ਮੋਹਾਲੀ ਦੇ ਬੈਂਕਾਂ ਨੇ ਦੂਜੇ ਤਿਮਾਹੀ ਵਿੱਚ ਏ.ਸੀ.ਪੀ ਟੀਚੇ 74% ਨਾਲ ਪਾਰ ਕੀਤੇ : ਸੋਨਮ ਚੌਧਰੀ ਏ.ਡੀ.ਸੀ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 11 ਦਸੰਬਰ (ਹਿੰ. ਸ.)। ਬੈਂਕਾਂ ਦੀ 78ਵੀਂ ਜ਼ਿਲ੍ਹਾ ਸਲਾਹਕਾਰ ਕਮੇਟੀ (ਡੀ.ਸੀ.ਸੀ) ਦੀ ਮੀਟਿੰਗ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸੋਨਮ ਚੌਧਰੀ ਏ.ਡੀ.ਸੀ (ਪੇਂਡੂ ਵਿਕਾਸ) ਦੀ ਅਗਵਾਈ ਵਿੱਚ ਕੀਤੀ ਗਈ। ਵਧੇਰੇ ਜਾਣਕਾਰੀ ਦਿੰਦੇ ਹੋਏ ਏ ਡੀ ਸੀ ਵੱਲੋਂ ਦੱਸਿਆ ਗਿਆ ਕਿ ਮੋਹਾਲੀ ਜ
ਜ਼ਿਲ੍ਹਾ ਸਲਾਹਕਾਰ ਕਮੇਟੀ (ਡੀ.ਸੀ.ਸੀ) ਦੀ ਮੀਟਿੰਗ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸੋਨਮ ਚੌਧਰੀ ਏ.ਡੀ.ਸੀ (ਪੇਂਡੂ ਵਿਕਾਸ) ਲੈਂਦੇ ਹੋਏ.


ਸਾਹਿਬਜ਼ਾਦਾ ਅਜੀਤ ਸਿੰਘ ਨਗਰ, 11 ਦਸੰਬਰ (ਹਿੰ. ਸ.)। ਬੈਂਕਾਂ ਦੀ 78ਵੀਂ ਜ਼ਿਲ੍ਹਾ ਸਲਾਹਕਾਰ ਕਮੇਟੀ (ਡੀ.ਸੀ.ਸੀ) ਦੀ ਮੀਟਿੰਗ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸੋਨਮ ਚੌਧਰੀ ਏ.ਡੀ.ਸੀ (ਪੇਂਡੂ ਵਿਕਾਸ) ਦੀ ਅਗਵਾਈ ਵਿੱਚ ਕੀਤੀ ਗਈ। ਵਧੇਰੇ ਜਾਣਕਾਰੀ ਦਿੰਦੇ ਹੋਏ ਏ ਡੀ ਸੀ ਵੱਲੋਂ ਦੱਸਿਆ ਗਿਆ ਕਿ ਮੋਹਾਲੀ ਜ਼ਿਲ੍ਹੇ ਨੇ ਸਤੰਬਰ ਤਿਮਾਹੀ ਲਈ ਸਾਲਾਨਾ ਕਰਜ਼ਾ ਯੋਜਨਾ (ਏ.ਸੀ.ਪੀ) ਟਾਰਗੇਟ ਪਾਰ ਕਰਦੇ ਹੋਏ 50% ਦੇ ਟਾਰਗੇਟ ਦੇ ਮੁਕਾਬਲੇ 74% ਪ੍ਰਾਪਤੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀ ਖੇਤਰਵਾਰ ਪ੍ਰਾਪਤੀ ਅਨੁਸਾਰ ਖੇਤੀ ਸੈਕਟਰ – 58%, ਐੱਮ.ਐੱਸ.ਐੱਮ.ਈ ਸੈਕਟਰ – 82%, ਹੋਰ ਪ੍ਰਾਥਮਿਕ ਸੈਕਟਰ – 45% ਅਤੇ ਕੁੱਲ ਪ੍ਰਾਪਤੀ – 74% ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀ ਉਧਾਰ-ਜਮ੍ਹਾਂ (ਸੀ.ਡੀ) ਰੇਸ਼ੋ 101.50% ਹੈ, ਜੋ ਕਿ ਕੌਮੀ ਟੀਚੇ 60% ਤੋਂ ਕਾਫ਼ੀ ਵੱਧ ਹੈ। ਏ ਡੀ ਸੀ ਸੋਨਮ ਚੌਧਰੀ ਨੇ ਬੈਂਕਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਪ੍ਰਸ਼ੰਸਾ ਕੀਤੀ ਅਤੇ ਸਰਕਾਰੀ ਪ੍ਰੋਤਸ਼ਾਹਿਤ ਯੋਜਨਾਵਾਂ ਤੇ ਹੋਰ ਧਿਆਨ ਦੇਣ ਦੀ ਲੋੜ ਬਾਰੇ ਕਿਹਾ। ਉਨ੍ਹਾਂ ਨੇ ਕਿਹਾ ਕਿ ਬੈਂਕ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਹਨ। ਟੀਚੇ ਹਾਸਲ ਕਰਨ ਅਤੇ ਗਰੀਬ ਤੇ ਪਿਛੜੇ ਵਰਗਾਂ ਦੇ ਉਭਾਰ ਲਈ ਬੈਂਕਿੰਗ ਭਾਈਚਾਰੇ ਵੱਲੋਂ ਮਿਸ਼ਨ ਭਾਵਨਾ ਵਿੱਚ ਕੰਮ ਕਰਨਾ ਜ਼ਰੂਰੀ ਹੈ।

ਮੀਟਿੰਗ ਦੌਰਾਨ ਐਮ. ਕੇ. ਭਾਰਦਵਾਜ, ਚੀਫ਼ ਐੱਲ.ਡੀ.ਐੱਮ ਵੱਲੋਂ ਪ੍ਰਾਈਵੇਟ ਬੈਂਕਾਂ ਨੂੰ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ, ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ, ਅਤੇ ਅਟਲ ਪੈਨਸ਼ਨ ਯੋਜਨਾ ਵਰਗੀਆਂ ਸਮਾਜਿਕ ਸੁਰੱਖਿਆ ਯੋਜਨਾਵਾਂ ਤੇ ਖ਼ਾਸ ਧਿਆਨ ਦੇਣ ਦੀ ਅਪੀਲ ਕੀਤੀ।

ਦੀਪਕ ਸਿੰਗਲਾ (ਐਲ.ਡੀ.ਓ ਆਰ.ਬੀ.ਆਈ) ਨੇ ਕਿਹਾ ਕਿ ਜ਼ਿਲ੍ਹੇ ਵਿੱਚ 100% ਡਿਜ਼ੀਟਲਾਈਜ਼ੇਸ਼ਨ ਯਕੀਨੀ ਬਣਾਉਣ ਲਈ, ਸਾਰੇ ਬੈਂਕਾਂ ਨੂੰ ਬਾਕੀ ਰਹਿੰਦੇ ਖਾਤਿਆਂ ਨੂੰ ਡਿਜ਼ੀਟਲ ਪਲੇਟਫ਼ਾਰਮ ਤੇ ਲਿਆਂਦਾ ਜਾਵੇ। ਉਨ੍ਹਾਂ ਨੇ ਆਰ.ਬੀ.ਆਈ ਦੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਅਤੇ ਪਿੰਡਾਂ ਵਿੱਚ ਵਿੱਤੀ ਸਾਖ਼ਰਤਾ ਅਤੇ ਡਿਜ਼ੀਟਲ ਜਾਗਰੂਕਤਾ ਵਧਾਉਣ ਦੀ ਲੋੜ ਤੇ ਵੀ ਜੋਰ ਦਿੱਤਾ। ਸੀ.ਐਫ.ਐੱਲ ਪਹਿਲ ਦਾ ਵੀ ਜਾਇਜ਼ਾ ਲਿਆ ਗਿਆ।

ਸੋਮ ਦਾਸ (ਏ.ਜੀ.ਐੱਮ, ਪੰਜਾਬ ਨੈਸ਼ਨਲ ਬੈਂਕ) ਨੇ ਸਾਰੇ ਭਾਗੀਦਾਰਾਂ ਦਾ ਧੰਨਵਾਦ ਕੀਤਾ ਅਤੇ ਸਾਰੇ ਡੀ.ਸੀ.ਓਜ਼ ਨੂੰ ਮੀਟਿੰਗ ਵਿੱਚ ਪੂਰੀ ਤਿਆਰੀ ਨਾਲ ਹਾਜ਼ਰ ਹੋਣ ਦੀ ਸਲਾਹ ਦਿੱਤੀ। ਮੀਟਿੰਗ ਦਾ ਸਮਾਪਨ ਮੋਹਾਲੀ ਜ਼ਿਲ੍ਹੇ ਵਿੱਚ ਬੈਂਕਿੰਗ ਸੇਵਾਵਾਂ ਨੂੰ ਹੋਰ ਮਜ਼ਬੂਤ ਅਤੇ ਪ੍ਰਭਾਵਸ਼ਾਲੀ ਬਣਾਉਣ ਦੇ ਸਾਂਝੇ ਸੰਕਲਪ ਨਾਲ ਹੋਇਆ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande