਚ ਪਟਿਆਲੇ ਦੇ ਖਿਡਾਰੀਆਂ ਤੇ ਖਿਡਾਰਨਾਂ ਨੇ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਲੜਕਿਆਂ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ। ਖੇਡ ਵਿਭਾਗ ਦੇ ਕੋਚ ਬਲਜੀਤ ਸਿੰਘ ਨੇ ਦੱਸਿਆ ਕਿ ਅਗਮਜੋਤ ਨੇ ਵਿਅਕਤੀਗਤ ਮੁਕਾਬਲਿਆਂ ਵਿੱਚ ਤਿੰਨ ਗੋਲਡ ਮੈਡਲ ਅਤੇ ਪਰਾਂਜਲ ਗੋਸਾਈ ਨੇ ਦੋ ਸਿਲਵਰ ਮੈਡਲ ਜਿੱਤੇ।
ਰਿਧਮਿਕ ਦੇ ਵਿੱਚ ਪਟਿਆਲੇ ਦੀਆਂ ਖਿਡਾਰਨਾਂ ਦੀ ਟੀਮ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ਵਿਅਕਤੀਗਤ ਮੁਕਾਬਲਿਆਂ ਵਿੱਚ ਨਿਸ਼ਠਾ ਕੌਸ਼ਿਕ ਨੇ ਇੱਕ ਗੋਲਡ ਤੇ ਤਿੰਨ ਬਰਾਉਨਜ਼ ਮੈਡਲ ਜਿੱਤੇ। ਆਰੀਆ ਚੈਟਰਜੀ ਨੇ ਇੱਕ ਸਿਲਵਰ ਮੈਡਲ ਜਿੱਤਿਆ। ਰਿਧਮਿਕ ਦੀ ਟੀਮ ਵਿੱਚ ਨਿਸ਼ਠਾ ਕੋਸ਼ਿਕ, ਆਰੀਆ ਚੈਟਰਜੀ, ਸੋਨਾਕਸ਼ੀ, ਚਾਰਵੀ ਖੰਨਾ ਅਤੇ ਲੜਕਿਆ ਦੀ ਟੀਮ ਵਿੱਚ ਅਗਮਜੋਤ ਸਿੰਘ, ਪਰਾਜਲ ਗੋਸਾਈ, ਯੂਵਾਨ ਤੇ ਅੱਛਰਦੀਪ ਸਿੰਘ ਸਨ। ਕੋਚ ਬਲਜੀਤ ਸਿੰਘ ਨੇ ਸਾਰੇ ਹੀ ਖਿਡਾਰੀਆਂ ਨੂੰ ਵਧਾਈ ਦਿੱਤੀ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ