ਸਾਦਿਕ ਹਸਪਤਾਲ ਵਿਖ਼ੇ ਕੇਅਰ ਕੰਪੇਨੀਅਨ ਪ੍ਰੋਗਰਾਮ ਸੰਬੰਧੀ ਕੀਤਾ ਜਾਗਰੂਕ
ਸਾਦਿਕ/ਫਰੀਦਕੋਟ, 6 ਨਵੰਬਰ (ਹਿੰ. ਸ.)। ਸਿਵਲ ਸਰਜਨ, ਫਰੀਦਕੋਟ ਡਾ. ਚੰਦਰ ਸ਼ੇਖਰ ਕੱਕੜ ਦੇ ਦਿਸਾ ਨਿਰਦੇਸ਼ਾਂ ਹੇਠ ਅਤੇ ਡਾ. ਅਰਸ਼ਦੀਪ ਸਿੰਘ ਬਰਾੜ ਸੀਨੀਅਰ ਮੈਡੀਕਲ ਅਫਸਰ ਇੰਚਾਰਜ ਪੀ.ਐਚ.ਸੀ. ਜੰਡ ਸਾਹਿਬ ਅਤੇ ਡਾ. ਕਿਰਨਬੀਰ ਕੌਰ ਮੈਡੀਕਲ ਅਫਸਰ ਇੰਚਾਰਜ ਸੀ. ਐਚ. ਸੀ. ਸਾਦਿਕ ਜੀ ਦੀ ਯੋਗ ਅਗਵਾਈ ਵਿੱਚ ਸਰਕਾਰ
.


ਸਾਦਿਕ/ਫਰੀਦਕੋਟ, 6 ਨਵੰਬਰ (ਹਿੰ. ਸ.)। ਸਿਵਲ ਸਰਜਨ, ਫਰੀਦਕੋਟ ਡਾ. ਚੰਦਰ ਸ਼ੇਖਰ ਕੱਕੜ ਦੇ ਦਿਸਾ ਨਿਰਦੇਸ਼ਾਂ ਹੇਠ ਅਤੇ ਡਾ. ਅਰਸ਼ਦੀਪ ਸਿੰਘ ਬਰਾੜ ਸੀਨੀਅਰ ਮੈਡੀਕਲ ਅਫਸਰ ਇੰਚਾਰਜ ਪੀ.ਐਚ.ਸੀ. ਜੰਡ ਸਾਹਿਬ ਅਤੇ ਡਾ. ਕਿਰਨਬੀਰ ਕੌਰ ਮੈਡੀਕਲ ਅਫਸਰ ਇੰਚਾਰਜ ਸੀ. ਐਚ. ਸੀ. ਸਾਦਿਕ ਜੀ ਦੀ ਯੋਗ ਅਗਵਾਈ ਵਿੱਚ ਸਰਕਾਰੀ ਹਸਪਤਾਲ ਸਾਦਿਕ ਵਿਖੇ ਕੇਅਰ ਕੰਪੇਨੀਅਨ ਪ੍ਰੋਗਰਾਮ ਸੰਬੰਧੀ ਜਾਗਰੂਕ ਕੀਤਾ ਗਿਆ।ਇਸ ਮੌਕੇ ਜਾਣਕਾਰੀ ਦਿੰਦਿਆਂ ਨੋਡਲ ਅਫ਼ਸਰ ਆਈ.ਈ.ਸੀ. ਗਤੀਵਿਧੀਆਂ ਬੀ.ਈ.ਈ. ਰਜਿੰਦਰ ਕੁਮਾਰ ਨੇ ਦੱਸਿਆ ਕਿ ਇਸ ਪ੍ਰੋਗਰਾਮ ਦਾ ਮੁੱਖ ਟੀਚਾ ਗਰਭਵਤੀ ਔਰਤਾਂ, ਆਮ ਲੋਕਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਸਿਹਤ ਜਾਗਰੂਕਤਾ ਮੁਹਿੰਮ ਵਿੱਚ ਸ਼ਾਮਿਲ ਕਰ ਕੇ ਸਿਹਤ ਪੱਧਰ ਨੂੰ ਉੱਚਾ ਚੁੱਕਣਾ ਹੈ ਤਾਂ ਜੋ ਰੋਕੀਆਂ ਜਾ ਸਕਣ ਵਾਲੀਆਂ ਬਿਮਾਰੀਆਂ ਨੂੰ ਕਾਬੂ ਕੀਤਾ ਜਾ ਸਕੇ। ਇਸ ਤਹਿਤ ਜਿਲ੍ਹਾ ਹਸਪਤਾਲਾਂ ਵਿਖੇ ਮੈਟਰਨਿਟੀ ਵਾਰਡ ਵਿੱਚ ਦਾਖਲ ਔਰਤ ਅਤੇ ਉਸ ਦੇ ਅਟੈਂਡੈਂਟ ਨੂੰ ਔਰਤ ਅਤੇ ਨਵਜੰਮੇ ਬੱਚੇ ਦੀ ਦੇਖਭਾਲ ਅਤੇ ਜੋਖਮ ਦੀਆਂ ਸਥਿਤੀਆਂ ਬਾਰੇ ਦੱਸਿਆ ਜਾਂਦਾ ਹੈ, ਹੁਣ ਇਸ ਪ੍ਰੋਗਰਾਮ ਦਾ ਦਾਇਰਾ ਵਧਾਇਆ ਗਿਆ ਹੈ ਜਿਸ ਦੇ ਅਧੀਨ ਜਨਰਲ ਮੈਡੀਕਲ ਅਤੇ ਸਰਜੀਕਲ ਕੇਅਰ, ਗ਼ੈਰ ਸੰਚਾਰੀ ਬਿਮਾਰੀਆਂ ਨੂੰ ਵੀ ਇਸ ਪ੍ਰੋਗਰਾਮ ਵਿਚ ਸ਼ਾਮਲ ਕੀਤਾ ਗਿਆ ਹੈ। ਉਹਨਾਂ ਨੇ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਸਿਹਤ ਵਿਭਾਗ ਨੂੰ ਐਨ.ਜੀ.ਓ. ਨੂਰਾ ਹੈਲਥ ਅਤੇ ਯੋਸ਼ਐਡ ਦਾ ਵੀ ਸਹਿਯੋਗ ਮਿਲ ਰਿਹਾ ਹੈ। ਪ੍ਰੋਗਰਾਮ ਤਹਿਤ ਟੋਲ ਫ੍ਰੀ ਨੰਬਰ ਵੀ ਜਾਰੀ ਕੀਤੇ ਗਏ ਹਨ, ਜਿਨ੍ਹਾਂ 'ਤੇ ਮਿਸ ਕਾਲ ਕਰਕੇ ਵੱਖ-ਵੱਖ ਤਰ੍ਹਾਂ ਦੀ ਸਲਾਹ ਲਈ ਜਾ ਸਕਦੀ ਹੈ । ਜਿਵੇਂ ਕਿ ਗਰਭਵਤੀ ਔਰਤਾਂ 01143078153 ਤੇ ਕਾਲ ਕਰ ਸਕਦੀਆਂ ਹਨ । ਨਵਜੰਮੇ ਬੱਚਿਆਂ ਦੀਆਂ ਮਾਵਾਂ ਜਾਂ ਰਿਸ਼ਤੇਦਾਰ 01143078153 ਤੇ ਕਾਲ ਕਰਕੇ ਸਲਾਹ ਲੈ ਸਕਦੇ ਹਨ ਅਤੇ ਸ਼ੂਗਰ, ਬੀਪੀ ਅਤੇ ਹੋਰ ਸਿਹਤ ਸਬੰਧੀ ਜਾਣਕਾਰੀ 01143078160 ਤੇ ਮਿਸ ਕਾਲ ਕਰਕੇ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ 08047180443 ਨੰਬਰ ਤੇ ਕਾਲ ਕਰਕੇ ਜਨਰਲ ਮੈਡੀਕਲ ਅਤੇ ਉਸ ਵਿਸ਼ੇ ਨਾਲ ਸਬੰਧਤ ਜਾਣਕਾਰੀ, ਸਲਾਹ ਅਤੇ ਸਾਵਧਾਨੀਆਂ ਦੀ ਕਿਸਮ ਚੁਣ ਕੇ ਤਿੰਨ ਮਹੀਨਿਆਂ ਤੱਕ ਵਟਸਐਪ ਜਾਂ ਆਮ ਮੈਸੇਜ ਰਾਹੀਂ ਸੁਨੇਹੇ ਪ੍ਰਾਪਤ ਕੀਤੇ ਜਾ ਸਕਦੇ ਹਨ । ਇਹ ਸਾਰੀਆਂ ਸਹੂਲਤਾਂ ਮੁਫਤ ਹਨ ਅਤੇ ਇਨ੍ਹਾਂ ਦਾ ਉਦੇਸ਼ ਲੋਕਾਂ ਨੂੰ ਸਿਹਤ ਬਾਰੇ ਸੁਚੇਤ ਕਰ ਕੇ ਮੁਸ਼ਕਲ ਸਥਿਤੀਆਂ ਲਈ ਪਹਿਲਾਂ ਤੋਂ ਹੀ ਤਿਆਰ ਕਰਨਾ ਹੈ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande