
ਲੁਧਿਆਣਾ, 8 ਨਵੰਬਰ (ਹਿੰ. ਸ.)। ਹਲਕਾ ਦਾਖਾ ਅਧੀਨ ਆਉਂਦੇ ਪਿੰਡਾਂ ਅਤੇ ਨਗਰ ਕੌਂਸਲ ਦੀਆਂ ਵੀਡੀਸੀ /ਡਬਲਿਉਡੀਸੀ ਦੇ ਮੈਂਬਰਾਂ ਦੀ ਦੋ ਰੋਜਾ ਟਰੇਨਿੰਗ ਗੁਰੂ ਨਾਨਕ ਭਵਨ, ਲੁਧਿਆਣਾ ਵਿਖੇ ਕਰਵਾਈ ਗਈ। ਇਸ ਟਰੇਨਿੰਗ ਦੀ ਅਗਵਾਈ ਡਾ: ਪੂਨਮਪ੍ਰੀਤ ਕੌਰ ਉਪ ਮੰਡਲ ਮੈਜਿਸਟਰੇਟ ਲੁਧਿਆਣਾ ਪੱਛਮੀ ਅਤੇ ਹਲਕਾ ਇੰਚਾਰਜ ਡਾ: ਕੇ. ਐਨ. ਐੱਸ. ਕੰਗ ਵੱਲੋਂ ਕੀਤੀ ਗਈ।ਇਸ ਟ੍ਰੇਨਿੰਗ ਵਿੱਚ ਪਹੁੰਚੇ ਸਾਰੇ ਈਡੀਸੀ/ਡਬਲਿਉਡੀਸੀ ਦੇ ਮੈਂਬਰਾਂ ਨੂੰ ਉਨਾਂ ਦੇ ਕੰਮ ਕਾਜ ਅਤੇ ਜ਼ਿੰਮੇਵਾਰੀਆਂ ਬਾਰੇ ਜਾਗਰੂਕ ਕੀਤਾ ਗਿਆ। ਇਸ ਟ੍ਰੇਨਿੰਗ ਵਿੱਚ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਅਤੇ ਮਾਣਯੋਗ ਗੌਰਵ ਯਾਦਵ ਡੀਜੀਪੀ ਪੰਜਾਬ ਦਾ ਸੁਨੇਹਾ ਵੀ ਸੁਣਾਇਆ ਗਿਆ। ਇਸ ਟ੍ਰੇਨਿੰਗ ਵਿੱਚਵੀਡੀਸੀ /ਡਬਲਿਉਡੀਸੀ ਮੈਂਬਰਾਂ ਲਈ ਬਣਾਈ ਗਈ ਨਸ਼ਾ ਮੁਕਤੀ ਅਭਿਆਨ ਐਪ ਦੀ ਟ੍ਰੇਨਿੰਗ ਵੀ ਦਿੱਤੀ ਗਈ। ਡਾ: ਪੂਨਮਪ੍ਰੀਤ ਕੌਰ ਵੱਲੋਂ ਸਾਰੇ ਮੈਂਬਰਾਂ ਨੂੰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਵਿੱਚ ਸਰਕਾਰ ਅਤੇ ਪ੍ਰਸ਼ਾਸਨ ਦਾ ਸਾਥ ਦੇਣ ਲਈ ਬੇਨਤੀ ਵੀ ਕੀਤੀ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ