
ਹੁਸ਼ਿਆਰਪੁਰ, 4 ਨਵੰਬਰ (ਹਿੰ. ਸ.)। ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਲੈਫ਼ਟੀਨੈਂਟ ਕਰਨਲ ਸਰਬਜੀਤ ਸਿੰਘ ਸੈਣੀ (ਰਿਟਾ:) ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਜਿਸ ਵੀ ਸਾਬਕਾ ਸੈਨਿਕ ਪੈਨਸ਼ਨਰਜ਼/ ਸਾਬਕਾ ਸੈਨਿਕ ਦੀ ਵਿਧਵਾ ਅਤੇ ਆਸ਼ਰਿਤ ਫੌਜ ਫੈਮਿਲੀ ਪੈਨਸ਼ਨਰਜ਼ ਦੀ ਮਹੀਨਾ ਨਵੰਬਰ 2025 ਵਿੱਚ ਹਾਜ਼ਰੀ ਲੱਗਣਯੋਗ ਹੈ, ਉਨ੍ਹਾਂ ਲਈ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ, ਨੇੜੇ ਗ੍ਰੀਨ ਵਿਊ ਪਾਰਕ, ਹੁਸ਼ਿਆਰਪੁਰ ਵਿਖੇ ਜੀਵਤ ਹੋਣ ਦਾ ਪ੍ਰਮਾਣ ਪੱਤਰ (ਲਾਈਫ ਸਰਟੀਫਿਕੇਟ) ਲਗਾਉਣ ਸਬੰਧੀ 3 ਤੋਂ 17 ਨਵੰਬਰ 2025 ਤੱਕ ਸਰਕਾਰੀ ਛੁੱਟੀਆਂ ਨੂੰ ਛੱਡ ਕੇ ਬਾਕੀ ਦਿਨ, ਦਫ਼ਤਰੀ ਸਮੇਂ ਦੌਰਾਨ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ।
ਇਸ ਲਈ ਉਹ ਆਪਣਾ ਫੌਜ ਦੀ ਪੈਨਸ਼ਨ ਦਾ ਪੀ.ਪੀ.ਓ., ਆਧਾਰ ਕਾਰਡ ਅਤੇ ਬੈਂਕ ਪਾਸ ਬੁੱਕ, ਜਿਸ ਵਿੱਚ ਪੈਨਸ਼ਨ ਆ ਰਹੀ ਹੈ, ਸਮੇਤ ਆਪਣਾ ਮੋਬਾਈਲ ਜਿਸ ਵਿੱਚ ਹਰੇਕ ਮਹੀਨੇ ਪੈਨਸ਼ਨ ਦਾ ਮੈਸੇਜ ਆਉਂਦਾ ਹੈ ਅਤੇ ਹੋਰ ਬਾਕੀ ਸਾਰੇ ਦਸਤਾਵੇਜ਼ ਲੈ ਕੇ ਇਸ ਦਫਤਰ ਵਿਖੇ ਪਹੁੰਚਣ ਅਤੇ ਇਸ ਮੌਕੇ ਦਾ ਲਾਭ ਉਠਾਉਣ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ