ਭਾਰਤ ਦੇ ਸਾਬਕਾ ਰਾਸ਼ਟਰਪਤੀ ਸ਼੍ਰੀ ਰਾਮਨਾਥ ਕੋਵਿੰਦ ਕਰਨਗੇ ਅੰਮ੍ਰਿਤਸਰ ’ਚ ਪਾਈਟੈਕਸ-2025 ਦਾ ਉਦਘਾਟਨ
ਅੰਮ੍ਰਿਤਸਰ, 25 ਨਵੰਬਰ (ਹਿੰ.ਸ.)। ਪੰਜਾਬ ਇੰਟਰਨੈਸ਼ਨਲ ਟ੍ਰੇਡ ਐਕਸਪੋ ਦੇ 19ਵੇਂ ਐਡੀਸ਼ਨ ਦਾ ਉਦਘਾਟਨ ਭਾਰਤ ਦੇ ਮਾਣਯੋਗ ਸਾਬਕਾ ਰਾਸ਼ਟਰਪਤੀ ਸ਼੍ਰੀ ਰਾਮਨਾਥ ਕੋਵਿੰਦ ਵੱਲੋਂ 5 ਦਸੰਬਰ 2025 ਨੂੰ ਰਣਜੀਤ ਐਵੀਨਿਊ, ਅੰਮ੍ਰਿਤਸਰ ਵਿਖੇ ਕੀਤਾ ਜਾਵੇਗਾ। ਪੀਐਚਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ (ਪੀਐਚਡੀਸੀਸੀ
ਸਾਬਕਾ ਰਾਸ਼ਟਰਪਤੀ ਸ਼੍ਰੀ ਰਾਮਨਾਥ ਕੋਵਿੰਦ ਨੂੰ ਪਾਈਟੈਕਸ 2025 ਲਈ ਸੱਦਾ ਦਿੰਦਾ ਹੋਇਆ ਪੀਐਚਡੀਸੀਸੀਆਈ ਦਾ ਵਫ਼ਦ।


ਅੰਮ੍ਰਿਤਸਰ, 25 ਨਵੰਬਰ (ਹਿੰ.ਸ.)। ਪੰਜਾਬ ਇੰਟਰਨੈਸ਼ਨਲ ਟ੍ਰੇਡ ਐਕਸਪੋ ਦੇ 19ਵੇਂ ਐਡੀਸ਼ਨ ਦਾ ਉਦਘਾਟਨ ਭਾਰਤ ਦੇ ਮਾਣਯੋਗ ਸਾਬਕਾ ਰਾਸ਼ਟਰਪਤੀ ਸ਼੍ਰੀ ਰਾਮਨਾਥ ਕੋਵਿੰਦ ਵੱਲੋਂ 5 ਦਸੰਬਰ 2025 ਨੂੰ ਰਣਜੀਤ ਐਵੀਨਿਊ, ਅੰਮ੍ਰਿਤਸਰ ਵਿਖੇ ਕੀਤਾ ਜਾਵੇਗਾ।

ਪੀਐਚਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ (ਪੀਐਚਡੀਸੀਸੀਆਈ) ਦੇ ਸੀਨੀਅਰ ਵਫ਼ਦ - ਸ਼੍ਰੀ ਸੰਜੇ ਸਿੰਘਾਨੀਆ, ਉਪ ਪ੍ਰਧਾਨ; ਸ਼੍ਰੀ ਕਰਨ ਗਿਲਹੋਤਰਾ, ਚੇਅਰਪਰਸਨ, ਪੰਜਾਬ ਚੈਪਟਰ; ਅਤੇ ਸ਼੍ਰੀ ਨਵੀਨ ਸੇਠ, ਡਿਪਟੀ ਸੈਕਟਰੀ ਜਨਰਲ - ਨੇ ਸ਼੍ਰੀ ਕੋਵਿੰਦ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸੱਦਾ ਦਿੱਤਾ।

ਪੀਐਚਡੀਸੀਸੀਆਈ ਵੱਲੋਂ ਪੰਜਾਬ ਸਰਕਾਰ ਦੇ ਹੋਸਟ ਸਟੇਟ ਹੋਣ ਦੇ ਨਾਲ ਹਰ ਸਾਲ ਆਯੋਜਿਤ ਕੀਤਾ ਜਾਣ ਵਾਲਾ ਇਹ ਐਕਸਪੋ ਉੱਤਰੀ ਭਾਰਤ ਵਿੱਚ ਪ੍ਰਮੁੱਖ ਟ੍ਰੇਡ ਆਯੋਜਨਾਂ ਵਿੱਚੋਂ ਇੱਕ ਹੈ। ਪਾਈਟੈਕਸ ’ਚ ਦੇਸ-ਵਿਦੇਸ਼ ਤੋਂ ਪ੍ਰਦਰਸ਼ਕ, ਖਰੀਦਦਾਰ ਅਤੇ ਨਿਵੇਸ਼ਕ ਇੱਕ ਪਲੇਟਫਾਰਮ 'ਤੇ ਇਕੱਠੇ ਹੁੰਦੇ ਹਨ, ਜੋ ਵਪਾਰਕ ਨੈੱਟਵਰਕਿੰਗ ਅਤੇ ਨਵੇਂ ਕਾਰੋਬਾਰ ਅਤੇ ਨਿਵੇਸ਼ ਦੇ ਮੌਕਿਆਂ ਨੂੰ ਉਤਸ਼ਾਹਿਤ ਕਰਦਾ ਹੈ।

ਪਾਈਟੈਕਸ-2025, 4 ਤੋਂ 8 ਦਸੰਬਰ 2025 ਤੱਕ ਆਯੋਜਿਤ ਕੀਤਾ ਜਾਵੇਗਾ। ਪੀਐਚਡੀਸੀਸੀਆਈ ਨੇ ਸ਼੍ਰੀ ਕੋਵਿੰਦ ਦਾ ਉਦਘਾਟਨ ਦੇ ਲਈ ਸਹਿਮਤ ਹੋਣ ਲਈ ਧੰਨਵਾਦ ਕੀਤਾ ਹੈ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande