
ਮੋਹਾਲੀ, 19 ਦਸੰਬਰ (ਹਿੰ. ਸ.)। ਆਮ ਆਦਮੀ ਪਾਰਟੀ ਨੂੰ ਉਸ ਵੇਲੇ ਵੱਡਾ ਹੁਲਾਰਾ ਮਿਲਿਆ ਜਦੋਂ 2 ਦਰਜਨ ਤੋਂ ਵੀ ਵੱਧ ਨੌਜਵਾਨਾਂ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਕੀਤਾ ਅਤੇ ਇਹਨਾਂ ਨੌਜਵਾਨਾਂ ਨੇ ਕੌਂਸਲਰ ਸਰਬਜੀਤ ਸਿੰਘ ਸਮਾਣਾ, ਗੁਰਪ੍ਰੀਤ ਬੈਂਸ ਜ਼ਿਲ੍ਹਾ ਯੂਥ ਪ੍ਰਧਾਨ, ਜਗਦੇਵ ਸ਼ਰਮਾ ਯੂਥ -ਹਲਕਾ ਪ੍ਰਧਾਨ ਮੋਹਾਲੀ, ਜਗਜੀਤ ਸਿੰਘ ਜੁਆਇੰਟ ਸੈਕਟਰੀ ਯੂਥ ਮੋਹਾਲੀ ਦੀ ਮੌਜੂਦਗੀ ਦੇ ਵਿੱਚ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ, ਜਿਨਾਂ ਦਾ ਸੈਕਟਰ- 79 ਵਿਖੇ ਸਥਿਤ ਆਮ ਆਦਮੀ ਪਾਰਟੀ ਦੇ ਦਫਤਰ ਵਿਖੇ ਵਿਧਾਇਕ ਮੋਹਾਲੀ ਕੁਲਵੰਤ ਸਿੰਘ ਹੋਰਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਅਤੇ ਵੱਖ-ਵੱਖ ਪਿੰਡਾਂ ਨਾਲ ਸੰਬੰਧਿਤ ਇਹਨਾਂ ਨੌਜਵਾਨਾਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਤੇ ਜੀ ਆਇਆ ਆਖਿਆ ਸੈਕਟਰ -79 ਸਥਿਤ ਆਮ ਆਦਮੀ ਪਾਰਟੀ ਦੇ ਦਫਤਰ ਵਿਖੇਦਮਨਪ੍ਰੀਤ ਸਿੰਘ ਸੁਖਗੜ, ਜਸਕੀਰਤ ਸਿੰਘ ਵੈਦਵਾਨ ਸੁਖਗੜ, ਕਰਮਨਜੀਤ ਸਿੰਘ ਦੁਰਾਲੀ , ਗੁਰਪ੍ਰੀਤ ਸਿੰਘ ਬੈਦਵਾਨ ਮੋਲੀ, ਬਲਜਿੰਦਰ ਸਿੰਘ, ਹਰਮਨਜੀਤ ਸਿੰਘ, ਰਵੀ ਸਿੰਘ ਤੰਗੋਰੀ ਮੋਹਾਲੀ, ਜੋਤਪ੍ਰੀਤ ਸਿੰਘ ਬੈਦਵਾਨ ਸੁਖਗੜ, ਅਮਰਪਾਲ ਸਿੰਘ ਬੈਦਵਾਨ ਸੁਖਗੜ, ਜਤਿੰਦਰ ਸਿੰਘ ਸੰਧੂ ਸੁਖਗੜ, ਪਰਵਿੰਦਰ ਸਿੰਘ ਰੰਗੀ ਪੋਪਨਾ ਮੋਹਾਲੀ
ਵੀ ਹਾਜ਼ਰ ਸਨ ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ