ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350ਵੇਂ ਸ਼ਹੀਦੀ ਦਿਹਾੜੇ 'ਤੇ 350 ਬੱਚਿਆਂ ਨੇ ਕੀਤਾ ਸ਼ਬਦ ਗਾਇਨ
ਸੈਂਡ ਆਰਟਿਸਟ ਨੇ ਗੁਰੂ ਸਾਹਿਬ ਦੀ ਸ਼ਹਾਦਤ 'ਤੇ ਕੀਤਾ ਜੀਵੰਤ ਪ੍ਰਦਰਸ਼ਨ
ਸੈਂਡ ਆਰਟਿਸਟ ਵੱਲੋਂ ਦਿੱਤੀ ਗਈ ਪੇਸ਼ਕਾਰੀ ਦਾ ਦ੍ਰਿਸ਼।


ਸੈਂਡ ਆਰਟਿਸਟ ਵੱਲੋਂ ਦਿੱਤੀ ਗਈ ਪੇਸ਼ਕਾਰੀ ਦਾ ਦ੍ਰਿਸ਼।


ਪ੍ਰੋਗਰਾਮ ’ਚ ਸ਼ਬਦ ਗਾਇਨ ਕਰਦੇ ਹੋਏ ਬੱਚੇ।


ਕੁਰੂਕਸ਼ੇਤਰ, 25 ਨਵੰਬਰ (ਹਿੰ.ਸ.)। ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350ਵੇਂ ਸ਼ਹੀਦੀ ਦਿਵਸ ਦੇ ਮੌਕੇ 'ਤੇ ਕੁਰੂਕਸ਼ੇਤਰ ਦੀ ਪਵਿੱਤਰ ਧਰਤੀ 'ਤੇ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਹਮਣੇ 350 ਸਕੂਲੀ ਬੱਚਿਆਂ ਨੇ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਸਮਰਪਿਤ ਸ਼ਬਦ ਗਾਇਨ ਕੀਤਾ, ਤਾਂ ਪ੍ਰਧਾਨ ਮੰਤਰੀ ਮੋਦੀ ਸਮੇਤ ਪੂਰਾ ਪੰਡਾਲ ਭਗਤੀ ਦੇ ਰੰਗ ’ਚ ਰੰਗਿਆ ਗਿਆ। ਹਰਿਆਣਾ ਦਾ ਕੁਰੂਕਸ਼ੇਤਰ ਉਹ ਸਥਾਨ ਹੈ ਜਿੱਥੇ ਭਗਵਾਨ ਕ੍ਰਿਸ਼ਨ ਨੇ ਮਹਾਭਾਰਤ ਕਾਲ ਦੌਰਾਨ ਗੀਤਾ ਦਾ ਉਪਦੇਸ਼ ਦਿੱਤਾ, ਉੱਥੇ ਹੀ ਸਾਰੇ ਦਸ ਸਿੱਖ ਗੁਰੂਆਂ ਨੇ ਆਪਣੇ ਚਰਨ ਪਾਏ ਹਨ।ਪ੍ਰਧਾਨ ਮੰਤਰੀ ਮੋਦੀ ਦੇ ਨਾਲ ਮੁੱਖ ਮੰਤਰੀ ਨਾਇਬ ਸੈਣੀ, ਕੇਂਦਰੀ ਮੰਤਰੀ ਮਨੋਹਰ ਲਾਲ, ਰਾਓ ਇੰਦਰਜੀਤ ਸਿੰਘ, ਕ੍ਰਿਸ਼ਨ ਪਾਲ ਗੁਰਜਰ ਅਤੇ ਹਰਿਆਣਾ ਦੇ ਸਾਰੇ ਮੰਤਰੀਆਂ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਮੌਜੂਦ ਸੰਗਤ ਦੇ ਸਾਹਮਣੇ ਜਦੋਂ 350 ਬੱਚਿਆਂ ਨੇ ਸ਼ਬਦ ਗਾਇਨ ਕੀਤਾ ਤਾਂ ਸਮਾਰੋਹ ਸਥਾਨ ’ਤੇ ਭਗਤੀ ਰਸ ਦੀ ਗੰਗਾ ਵਹਿਣ ਲੱਗੀ।

ਇਸ ਤੋਂ ਬਾਅਦ, ਜਦੋਂ ਸੈਂਡ ਆਰਟਿਸਟ ਨੇ ਆਪਣੀਆਂ ਰੇਤ ਦੀਆਂ ਰਚਨਾਵਾਂ ਰਾਹੀਂ ਭਾਈ ਸਤੀ ਦਾਸ, ਮਤੀ ਦਾਸ ਅਤੇ ਦਿਆਲਾ ਜੀ ਦੀ ਸ਼ਹਾਦਤ ਨੂੰ ਦਰਸਾਇਆ, ਤਾਂ ਸੰਗਤ ਦੇ ਰੌਂਗਟੇ ਖੜ੍ਹੇ ਹੋ ਗਏ। ਖੁਦ ਪ੍ਰਧਾਨ ਮੰਤਰੀ ਮੋਦੀ ਵੀ ਇਸ ਪੇਸ਼ਕਾਰੀ ਦੇ ਸਾਹਮਣੇ ਹੱਥ ਜੋੜਕੇ ਝੁਕਣ ਤੋਂ ਆਪਣੇ ਆਪ ਨੂੰ ਰੋਕ ਨਹੀਂ ਸਕੇ।

ਸੈਂਡ ਆਰਟਿਸਟ ਨੇ ਜਦੋਂ ਆਪਣੀਆਂ ਕਲਾਕ੍ਰਿਤੀਆਂ ਰਾਹੀਂ ਔਰੰਗਜ਼ੇਬ ਦੇ ਅੱਤਿਆਚਾਰਾਂ ਅਤੇ ਗੁਰੂ ਸਾਹਿਬ ਦੀ ਸ਼ਹਾਦਤ ਦਾ ਵਰਣਨ ਕੀਤਾ, ਤਾਂ ਪੰਡਾਲ ਵਿੱਚ ਮੌਜੂਦ ਲੋਕ ਸ਼ਰਧਾ ਭਾਵਨਾ ਨਾਲ ਹੱਥ ਜੋੜ ਕੇ ਬੈਠ ਗਏ। ਜਿਵੇਂ ਹੀ ਪੇਸ਼ਕਾਰੀ ਖਤਮ ਹੋਈ, ਪੂਰਾ ਪੰਡਾਲ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਗੀਤਾ ਨਗਰੀ ਅੱਜ ਪੂਰੀ ਤਰ੍ਹਾਂ ਸਿੱਖ ਗੁਰੂਆਂ ਪ੍ਰਤੀ ਸ਼ਰਧਾ ਨਾਲ ਰੰਗੀ ਦਿਖਾਈ ਦਿੱਤੀ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande