
ਮੰਡੀ ਗੋਬਿੰਦਗੜ੍ਹ, 11 ਦਸੰਬਰ (ਹਿੰ. ਸ.)। ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਵੱਲੋਂ ਸਾਂਝੇ ਤੌਰ ’ਤੇ ਕਾਰਵਾਈ ਕਰਦੇ ਹੋਏ ਮੰਡੀ ਗੋਬਿੰਦਗੜ੍ਹ ਵਿਖੇ ਦੋ ਮਹਿਲਾ ਨਸ਼ਾ ਤਸਕਰਾਂ ਵੱਲੋਂ ਨਸ਼ਿਆਂ ਦੇ ਕਾਲੇ ਕਾਰੋਬਾਰ ਰਾਹੀਂ ਬਣਾਈਆਂ ਗਈਆਂ ਦੋ ਇਮਾਰਤਾਂ ਨੂੰ ਬੁਲਡੋਜ਼ਰ ਦੀ ਮਦਦ ਨਾਲ ਢਾਹਿਆ ਗਿਆ। ਇਸ ਅਭਿਆਨ ਦੀ ਅਗਵਾਈ ਐਸ ਐਸ ਪੀ ਸ਼ੁਭਮ ਅਗਰਵਾਲ ਦੇ ਨਿਰਦੇਸ਼ਾਂ ਹੇਠ ਡੀ ਐਸ ਪੀ ਅਮਲੋਹ ਗੁਰਦੀਪ ਸਿੰਘ ਨੇ ਕੀਤੀ।
ਉਨ੍ਹਾਂ ਨੇ ਦੱਸਿਆ ਕਿ ਕਾਰਜ ਸਾਧਕ ਅਫਸਰ ਨਗਰ ਕੋਸਲ ਗੋਬਿੰਦਗੜ੍ਹ ਦੀ ਰਿਪੋਰਟ ਉਤੇ ਕਾਰਵਾਈ ਕਰਦੇ ਹੋਏ ਅੱਜ ਮਿਤੀ 11-12-2025 ਨੂੰ ਗੋਗੀ ਪਤਨੀ ਦੀਪਕ ਵਾਸੀ ਨਿਊ ਸੰਤ ਨਗਰ ਮੰਡੀ ਗੋਬਿੰਦਗੜ੍ਹ ਅਤੇ ਜੋਤੀ ਪਤਨੀ ਲੇਟ ਮੱਘਰ ਸਿੰਘ ਵਾਸੀ ਨੇੜੇ ਐਸ. ਡੀ. ਮਾਡਲ ਸਕੂਲ ਢੇਹਾ ਕਲੋਨੀ, ਸੰਤ ਨਗਰ, ਮੰਡੀ ਗੋਬਿੰਦਗੜ੍ਹ ਦੇ ਮਕਾਨਾਂ ਨੂੰ ਕਾਰਜ ਸਾਧਕ ਅਫਸਰ ਨਗਰ ਕੋਸਲ ਗੋਬਿੰਦਗੜ੍ਹ ਅਤੇ ਡਿਊਟੀ ਮੈਜਿਸਟਰੇਟ ਦੀ ਹਾਜਰੀ ਵਿੱਚ ਢਾਹਿਆ ਗਿਆ।
ਡੀਐਸਪੀ ਨੇ ਇਹ ਵੀ ਦੱਸਿਆ ਕਿ ਗੋਗੀ ਅਤੇ ਜੋਤੀ ਵੱਲੋ ਨਿਯਮਾਂ ਦੇ ਉਲਟ ਨਜਾਇਜ ਉਸਾਰੀ ਕੀਤੀ ਹੋਈ ਸੀ। ਇਹ ਦੋਵੇ ਅੋਰਤਾਂ ਨਸ਼ੇ ਵੇਚਣ ਦਾ ਕੰਮ ਵੀ ਕਰਦੀਆ ਹਨ, ਗੋਗੀ ਦੇ ਖਿਲਾਫ 6 ਮੁਕੱਦਮੇ ਦਰਜ ਹਨ ਅਤੇ ਜ਼ੋਤੀ ਦੇ ਖਿਲਾਫ 7 ਮੁਕੱਦਮੇ ਦਰਜ ਹਨ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ