ਵਿਕਾਸ ਪੱਖੋਂ ਹਲਕਾ ਆਤਮ ਨਗਰ ਨੂੰ ਮੋਹਰੀ ਬਣਾਇਆ ਜਾਵੇਗਾ: ਵਿਧਾਇਕ ਕੁਲਵੰਤ ਸਿੱਧੂ
ਲੁਧਿਆਣਾ, 9 ਨਵੰਬਰ (ਹਿੰ. ਸ.)। ਵਿਧਾਨ ਸਭਾ ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਵਿਕਾਸ ਕਾਰਜਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਦੁਗਰੀ ਵਿਖੇ ਐਲ ਆਈ ਜੀ ਅਤੇ ਐਮ ਆਈ ਜੀ ਕਲੋਨੀ ਵਿਖੇ 1.75 ਕਰੋੜ ਦੀ ਲਾਗਤ ਵਾਲੇ ਸੜਕ ਨਿਰਮਾਣ ਪ੍ਰੋਜੈਕਟ ਦਾ ਉਦਘਾਟਨ ਕੀਤਾ। ਵਿਧਾਇਕ ਸਿੱਧੂ ਦੇ ਉਦਘਾਟਨ ਸਥ
ਵਿਧਾਇਕ ਕੁਲਵੰਤ ਸਿੰਘ ਦੁਗਰੀ ਵਿਖੇ 1.75 ਕਰੋੜ ਦੀ ਲਾਗਤ ਵਾਲੇ ਸੜਕ ਨਿਰਮਾਣ ਪ੍ਰੋਜੈਕਟ ਦਾ ਉਦਘਾਟਨ ਕਰਦੇ ਹੋਏ।


ਲੁਧਿਆਣਾ, 9 ਨਵੰਬਰ (ਹਿੰ. ਸ.)। ਵਿਧਾਨ ਸਭਾ ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਵਿਕਾਸ ਕਾਰਜਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਦੁਗਰੀ ਵਿਖੇ ਐਲ ਆਈ ਜੀ ਅਤੇ ਐਮ ਆਈ ਜੀ ਕਲੋਨੀ ਵਿਖੇ 1.75 ਕਰੋੜ ਦੀ ਲਾਗਤ ਵਾਲੇ ਸੜਕ ਨਿਰਮਾਣ ਪ੍ਰੋਜੈਕਟ ਦਾ ਉਦਘਾਟਨ ਕੀਤਾ। ਵਿਧਾਇਕ ਸਿੱਧੂ ਦੇ ਉਦਘਾਟਨ ਸਥਾਨ 'ਤੇ ਪਹੁੰਚਣ 'ਤੇ ਇਲਾਕਾ ਨਿਵਾਸੀਆਂ ਨੇ ਬੜੀ ਗਰਮ ਜੋਸ਼ੀ ਨਾਲ ਉਹਨਾਂ ਦਾ ਸਵਾਗਤ ਕੀਤਾ। ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਕਿਹਾ ਕਿ ਵਿਕਾਸ ਵਾਲੇ ਪੱਖ ਤੋਂ ਉਹ ਆਪਣੇ ਹਲਕੇ ਨੂੰ ਕਿਸੇ ਵੀ ਗੱਲੋਂ ਪਿੱਛੇ ਨਹੀਂ ਰਹਿਣ ਦੇਣਗੇ। ਉਨਾਂ ਕਿਹਾ ਕਿ ਜਿਹੜੀ ਸੇਵਾ ਪਰਮਾਤਮਾ ਵੱਲੋਂ ਲੱਗੀ ਹੋਵੇ ਉਸ ਲਈ ਕੋਈ ਜਿਆਦਾ ਉਪਰਾਲੇ ਕਰਨ ਦੀ ਲੋੜ ਨਹੀਂ ਪੈਂਦੀ, ਵਾਹਿਗੁਰੂ ਜੀ ਦੀ ਕਿਰਪਾ ਨਾਲ ਆਪਣੇ ਆਪ ਹੀ ਕਾਰਜ ਰਾਸ ਆਉਂਦੇ ਰਹਿੰਦੇ ਹਨ। ਉਨਾਂ ਕਿਹਾ ਕਿ ਉਹ ਤੜਕਸਾਰ ਤੋਂ ਦੇਰ ਰਾਤ ਤੱਕ ਆਪਣੇ ਹਲਕੇ ਦੇ ਨਿਵਾਸੀਆਂ ਦੀ ਸੇਵਾ ਵਿੱਚ ਇਸੇ ਕਰਕੇ ਹਾਜਰ ਰਹਿੰਦੇ ਹਨ ਕਿ ਕਿਸੇ ਵਸਨੀਕ ਨੂੰ ਕੋਈ ਤਕਲੀਫ ਨਾ ਆਵੇ। ਵਿਧਾਇਕ ਸਿੱਧੂ ਨੇ ਕਿਹਾ ਕਿ ਸੂਬੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande