ਵੁਮੈਨ ਹੈਲਪ ਲਾਈਨ 181 ਰਾਹੀਂ ਘਰੇਲੂ ਹਿੰਸਾ ਪੀੜਤ ਮਹਿਲਾ ਦਾ ਕੀਤਾ ਬਚਾਅ
ਸੰਗਰੂਰ, 4 ਨਵੰਬਰ (ਹਿੰ. ਸ.)। ਜ਼ਿਲ੍ਹਾ ਸੰਗਰੂਰ ਵਿੱਚ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਘਰੇਲੂ ਹਿੰਸਾ ਦੇ ਇੱਕ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਦਿਆਂ ਇੱਕ ਮਹਿਲਾ ਨੂੰ ਸੁਰੱਖਿਅਤ ਰੈਸਕਿਊ ਕੀਤਾ ਗਿਆ। ਇਹ ਮਾਮਲਾ ਵਿਦੇਸ਼ ਤੋਂ ਪ੍ਰਾਪਤ ਵ੍ਹਟਸਐਪ ਸੂਚਨਾ ਰਾਹੀਂ ਵਿਭਾਗ ਤੱਕ ਪਹੁੰਚਿਆ ਸੀ। ਸੂਚਨਾ ਦੇਣ ਵ
ਵੁਮੈਨ ਹੈਲਪ ਲਾਈਨ 181 ਰਾਹੀਂ ਘਰੇਲੂ ਹਿੰਸਾ ਪੀੜਤ ਮਹਿਲਾ ਦਾ ਕੀਤਾ ਬਚਾਅ


ਸੰਗਰੂਰ, 4 ਨਵੰਬਰ (ਹਿੰ. ਸ.)। ਜ਼ਿਲ੍ਹਾ ਸੰਗਰੂਰ ਵਿੱਚ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਘਰੇਲੂ ਹਿੰਸਾ ਦੇ ਇੱਕ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਦਿਆਂ ਇੱਕ ਮਹਿਲਾ ਨੂੰ ਸੁਰੱਖਿਅਤ ਰੈਸਕਿਊ ਕੀਤਾ ਗਿਆ। ਇਹ ਮਾਮਲਾ ਵਿਦੇਸ਼ ਤੋਂ ਪ੍ਰਾਪਤ ਵ੍ਹਟਸਐਪ ਸੂਚਨਾ ਰਾਹੀਂ ਵਿਭਾਗ ਤੱਕ ਪਹੁੰਚਿਆ ਸੀ। ਸੂਚਨਾ ਦੇਣ ਵਾਲੀ ਇਸਤਰੀ ਪੀੜਤਾ ਦੀ ਸਹੇਲੀ ਸੀ।

ਇਹ ਜਾਣਕਾਰੀ ਸਾਂਝੀ ਕਰਦਿਆਂ ਜ਼ਿਲ੍ਹਾ ਪ੍ਰੋਗਰਾਮ ਅਫਸਰ ਰਤਿੰਦਰ ਕੌਰ ਨੇ ਦੱਸਿਆ ਕਿ ਸੂਚਨਾ ਮਿਲਣ ਉਪਰੰਤ ਜ਼ਿਲ੍ਹਾ ਪ੍ਰੋਗਰਾਮ ਅਫਸਰ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਸੀ.ਡੀ.ਪੀ.ਓ ਸ਼ੇਰਪੁਰ, ਵਨ ਸਟਾਪ ਸੈਂਟਰ ਅਤੇ ਵਿਮੈਨ ਹੈਲਪ ਲਾਈਨ 181 ਦੀ ਸਹਾਇਤਾ ਨਾਲ ਰੈਸਕਿਊ ਟੀਮ ਬਣਾਈ ਗਈ। ਟੀਮ ਨੇ ਪੁਲਿਸ ਦੀ ਮਦਦ ਨਾਲ ਮਹਿਲਾ ਨੂੰ ਸੁਰੱਖਿਅਤ ਤਰੀਕੇ ਨਾਲ ਬਚਾ ਲਿਆ ਅਤੇ ਉਸ ਨੂੰ ਜ਼ਰੂਰੀ ਮੈਡੀਕਲ ਤੇ ਪਤੀ ਪਤਨੀ ਨੂੰ ਮਨੋਵਿਗਿਆਨਕ ਸਹਾਇਤਾ ਪ੍ਰਦਾਨ ਕੀਤੀ। ਮਹਿਲਾ ਦੇ ਪਤੀ ਵੱਲੋਂ ਮੁਆਫੀ ਮੰਗੀ ਗਈ ਹੈ ਅਤੇ ਉਸ ਨੇ ਲਿਖਤ ਬਿਆਨ ਦਿੱਤਾ ਹੈ ਕਿ ਅਗਲੇ ਸਮੇਂ ਕਿਸੇ ਵੀ ਤਰ੍ਹਾਂ ਦੀ ਹਿੰਸਾ ਨਹੀਂ ਹੋਵੇਗੀ।

ਇਸ ਘਟਨਾ ਤੋਂ ਇਹ ਗੱਲ ਸਪਸ਼ਟ ਹੁੰਦੀ ਹੈ ਕਿ ਲੋਕਾਂ ਨੂੰ ਵਿਮੈਨ ਹੈਲਪ ਲਾਈਨ 181 ਬਾਰੇ ਪੂਰੀ ਜਾਣਕਾਰੀ ਨਹੀਂ ਹੈ। ਜੇ ਮਹਿਲਾ ਜਾਂ ਉਸਦੇ ਪਰਿਵਾਰ ਨੂੰ ਇਸ ਸੇਵਾ ਬਾਰੇ ਜਾਣਕਾਰੀ ਹੁੰਦੀ, ਤਾਂ ਮਦਦ ਤੁਰੰਤ ਮਿਲ ਸਕਦੀ ਸੀ ਅਤੇ ਸਮਾਂ ਬਚਾਇਆ ਜਾ ਸਕਦਾ ਸੀ। ਜਾਣਕਾਰੀ ਨਾ ਹੋਣ ਕਾਰਨ ਵਿਭਾਗ ਦਾ ਕਾਫੀ ਸਮਾਂ ਕੇਸ ਟਰੇਸ ਕਰਨ ਵਿਚ ਨਿਕਲ ਗਿਆ ਅਤੇ ਸਹਾਇਤਾ 12 ਘੰਟੇ ਬਾਅਦ ਹੀ ਪਹੁੰਚ ਪਾਈ।

181 ਹੈਲਪਲਾਈਨ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਇੱਕ ਮੁਫ਼ਤ ਸੇਵਾ ਹੈ ਜੋ 24 ਘੰਟੇ ਅਤੇ ਹਫ਼ਤੇ ਦੇ ਸੱਤ ਦਿਨ ਚੱਲਦੀ ਹੈ। ਇਸ ਰਾਹੀਂ ਕਿਸੇ ਵੀ ਮਹਿਲਾ ਨੂੰ ਸੰਕਟ ਦੀ ਸਥਿਤੀ ਵਿੱਚ —ਤੁਰੰਤ ਪੁਲਿਸ ਸਹਾਇਤਾ, ਮੈਡੀਕਲ ਮਦਦ, ਕਾਨੂੰਨੀ ਸਲਾਹ, ਅਤੇ ਮਨੋਵਿਗਿਆਨਕ ਕਾਊਂਸਲਿੰਗ ਪ੍ਰਦਾਨ ਕੀਤੀ ਜਾਂਦੀ ਹੈ।

ਇਹ ਸੇਵਾ ਸੂਬੇ ਭਰ ਦੇ ਵਨ ਸਟਾਪ ਸੈਂਟਰਜ਼

ਨਾਲ ਜੋੜੀ ਹੋਈ ਹੈ, ਜਿੱਥੇ ਮਹਿਲਾਵਾਂ ਨੂੰ ਰਹਿਣ ਦੀ ਅਸਥਾਈ ਸਹੂਲਤ, ਸੁਰੱਖਿਆ, ਤੇ ਮਨੋਵਿਗਿਆਨਕ ਸਹਾਇਤਾ ਮੁਹੱਈਆ ਕਰਵਾਈ ਜਾਂਦੀ ਹੈ।

ਕਿਸੇ ਵੀ ਮਹਿਲਾ ਨੂੰ ਡਰਨ ਦੀ ਲੋੜ ਨਹੀਂ — ਜੇ ਤੁਹਾਨੂੰ ਜਾਂ ਕਿਸੇ ਹੋਰ ਮਹਿਲਾ/ਲੜਕੀ ਨੂੰ ਸਕੂਲ, ਕਾਲਜ, ਆਫਿਸ ਜਾਂ ਕਿਸੇ ਹੋਰ ਥਾਂ 'ਤੇ ਕੋਈ ਪ੍ਰੇਸ਼ਾਨੀ, ਹੁਲੜ ਜਾਂ ਹਿੰਸਾ ਦਾ ਸਾਹਮਣਾ ਕਰਨਾ ਪੈਂਦਾ ਹੈ, ਤਾਂ ਬੇਝਿਝਕ 181 ਵਿਮੈਨ ਹੈਲਪ ਲਾਈਨ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਤੁਹਾਡੀ ਪਹਿਚਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ ਅਤੇ ਤੁਹਾਨੂੰ ਪੂਰੀ, ਸੰਵੇਦਨਸ਼ੀਲ ਅਤੇ ਤੁਰੰਤ ਸਹਾਇਤਾ ਦਿੱਤੀ ਜਾਏਗੀ।

ਇਸੇ ਲਈ ਵਿਭਾਗ ਵੱਲੋਂ ਜ਼ਿਲ੍ਹਾ ਸੰਗਰੂਰ ਵਿੱਚ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਉਣ ਦੀ ਯੋਜਨਾ ਬਣਾਈ ਗਈ ਹੈ, ਜਿਸ ਰਾਹੀਂ ਲੋਕਾਂ ਨੂੰ 181 ਹੈਲਪਲਾਈਨ ਬਾਰੇ ਜਾਣਕਾਰੀ ਦਿੱਤੀ ਜਾਵੇਗੀ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande