ਖ਼ਰਚਾ ਅਬਜ਼ਰਵਰ ਮਨਜ਼ਰੁਲ ਹਸਨ ਨੇ ਰਾਤ ਸਮੇਂ ਐੱਸ.ਐੱਸ.ਟੀ. ਟੀਮਾਂ ਦੀ ਅਚਨਚੇਤ ਚੈਕਿੰਗ ਕੀਤੀ
ਤਰਨਤਾਰਨ, 5 ਨਵੰਬਰ (ਹਿੰ. ਸ.)। ਖ਼ਰਚਾ ਅਬਜ਼ਰਵਰ ਮਨਜ਼ਰੁਲ ਹਸਨ ਵੱਲੋਂ ਜ਼ਿਲ੍ਹੇ ਵਿੱਚ 012-ਤਰਨ ਤਾਰਨ ਉਪ ਚੋਣ ਦੇ ਮੱਦੇਨਜ਼ਰ ਤਾਇਨਾਤ ਐੱਸ.ਐੱਸ.ਟੀ. (ਸਟੈਟਿਕ ਸਰਵੇਲੈਂਸ ਟੀਮਾਂ) ਦੀ ਬੀਤੀ ਰਾਤ ਅਚਨਚੇਤ ਚੈਕਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਦੇਖਿਆ ਕਿ ਐੱਸ.ਐੱਸ.ਟੀ. ਟੀਮਾਂ ਵੱਲੋਂ ਰਾਤ ਸਮੇਂ ਵੀ ਵਾਹਨਾਂ ਦ
.


ਤਰਨਤਾਰਨ, 5 ਨਵੰਬਰ (ਹਿੰ. ਸ.)। ਖ਼ਰਚਾ ਅਬਜ਼ਰਵਰ ਮਨਜ਼ਰੁਲ ਹਸਨ ਵੱਲੋਂ ਜ਼ਿਲ੍ਹੇ ਵਿੱਚ 012-ਤਰਨ ਤਾਰਨ ਉਪ ਚੋਣ ਦੇ ਮੱਦੇਨਜ਼ਰ ਤਾਇਨਾਤ ਐੱਸ.ਐੱਸ.ਟੀ. (ਸਟੈਟਿਕ ਸਰਵੇਲੈਂਸ ਟੀਮਾਂ) ਦੀ ਬੀਤੀ ਰਾਤ ਅਚਨਚੇਤ ਚੈਕਿੰਗ ਕੀਤੀ ਗਈ।

ਇਸ ਮੌਕੇ ਉਨ੍ਹਾਂ ਦੇਖਿਆ ਕਿ ਐੱਸ.ਐੱਸ.ਟੀ. ਟੀਮਾਂ ਵੱਲੋਂ ਰਾਤ ਸਮੇਂ ਵੀ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਉਨ੍ਹਾਂ ਨੇ ਸਟੈਟਿਕ ਸਰਵੇਲੈਂਸ ਟੀਮਾਂਵੱਲੋਂ ਕੀਤੇ ਜਾ ਰਹੇ ਸੁਚੇਤ ਤੇ ਪ੍ਰਭਾਵਸ਼ਾਲੀ ਯਤਨਾਂ ਦੀ ਪ੍ਰਸ਼ੰਸਾ ਕੀਤੀ ਅਤੇ ਟੀਮ ਮੈਂਬਰਾਂ ਨੂੰ ਨਿਰਦੇਸ਼ ਦਿੱਤੇ ਕਿ ਸਾਰੀ ਚੈਕਿੰਗ ਪੂਰੀ ਨਿਰਪੱਖਤਾ, ਪਾਰਦਰਸ਼ੀਤਾ ਅਤੇ ਪੇਸ਼ਾਵਰਾਨਾ ਤਰੀਕੇ ਨਾਲ ਕੀਤੀ ਜਾਵੇ। ਉਨ੍ਹਾਂ ਨੇ ਚੋਣ ਕਮਿਸ਼ਨ ਆਫ ਇੰਡੀਆ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਉਪ ਚੋਣ ਤਰਨ ਤਾਰਨ ਪੂਰੀ ਤਰ੍ਹਾਂ ਅਜ਼ਾਦਾਨਾਂ, ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜੀ ਜਾਵੇਗੀ।

-------------

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande