ਪਹਿਲੇ ਵਿਸ਼ਵ ਯੁੱਧ ਦੇ ਸ਼ਹੀਦਾਂ ਦੀ ਯਾਦ ’ਚ ਸਰਧਾਂਜਲੀ ਸਮਾਗਮ ਕਰਵਾਇਆ
ਬਟਾਲਾ, 9 ਨਵੰਬਰ (ਹਿੰ. ਸ.)। ਯਾਦਗਾਰ ਪਹਿਲਾ ਵਿਸ਼ਵ ਯੁੱਧ, ਪਿੰਡ ਸਰਵਾਲੀ (ਬਟਾਲਾ ਡੇਰਾ ਬਾਬਾ ਨਾਨਕ ਰੋਡ) ਤਹਿਸੀਲ ਬਟਾਲਾ, ਜ਼ਿਲ੍ਹਾ ਗੁਰਦਾਸਪੁਰ ਵਿਖੇ ਪਹਿਲੇ ਵਿਸ਼ਵ ਯੁੱਧ ਦੇ ਸ਼ਹੀਦਾਂ ; ਹਵਲਦਾਰ ਕਾਲਾ ਸਿੰਘ 45 ਰੈਟਰੇ ਸਿੱਖਸ (ਹੁਣ 3 ਸਿੱਖ ਬਟਾਲੀਅਨ ) ਦੇ 107ਵੇਂ ਸ਼ਹੀਦੀ ਦਿਵਸ ਅਤੇ ਸਿਪਾਹੀ ਹਜਾਰ
ਪਹਿਲੇ ਵਿਸ਼ਵ ਯੁੱਧ ਦੇ ਸ਼ਹੀਦਾਂ ਦੀ ਯਾਦ ’ਚ ਕਰਵਾਏ ਗਏ ਸਰਧਾਂਜਲੀ ਸਮਾਗਮ ਦਾ ਦ੍ਰਿਸ਼।


ਬਟਾਲਾ, 9 ਨਵੰਬਰ (ਹਿੰ. ਸ.)। ਯਾਦਗਾਰ ਪਹਿਲਾ ਵਿਸ਼ਵ ਯੁੱਧ, ਪਿੰਡ ਸਰਵਾਲੀ (ਬਟਾਲਾ ਡੇਰਾ ਬਾਬਾ ਨਾਨਕ ਰੋਡ) ਤਹਿਸੀਲ ਬਟਾਲਾ, ਜ਼ਿਲ੍ਹਾ ਗੁਰਦਾਸਪੁਰ ਵਿਖੇ ਪਹਿਲੇ ਵਿਸ਼ਵ ਯੁੱਧ ਦੇ ਸ਼ਹੀਦਾਂ ; ਹਵਲਦਾਰ ਕਾਲਾ ਸਿੰਘ 45 ਰੈਟਰੇ ਸਿੱਖਸ (ਹੁਣ 3 ਸਿੱਖ ਬਟਾਲੀਅਨ ) ਦੇ 107ਵੇਂ ਸ਼ਹੀਦੀ ਦਿਵਸ ਅਤੇ ਸਿਪਾਹੀ ਹਜਾਰਾ ਸਿੰਘ, 45 ਰੈਟਰੇ ਸਿੱਖ (ਹੁਣ 3 ਸਿੱਖ ਬਟਾਲੀਅਨ ) ਦੇ 108ਵੇਂ ਸ਼ਹੀਦੀ ਦਿਵਸ ਮੌਕੇ ਪਹਿਲੇ ਵਿਸ਼ਵ ਯੁੱਧ ਦੇ ਸਮੂਹ ਸ਼ਹੀਦਾਂ ਦੀ ਨਿੱਘੀ ਯਾਦ ਨੂੰ ਸਮਰਪਿਤ ਸ਼ਰਧਾਂਜ਼ਲੀ ਸਮਾਗਮ ਅਤੇ ਪਹਿਲੀ ਸੰਸਾਰ ਜੰਗ ਦੇ 107ਵੇਂ ਜੰਗਬੰਦੀ ਦਿਵਸ ਸਬੰਧੀ ਪੁਸ਼ਪਾਂਜਲੀ ਭੇਟਾ ਅਤੇ ਸ਼ਰਧਾਂਜਲੀ ਸਮਾਰੋਹ ਕਰਵਾਇਆ ਗਿਆ, ਜਿਸਦੇ ਮੁੱਖ ਮਹਿਮਾਨ ਮੇਜਰ ਜਨਰਲ ਬਲਵਿੰਦਰ ਸਿੰਘ, ਵੀ ਐਸ ਐਮ (ਰਿਟਾ.), ਕਨਵੀਨਰ, ਇਨਟੈਕ, ਪੰਜਾਬ ਸਨ। ਇਸ ਮੌਕੇ ਸਿੱਖ ਰੈਜੀਮੈਂਟ ਦੀ 4 ਸਿੱਖ (ਸਾਰਾਗੜ੍ਹੀ ਬਟਾਲੀਅਨ) ਵੱਲੋਂ ਸੂਬੇਦਾਰ ਹਰਪ੍ਰੀਤ ਸਿੰਘ ਦੀ ਕਮਾਂਡ ਹੇਠ ਸੈਰੇਮੋਨੀਅਲ ਗਾਰਡ ਦਿੱਤਾ ਗਿਆ ਅਤੇ ਸਟੇਸ਼ਨ ਕਮਾਂਡਰ, ਤਿਬੜੀ ਕੈਂਟ ਵੱਲੋਂ ਪੁਸ਼ਪਾਂਜਲੀ ਭੇਟਾ ਕੀਤੀ ਗਈ |

ਮੁੱਖ ਮਹਿਮਾਨ ਮੇਜਰ ਜਨਰਲ ਬਲਵਿੰਦਰ ਸਿੰਘ, ਵੀਐਸਐਮ (ਸੇਵਾਮੁਕਤ) ਨੇ ਆਪਣੇ ਸੰਬੋਧਨ ਵਿੱਚ ਪਹਿਲੀ ਸੰਸਾਰ ਜੰਗ ਦੇ ਸ਼ਹੀਦਾਂ ਦੀਆਂ ਕੁਰਬਾਨੀਆਂ ਦੇ ਵਡਮੁੱਲੇ ਇਤਿਹਾਸ ਨੂੰ ਯਾਦ ਕਰਦਿਆਂ ਕਿਹਾ ਕਿ ਪਹਿਲੀ ਸੰਸਾਰ ਜੰਗ ਵਿੱਚ ਭਾਰਤੀ ਫ਼ੌਜ ਵੱਲੋਂ ਲੜਦਿਆਂ ਸ਼ਹੀਦ ਹੋਣ ਵਾਲੇ ਸੂਰਬੀਰ ਯੋਧੇ ਭਾਰਤੀ ਫ਼ੌਜ ਅਤੇ ਕੌਮ ਦਾ ਅਣਮੁੱਲਾ ਸਰਮਾਇਆ ਹਨ ਅਤੇ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਅੱਜ ਪੰਜਾਬੀ ਨੌਜਵਾਨਾਂ ਨੂੰ ਸੰਭਾਲਣ ਅਤੇ ਕੁਰਾਹੇ ਪੈਣ ਤੋਂ ਰੋਕਣ ਲਈ ਸਭ ਨੂੰ ਅੱਗੇ ਆਉਣ ਦੀ ਲੋੜ ਹੈ। ਅਜਿਹੀਆਂ ਪ੍ਰਵਿਰਤੀਆਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਅਤੇ ਅੱਜ ਪੰਜਾਬ ਵਿੱਚੋਂ ਜੋ ਪਰਵਾਸ ਜ਼ੋਰਾਂ ਤੇ ਹੋਣ ਕਾਰਨ ਜਿਸ ਮੋੜ ਉੱਤੇ ਖੜਾ ਹੈ, ਉਥੇ ਸਾਡੇ ਨੌਜਵਾਨਾਂ ਅਤੇ ਸਮੂਹ ਜ਼ਿੰਮੇਵਾਰ ਧਿਰਾਂ ਨੂੰ ਮੁੜ ਸੋਚਣਾ ਪਵੇਗਾ ਅਤੇ ਆਪਣਾ ਵਰਤਮਾਨ ਅਤੇ ਭਵਿੱਖ ਸੰਵਾਰਨ ਲਈ ਸਾਨੂੰ ਇਕੱਠੇ ਹੋ ਕੇ ਕੰਮ ਕਰਨ ਅਤੇ ਨੌਜਵਾਨਾਂ ਦੀ ਸ਼ਕਤੀ ਨੂੰ ਸਹੀ ਸੇਧ ਦੇਣ ਦੀ ਲੋੜ ਹੈ।

ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ 50 ਤੋਂ ਵੱਧ ਰਿਕਾਰਡ ਬਣਾਉਣ ਵਾਲੇ ਪੁਸ਼ਅਪ ਮੈਨ ਆਫ਼ ਇੰਡੀਆ, ਕੁੰਵਰ ਅੰਮ੍ਰਿਤਬੀਰ ਸਿੰਘ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਪ੍ਰਤੀ ਰੂਚੀ ਵਧਾਉਣ ਅਤੇ ਜ਼ਿੰਦਗੀ ਦਾ ਟੀਚਾ ਮਿੱਥ ਕੇ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਪਿੰਡ ਸਰਵਾਲੀ ਦੇ ਜੰਮਪਲ ਸਿਡਨੀ ਆਸਟ੍ਰੇਲੀਆ ਨਿਵਾਸੀ ਅਤੇ ਸੰਸਾਰ ਪ੍ਰਸਿੱਧ ਲੋਕ ਗਾਇਕ ਦੇਵਿੰਦਰ ਧਾਰੀਆ ਵੱਲੋਂ ਮੁਖ ਵਾਕ ਪਾਤਸ਼ਾਹੀ ਦਸਵੀਂ ਦਾ ਗਾਇਨ ਕੀਤਾ ਗਿਆ ਅਤੇ ਫਤਿਹ ਫਾਊਂਡੇਸ਼ਨ, ਸਿਡਨੀ ਵੱਲੋਂ ਪਹਿਲੀ ਸੰਸਾਰ ਜੰਗ ਵਿੱਚ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਸੈਨਿਕਾਂ ਦੇ ਨਾਲ ਗੈਲੀਪੋਲੀ ਵਿਖੇ ਸ਼ਹੀਦੀ ਪ੍ਰਾਪਤ ਕਰਨ ਵਾਲੇ ਭਾਰਤੀ ਫੌਜੀਆਂ ਦੀ ਸ਼ਹਾਦਤ ਨੂੰ ਨੂੰ ਸਮਰਪਿਤ ਸਿਡਨੀ ਵਿਖੇ ਸਿੱਖ ਸਿਪਾਹੀ ਦੇ ਬੁੱਤ ਦੀ ਸਥਾਪਨਾ ਬਾਰੇ ਜਾਣਕਾਰੀ ਦਿੱਤੀ। ਸਾਬਕਾ ਸੈਨਿਕ ਵੈਲਫ਼ੇਅਰ ਕਮੇਟੀ ਵੱਲੋਂ ਸਾਬਕਾ ਸੂਬੇਦਾਰ ਹਰਪਾਲ ਸਿੰਘ, 2 ਸਿੱਖ ਵੱਲੋਂ ਆਪਣੇ ਸੰਬੋਧਨ ਵਿੱਚ ਸ਼ਹੀਦ ਹਵਲਦਾਰ ਕਾਲਾ ਸਿੰਘ ਦੇ ਪਰਿਵਾਰ ਵੱਲੋਂ ਪਿੰਡ ਸਰਵਾਲੀ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਸ਼ਰਧਾਂਜਲੀ ਸਮਾਗਮ ਦੀ ਪ੍ਰਸੰਸਾ ਕੀਤੀ।

ਸ਼ਰਧਾਂਜਲੀ ਸਮਾਗਮ ਵਿੱਚ ਸੂਬੇਦਾਰ ਹਰਪ੍ਰੀਤ ਸਿੰਘ ਦੀ ਕਮਾਂਡ ਹੇਠ ਪਹੁੰਚੀ ਭਾਰਤੀ ਫ਼ੌਜ ਦੀ ਸਾ਼ਨਾਮਤੀ ਰੈਜੀਮੈਂਟ ਦੀ ਸਿੱਖ 4 ਸਿੱਖ ( ਸਾਰਾਗੜ੍ਹੀ ਬਟਾਲੀਅਨ ) ਦੀ ਅਗਵਾਈ ਹੇਠ ਸ਼ਹੀਦ ਹਵਲਦਾਰ ਕਾਲਾ ਸਿੰਘ ਦੇ ਪੜਪੋਤੇ ਸੁਖਨੰਦਨ ਸਿੰਘ, ਯੰਗ ਇੰਨੋਵੇਟਿਵ ਫਾਰਮਰਜ਼ ਗਰੁੱਪ ਦੇ ਮੀਤ ਪ੍ਰਧਾਨ ਸਰਦਾਰ ਦਿਲਬਾਗ ਸਿੰਘ ਚੀਮਾ, ਸਾਬਕਾ ਸੂਬੇਦਾਰ ਹਰਪਾਲ ਸਿੰਘ 2 ਸਿੱਖ, ਸ਼ਹੀਦ ਹਵਲਦਾਰ ਕਾਲਾ ਸਿੰਘ, 45 ਰੈਟਰੇ ਸਿੱਖਸ ਦੇ ਪੋਤਰੇ ਸਰਦਾਰ ਗੁਰਮੀਤ ਸਿੰਘ ਅਤੇ ਸੂਬੇਦਾਰ ਹਰਪ੍ਰੀਤ ਸਿੰਘ 4 ਸਿੱਖ ਦੀ ਕਮਾਂਡ ਹੇਠ ਮਾਨਯੋਗ ਸਟੇਸ਼ਨ ਕਮਾਂਡਰ, ਤਿਬੜੀ ਕੈਂਟ ਵੱਲੋਂ ਸ਼ਹੀਦਾਂ ਨੂੰ ਪੁਸ਼ਪਾਂਜਲੀ ਭੇਟ ਕੀਤੀ ਅਤੇ ਉਪਰੰਤ ਮੁੱਖ ਮਹਿਮਾਨ ਮੇਜਰ ਜਨਰਲ ਬਲਵਿੰਦਰ ਸਿੰਘ, ਵੀਐਸਐਮ (ਸੇਵਾਮੁਕਤ) ਵੱਲੋਂ ਪਹਿਲੀ ਸੰਸਾਰ ਜੰਗ ਦੇ ਸ਼ਹੀਦਾਂ ਨੂੰ ਪੁਸ਼ਪਾਂਜਲੀ ਭੇਂਟ ਕੀਤੀ ਗਈ ਅਤੇ ਸੈਰੇਮੋਨੀਅਲ ਗਾਰਡ ਦਿੱਤਾ ਗਿਆ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande