
ਚੰਡੀਗੜ੍ਹ, 8 ਨਵੰਬਰ (ਹਿੰ. ਸ.)। ਫਿਰੋਜ਼ਪੁਰ ਤੋਂ ਦਿੱਲੀ ਲਈ ਸ਼ੁਰੂ ਹੋਈ ਵੰਦੇ ਭਾਰਤ ਰੇਲਗੱਡੀ ਦਾ ਬਰਨਾਲਾ ਵਿਖੇ ਸਟਾਪੇਜ ਨਾ ਰੱਖਣ ’ਤੇ ਮੈਂਬਰ ਪਾਰਲੀਮੈਂਟ ਮੀਤ ਹੇਅਰ ਨੇ ਨਰਾਜ਼ਗੀ ਪ੍ਰਗਟਾਉਂਦਿਆਂ ਕਿਹਾ ਕਿ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵਲੋਂ ਬਰਨਾਲਾ ਵਿਖੇ ਠਹਿਰ ਦਾ ਵਾਅਦਾ ਕਰ ਕੇ ਵੀ ਰੇਲ ਨਾ ਰੋਕ ਕੇ ਬਰਨਾਲਾ ਵਾਸੀਆਂ ਨਾਲ ਧ੍ਰੋਹ ਕਮਾਇਆ ਹੈ।ਮੀਤ ਹੇਅਰ ਨੇ ਕਿਹਾ ਕਿ ਉਨ੍ਹਾਂ ਵਲੋਂ ਰੇਲਵੇ ਨੂੰ ਇਕ ਦਸੰਬਰ ਤੱਕ ਦਾ ਸਮਾਂ ਦਿੱਤਾ ਜਾਂਦਾ ਹੈ। ਜੇਕਰ 1 ਦਸੰਬਰ ਤੋਂ ਪਹਿਲਾਂ ਬੰਦੇ ਭਾਰਤ ਰੇਲ ਗੱਡੀ ਦਾ ਬਰਨਾਲਾ ਵਿਖੇ ਠਹਿਰਾ ਨਾ ਕੀਤਾ ਗਿਆ ਤਾਂ ਜਿਥੇ ਉਨ੍ਹਾਂ ਵਲੋਂ ਸਰਦ ਰੁੱਤ ਸੈਸ਼ਨ ’ਚ ਪਾਰਲੀਮੈਂਟ ਦੇ ਅੰਦਰ ਕੰਮ ਰੋਕੂ ਮਤਾ ਲਿਆਂਦਾ ਜਾਵੇਗਾ, ਉਥੇ 1 ਦਸੰਬਰ ਤੋਂ ਬਾਅਦ ਬਰਨਾਲਾ ਸਟੇਸ਼ਨ ਵਿਖੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ