ਡੀ.ਸੀ.ਪੀ.ਓ. ਵੱਲੋਂ ਲਾਵਾਰਿਸ ਬੱਚੀ ਦੇ ਪਰਿਵਾਰ ਦੀ ਪਛਾਣ ਲਈ ਲੋਕਾਂ ਨੂੰ ਸਹਿਯੋਗ ਦੀ ਅਪੀਲ
ਪਟਿਆਲਾ 10 ਦਸੰਬਰ (ਹਿੰ. ਸ.)। ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਪਟਿਆਲਾ ਰੂਪਵੰਤ ਕੌਰ ਨੇ ਦੱਸਿਆ ਹੈ ਕਿ ਪਿਛਲੇ ਦਿਨਾਂ ਵਿੱਚ 29 ਨਵੰਬਰ 2025 ਰਾਤ ਨੂੰ ਇਕ ਲਾਵਾਰਿਸ ਬੱਚੀ ਰਾਜਪੁਰਾ ਰੇਲਵੇ ਸਟੇਸ਼ਨ ਵਿੱਚ ਟਰੇਨ ਵਿੱਚ ਇੱਕ ਅਨਜਾਣ ਔਰਤ ਨੂੰ ਮਿਲੀ, ਜੋ ਕਿ ਨਾਭਾ ਦੀ ਰਹਿਣ ਵਾਲੀ ਸੀ । ਉਹ ਬੱਚੀ ਨੂੰ ਆਪਣੇ ਨਾ
ਡੀ.ਸੀ.ਪੀ.ਓ. ਵੱਲੋਂ ਲਾਵਾਰਿਸ ਬੱਚੀ ਦੇ ਪਰਿਵਾਰ ਦੀ ਪਛਾਣ ਲਈ ਲੋਕਾਂ ਨੂੰ ਸਹਿਯੋਗ ਦੀ ਅਪੀਲ


ਪਟਿਆਲਾ 10 ਦਸੰਬਰ (ਹਿੰ. ਸ.)। ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਪਟਿਆਲਾ ਰੂਪਵੰਤ ਕੌਰ ਨੇ ਦੱਸਿਆ ਹੈ ਕਿ ਪਿਛਲੇ ਦਿਨਾਂ ਵਿੱਚ 29 ਨਵੰਬਰ 2025 ਰਾਤ ਨੂੰ ਇਕ ਲਾਵਾਰਿਸ ਬੱਚੀ ਰਾਜਪੁਰਾ ਰੇਲਵੇ ਸਟੇਸ਼ਨ ਵਿੱਚ ਟਰੇਨ ਵਿੱਚ ਇੱਕ ਅਨਜਾਣ ਔਰਤ ਨੂੰ ਮਿਲੀ, ਜੋ ਕਿ ਨਾਭਾ ਦੀ ਰਹਿਣ ਵਾਲੀ ਸੀ । ਉਹ ਬੱਚੀ ਨੂੰ ਆਪਣੇ ਨਾਲ ਨਾਭਾ ਲੈ ਗਈ ਤੇ ਉਸ ਨੇ ਨਾਭਾ ਰੇਲਵੇ ਸਟੇਸ਼ਨ ਪਹੁੰਚਾ ਕੇ 1098 ਚਾਈਲਡ ਹੈਲਪ ਲਾਈਨ ‘ ਤੇ ਫੋਨ ਕਰਕੇ ਬੱਚੀ ਬਾਰੇ ਜਾਣਕਾਰੀ ਦਿੱਤੀ। ਬੱਚੀ ਨੇ ਦੱਸਿਆ ਕਿ ਉਸ ਦੇ ਮਾਤਾ ਪਿਤਾ ਖੰਨਾ ਦੇ ਰਹਿਣ ਵਾਲੇ ਹਨ ਅਤੇ ਮਾਂ ਖੇਤਾਂ ਵਿੱਚ ਆਲੂ ਪੱਟਣ ਦਾ ਕੰਮ ਕਰਦੀ ਹੈ ।

ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨੇ ਦੱਸਿਆ ਕਿ ਬੱਚੀ ਦਾ ਨਾਂ ਬਿਊਟੀ, ਉਮਰ 7 ਸਾਲ ਹੈ ਅਤੇ ਬੱਚੀ ਦਾ ਰੰਗ ਸਾਂਵਲਾ ਹੈ । ਬੱਚੀ ਦਾ ਕੱਦ ਤਕਰੀਬਨ 4 ਫੁੱਟ ਹੈ। ਜਿਸ ਸਮੇਂ ਬੱਚੀ ਮਿਲੀ ਉਸ ਸਮੇਂ ਬੱਚੀ ਨੇ ਕਰੀਮ ਰੰਗ ਦਾ ਕਮੀਜ਼, ਗੁਲਾਬੀ ਪਲਾਜੋ, ਪੀਲਾ ਤੇ ਸੰਤਰੀ ਰੰਗ ਦੀ ਕੋਟੀ, ਕਰੀਮ ਤੇ ਕਾਲੇ ਰੰਗ ਦੇ ਡਿਜ਼ਾਇਨ ਵਾਲਾ ਸ਼ੋਲ ਲਿਆ ਹੋਇਆ ਸੀ ਅਤੇ ਪੈਰਾਂ ਵਿੱਚ ਚੱਪਲ ਪਾਈ ਹੋਈ ਸੀ ।

ਉਹਨਾਂ ਕਿਹਾ ਕਿ ਜੇਕਰ ਇਸ ਬੱਚੀ ਦੇ ਪਰਿਵਾਰ ਬਾਰੇ ਕੋਈ ਵੀ ਜਾਣਕਾਰੀ ਮਿਲਦੀ ਹੈ ਤਾਂ ਦਫਤਰ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ, ਪਟਿਆਲਾ ਕਮਰਾ ਨੰ: 150 ਬਲਾਕ ਸੀ ਐਕਸਟੈਂਸ਼ਨ ਮਿੰਨੀ ਸਕੱਤਰੇਤ ਪਟਿਆਲਾ ਫੋਨ ਨੰ: 0175-2353523 ਅਤੇ 1098 ਚਾਈਲਡ ਹੈਲਪ ਲਾਈਨ ਪਟਿਆਲਾ ਤੇ ਸੰਪਰਕ ਕਰ ਸਕਦੇ ਹਨ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande