ਦੇਸ਼ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਨੂੰ ਮਜ਼ਬੂਤ ​​ਕਰਨਾ ਹੀ ਸੰਘ ਦਾ ਉਦੇਸ਼ : ਮੋਹਨ ਭਾਗਵਤ
ਬੰਗਲੁਰੂ, 8 ਨਵੰਬਰ (ਹਿੰ.ਸ.)। ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੁਖੀ ਡਾ. ਮੋਹਨ ਭਾਗਵਤ ਨੇ ਸ਼ਨੀਵਾਰ ਨੂੰ ਕਿਹਾ ਕਿ ਮੁਸਲਮਾਨਾਂ ਅਤੇ ਈਸਾਈਆਂ ਨੂੰ ਜਾਣਬੁੱਝ ਕੇ ਇਹ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਉਹ ਹਿੰਦੂਆਂ ਤੋਂ ਵੱਖਰੇ ਹਨ, ਜਦੋਂ ਕਿ ਸਾਰਿਆਂ ਦੇ ਪੂਰਵਜ ਇੱਕੋ ਹਨ ਅਤੇ ਪਰੰਪਰਾਗਤ ਚਿੰਤਨ ਵੀ ਇੱਕੋ ਜਿਹਾ
ਡਾ. ਮੋਹਨ ਭਾਗਵਤ ਦੀ ਫਾਈਲ ਫੋਟੋ


ਬੰਗਲੁਰੂ, 8 ਨਵੰਬਰ (ਹਿੰ.ਸ.)। ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੁਖੀ ਡਾ. ਮੋਹਨ ਭਾਗਵਤ ਨੇ ਸ਼ਨੀਵਾਰ ਨੂੰ ਕਿਹਾ ਕਿ ਮੁਸਲਮਾਨਾਂ ਅਤੇ ਈਸਾਈਆਂ ਨੂੰ ਜਾਣਬੁੱਝ ਕੇ ਇਹ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਉਹ ਹਿੰਦੂਆਂ ਤੋਂ ਵੱਖਰੇ ਹਨ, ਜਦੋਂ ਕਿ ਸਾਰਿਆਂ ਦੇ ਪੂਰਵਜ ਇੱਕੋ ਹਨ ਅਤੇ ਪਰੰਪਰਾਗਤ ਚਿੰਤਨ ਵੀ ਇੱਕੋ ਜਿਹਾ ਹੈ। ਉਨ੍ਹਾਂ ਨੂੰ ਕਈ ਮੁਸਲਮਾਨ ਅਤੇ ਈਸਾਈ ਮਿਲੇ ਹਨ ਜੋ ਆਪਣਾ ਗੋਤਰ ਵੀ ਦੱਸਦੇ ਹਨ।ਡਾ. ਭਾਗਵਤ ਸੰਘ ਦੇ ਸ਼ਤਾਬਦੀ ਸਾਲ ਦੇ ਹਿੱਸੇ ਵਜੋਂ ਇੱਥੇ ਆਯੋਜਿਤ ਦੋ-ਰੋਜ਼ਾ ਭਾਸ਼ਣ ਲੜੀ (8 ਅਤੇ 9 ਨਵੰਬਰ) ਨੂੰ ਸੰਬੋਧਨ ਕਰ ਰਹੇ ਸਨ। ਇਹ ਇੱਥੇ ਬਨਸ਼ੰਕਰੀ ਦੇ ਹੋਸਾਕੇਰੇਹਾਲੀ ਰਿੰਗ ਰੋਡ 'ਤੇ ਪੀਈਐਸ ਯੂਨੀਵਰਸਿਟੀ ਵਿੱਚ ਆਯੋਜਿਤ ਕੀਤਾ ਗਿਆ ਹੈ। ਪਹਿਲੇ ਦਿਨ ਵੱਖ-ਵੱਖ ਰਾਜਾਂ ਦੀਆਂ ਲਗਭਗ 1,200 ਉੱਘੀਆਂ ਸ਼ਖਸੀਅਤਾਂ ਨੇ ਹਿੱਸਾ ਲਿਆ। ਪ੍ਰੋਗਰਾਮ ਦੀ ਸ਼ੁਰੂਆਤ ਵੰਦੇ ਮਾਤਰਮ ਨਾਲ ਹੋਈ।

ਸਰਸੰਘਚਾਲਕ ਡਾ. ਭਾਗਵਤ ਨੇ ਕਿਹਾ ਕਿ ਭਾਰਤ ਇੱਕ ਹਿੰਦੂ ਰਾਸ਼ਟਰ ਹੈ ਅਤੇ ਹਿੰਦੂ ਹੋਣ ਦਾ ਮਤਲਬ ਹੈ ਦੇਸ਼ ਪ੍ਰਤੀ ਜ਼ਿੰਮੇਵਾਰ ਹੋਣਾ। ਉਨ੍ਹਾਂ ਕਿਹਾ ਕਿ ਵਿਭਿੰਨਤਾ ਦਾ ਸਤਿਕਾਰ ਕਰਦੇ ਹੋਏ ਏਕਤਾ ਬਣਾਈ ਰੱਖਣਾ ਭਾਰਤ ਦੀ ਸੁੰਦਰਤਾ ਹੈ। ਵਿਭਿੰਨਤਾ ਸਾਡਾ ਸ਼ਿੰਗਾਰ ਹੈ। ਉਨ੍ਹਾਂ ਕਿਹਾ, ਬੀਇੰਗ ਹਿੰਦੂ, ਆਯ ਰਿਸਪੋਂਸੀਬਲ ਫਾਰ ਭਾਰਤ।‘‘ ਭਾਰਤ ਇੱਕ ਹਿੰਦੂ ਰਾਸ਼ਟਰ ਹੈ ਅਤੇ ਸੰਘ ਦਾ ਕੰਮ ਇਸ ਭਾਵਨਾ ਨੂੰ ਮਜ਼ਬੂਤ ​​ਕਰਨਾ ਹੈ। ਅੱਜ ਸੰਘ ਵਧਿਆ ਹੈ, ਪਰ ਅਸੀਂ ਸੰਤੁਸ਼ਟ ਨਹੀਂ ਹਾਂ। ਸਾਡਾ ਉਦੇਸ਼ ਪੂਰੇ ਸਮਾਜ ਨੂੰ ਇਕਜੁੱਟ ਕਰਨਾ ਹੈ।

ਡਾ. ਭਾਗਵਤ ਨੇ ਕਿਹਾ ਕਿ ਇੰਨੇ ਸਾਲਾਂ ਦੌਰਾਨ, ਸੰਘ ਵਿਰੁੱਧ ਬਹੁਤ ਕੁਝ ਕਿਹਾ ਗਿਆ, ਪਰ ਵਿਰੋਧ ਸਿਰਫ਼ ਜ਼ੁਬਾਨੀ ਹੀ ਰਿਹਾ, ਦਿਲਾਂ ਵਿੱਚ ਨਹੀਂ। ਜਦੋਂ ਅਸੀਂ ਸਮਾਜ ਵਿੱਚ ਘੁੰਮਦੇ ਰਹੇ, ਤਾਂ ਸਾਨੂੰ ਕੋਈ ਵਿਰੋਧ ਨਹੀਂ ਮਿਲਿਆ। ਅਸੀਂ ਸੇਵਾ ਕਰਨ ਆਏ ਹਾਂ, ਅਤੇ ਹੁਣ ਸਮਾਜ ਸਾਡੇ 'ਤੇ ਭਰੋਸਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਵੀ ਸਾਡੇ ਲਈ ਲਾਭਦਾਇਕ ਹਨ, ਜਿਵੇਂ ਆਲੋਚਕਾਂ ਨੂੰ ਨੇੜੇ ਰੱਖਣਾ ਚਾਹੀਦਾ ਹੈ।

ਸੰਘ ਦੇ ਸਵਰੂਪ ਬਾਰੇ ਵਿਸਥਾਰ ਵਿੱਚ ਦੱਸਦੇ ਹੋਏ, ਉਨ੍ਹਾਂ ਕਿਹਾ ਕਿ ਇਹ ਸੰਗਠਨ ਵਿਲੱਖਣ ਹੈ, ਜਿਸਦੀ ਤੁਲਨਾ ਕਿਸੇ ਹੋਰ ਸੰਗਠਨ ਨਾਲ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਦੱਸਿਆ ਕਿ ਸੰਘ ਕਿਸੇ ਪ੍ਰਤੀਕਿਰਿਆ ਤੋਂ ਨਹੀਂ ਜਨਮਿਆਂ। ਸਾਲ 1857 ਦੀ ਕ੍ਰਾਂਤੀ ਤੋਂ ਬਾਅਦ, ਇਹ ਵਿਚਾਰਿਆ ਗਿਆ ਕਿ ਕਿਵੇਂ ਕੁਝ ਲੋਕ ਸਾਡੇ 'ਤੇ ਰਾਜ ਕਰ ਰਹੇ ਹਨ। ਡਾ. ਕੇਸ਼ਵਰਾਓ ਬਲੀਰਾਮ ਹੇਡਗੇਵਾਰ ਵੀ ਇਸ ਵਿੱਚ ਸ਼ਾਮਲ ਸਨ। ਡਾ. ਹੇਡਗੇਵਾਰ ਨੇ 1916-17 ਵਿੱਚ ਇਸ ਦਿਸ਼ਾ ਵਿੱਚ ਪ੍ਰਯੋਗ ਸ਼ੁਰੂ ਕੀਤੇ, ਅਤੇ 1925 ਵਿੱਚ ਸੰਘ ਦੇ ਰੂਪ ’ਚ ਇਹ ਉਭਰਿਆ। ਸਾਲ 1939 ਤੱਕ, ਵਰਕਰਾਂ ਨੇ ਇਸਨੂੰ ਇੱਕ ਸਾਬਤ ਮਾਡਲ ਵਜੋਂ ਸਵੀਕਾਰ ਕਰ ਲਿਆ।

ਸੰਘ ਮੁਖੀ ਡਾ. ਭਾਗਵਤ ਨੇ ਕਿਹਾ ਕਿ ਨਿੱਜੀ ਅਤੇ ਰਾਸ਼ਟਰੀ ਚਰਿੱਤਰ ਦੋਵੇਂ ਜ਼ਰੂਰੀ ਹਨ। ਇਸੇ ਵਿਚਾਰ ਤੋਂ ਸ਼ਾਖਾ ਦੀ ਪਰੰਪਰਾ ਬਣੀ - ਇੱਕ ਘੰਟੇ ਦੇ ਅਭਿਆਸ ਰਾਹੀਂ ਵਿਅਕਤੀ ਅਤੇ ਸਮਾਜ ਦੋਵਾਂ ਦਾ ਨਿਰਮਾਣ। ਜ਼ਿਕਰਯੋਗ ਹੈ ਕਿ ਸੰਘ ਨੇ 2 ਅਕਤੂਬਰ, 2025 ਨੂੰ ਆਪਣੇ 100 ਸਾਲ ਪੂਰੇ ਕੀਤੇ ਹਨ। ਸ਼ਤਾਬਦੀ ਸਾਲ ਦੌਰਾਨ, ਦੇਸ਼ ਭਰ ਵਿੱਚ ਭਾਸ਼ਣ ਲੜੀ, ਯੁਵਾ ਸੰਮੇਲਨ, ਸਮਾਜਿਕ ਸਦਭਾਵਨਾ ਪ੍ਰੋਗਰਾਮ ਅਤੇ ਸੰਵਾਦ ਲੜੀਆਂ ਆਯੋਜਿਤ ਕੀਤੀਆਂ ਜਾ ਰਹੀਆਂ ਹਨ, ਜਿਸਦਾ ਉਦੇਸ਼ ਸਮਾਜ ਦੇ ਸਾਰੇ ਵਰਗਾਂ ਨੂੰ ਰਾਸ਼ਟਰੀ ਏਕਤਾ ਦੀ ਭਾਵਨਾ ਵਿੱਚ ਇਕਜੁੱਟ ਕਰਨਾ ਹੈ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande