ਸਥਾਈ ਲੋਕ ਅਦਾਲਤ ਫ਼ਾਜ਼ਿਲਕਾ ਵੱਲੋਂ 5,00,000/- ਰੁਪਏ ਦਾ ਅਵਾਰਡ ਪਾਸ
ਫਾਜ਼ਿਲਕਾ, 10 ਦਸੰਬਰ (ਹਿੰ. ਸ.)। ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫ਼ਾਜ਼ਿਲਕਾ ਵੱਲੋਂ ਜਨਹਿਤ ਵਿੱਚ ਇਹ ਜਾਣਕਾਰੀ ਜਾਰੀ ਕੀਤੀ ਜਾਂਦੀ ਹੈ ਕਿ ਜੂਡੀਸ਼ੀਅਲ ਕੋਰਟ ਕੰਪਲੈਕਸ, ਫ਼ਾਜ਼ਿਲਕਾ ਵਿੱਚ ਸਥਾਪਿਤ ਸਥਾਈ ਲੋਕ ਅਦਾਲਤ (ਜਨ-ਉਪਯੋਗੀ ਸੇਵਾਵਾਂ) ਲੋਕਾਂ ਨੂੰ ਛੇਤੀ, ਸਸਤਾ ਅਤੇ ਪ੍ਰਭਾਵਸ਼ਾਲੀ ਨਿਆਂ ਮੁਹੱ
ਸਥਾਈ ਲੋਕ ਅਦਾਲਤ ਫ਼ਾਜ਼ਿਲਕਾ ਵੱਲੋਂ 5,00,000/- ਰੁਪਏ ਦਾ ਅਵਾਰਡ ਪਾਸ


ਫਾਜ਼ਿਲਕਾ, 10 ਦਸੰਬਰ (ਹਿੰ. ਸ.)। ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫ਼ਾਜ਼ਿਲਕਾ ਵੱਲੋਂ ਜਨਹਿਤ ਵਿੱਚ ਇਹ ਜਾਣਕਾਰੀ ਜਾਰੀ ਕੀਤੀ ਜਾਂਦੀ ਹੈ ਕਿ ਜੂਡੀਸ਼ੀਅਲ ਕੋਰਟ ਕੰਪਲੈਕਸ, ਫ਼ਾਜ਼ਿਲਕਾ ਵਿੱਚ ਸਥਾਪਿਤ ਸਥਾਈ ਲੋਕ ਅਦਾਲਤ (ਜਨ-ਉਪਯੋਗੀ ਸੇਵਾਵਾਂ) ਲੋਕਾਂ ਨੂੰ ਛੇਤੀ, ਸਸਤਾ ਅਤੇ ਪ੍ਰਭਾਵਸ਼ਾਲੀ ਨਿਆਂ ਮੁਹੱਈਆ ਕਰਵਾ ਰਹੀ ਹੈ। ਇਸ ਅਦਾਲਤ ਵਿੱਚ ਰੁਪਏ 5,00,000/- ਦੀ ਰਕਮ ਵਾਲਾ ਬੈਂਕ ਦਾ ਕੇਸ ਸਫਲਤਾਪੂਰਵਕ ਨਿਪਟਾਇਆ ਗਿਆ ਹੈ, ਜੋ ਕਿ ਇਸ ਸੰਸਥਾ ਦੀ ਤੇਜ਼ ਅਤੇ ਪ੍ਰਭਾਵਸ਼ਾਲੀ ਕਾਰਗੁਜ਼ਾਰੀ ਦਾ ਉਤਕ੍ਰਿਸ਼ਟ ਉਦਾਹਰਨ ਹੈ।

ਸਥਾਈ ਲੋਕ ਅਦਾਲਤਾਂ ਦਾ ਉਦੇਸ਼ ਬਿਜਲੀ, ਪਾਣੀ ਸਪਲਾਈ ਅਤੇ ਸੀਵਰੇਜ, ਹਸਪਤਾਲ/ਡਿਸਪੈਂਸਰੀਆਂ, ਬੈਂਕਿੰਗ, ਬੀਮਾ ਕੰਪਨੀਆਂ, ਡਾਕ-ਤਾਰ ਵਿਭਾਗ, ਹਾਊਸਿੰਗ, ਟ੍ਰਾਂਸਪੋਰਟ, ਟੈਲੀਫੋਨ/ਟੈਲੀਗ੍ਰਾਫ ਅਤੇ ਸਾਧਨਾਂ ਦੀ ਸੁਰੱਖਿਆ ਸਬੰਧੀ ਜਨ-ਉਪਯੋਗੀ ਸੇਵਾਵਾਂ ਨਾਲ ਜੁੜੇ ਵਿਵਾਦਾਂ ਦਾ ਛੇਤੀ ਅਤੇ ਬਿਨਾਂ ਕੋਈ ਖ਼ਰਚ ਨਿਪਟਾਰਾ ਕਰਨਾ ਹੈ। ਲੋਕ ਅਦਾਲਤ ਵਿੱਚ ਕੇਸ ਲਗਵਾਉਣ ਲਈ ਸਧਾਰਨ ਕਾਗਜ਼ ‘ਤੇ ਦਰਖਾਸਤ ਲਿਖ ਕੇ ਚੇਅਰਮੈਨ ਸਾਹਿਬ ਅੱਗੇ ਪੇਸ਼ ਕੀਤੀ ਜਾ ਸਕਦੀ ਹੈ। ਕੇਵਲ ਉਹੀ ਝਗੜੇ ਇੱਥੇ ਸੁਣੇ ਜਾਂਦੇ ਹਨ ਜੋ ਅਦਾਲਤਾਂ ਵਿੱਚ ਲੰਬਤ ਨਾ ਹੋਣ ਇਸ ਵਿੱਚ ਲਗ ਸਕਦੇ ਹਨ।

ਸਥਾਈ ਲੋਕ ਅਦਾਲਤ ਦੇ ਮੁੱਖ ਲਾਭ ਹਨ — ਛੇਤੀ ਅਤੇ ਸਸਤਾ ਨਿਆਂ ਮਿਲਦਾ ਹੈ, ਇਸ ਦੇ ਫੈਸਲੇ ਦੇ ਖ਼ਿਲਾਫ ਕੋਈ ਅਪੀਲ ਨਹੀਂ ਹੁੰਦੀ ਅਤੇ ਇਸ ਦਾ ਫ਼ੈਸਲਾ ਸਿਵਲ ਕੋਰਟ ਦੀ ਡਿਗਰੀ ਵਾਂਗ ਲਾਗੂ ਹੁੰਦਾ ਹੈ। ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫ਼ਾਜ਼ਿਲਕਾ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜੇਕਰ ਕਿਸੇ ਵੀ ਜਨ-ਉਪਯੋਗੀ ਸੇਵਾ ਨਾਲ ਸੰਬੰਧਤ ਕੋਈ ਵਿਵਾਦ ਹੋਵੇ ਤਾਂ ਸਥਾਈ ਲੋਕ ਅਦਾਲਤ ਦਾ ਲਾਭ ਲੈ ਕੇ ਛੇਤੀ ਨਿਆਂ ਪ੍ਰਾਪਤ ਕੀਤਾ ਜਾਵੇ। ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਜਾਣਕਾਰੀ ਅਤੇ ਸਲਾਹ ਲਈ ਟੋਲ ਫਰੀ ਨੰ. 15100 ਜਾਂ ਦਫਤਰ ਦੇ ਟੈਲੀਫੋਨ ਨੰ. 01638-261500 ਤੇ ਸੰਪਰਕ ਕੀਤਾ ਜਾ ਸਕਦਾ ਹੈ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande