ਲੜਕੀਆਂ ਲਈ ਸਿਵਲ ਡਿਫ਼ੈਂਸ ਦੀ 15 ਰੋਜ਼ਾ ਕਰਾਟੇ ਟ੍ਰੇਨਿੰਗ ਪ੍ਰੋਗਰਾਮ ਦੀ ਸ਼ੁਰੂਆਤ
ਬਰਨਾਲਾ, 20 ਦਸੰਬਰ (ਹਿੰ. ਸ.)। ਪੰਜਾਬ ਸਰਕਾਰ ਦੁਆਰਾ ਰਾਣੀ ਲੱਕਸ਼ਮੀ ਬਾਈ ਆਤਮ ਰਕਸ਼ਾ ਸਕੀਮ ਅਧੀਨ ਸਕੂਲੀ ਬੱਚੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸਕੂਲਾਂ ਵਿੱਚ ਲੜਕੀਆਂ ਨੂੰ ਕਰਾਟੇ ਟ੍ਰੇਨਿੰਗ ਦਿੱਤੀ ਜਾਂਦੀ ਹੈ I ਇਸੇ ਲੜੀ ਤਹਿਤ ਡਿਪਟੀ ਕਮਿਸ਼ਨਰ ਬਰਨਾਲਾ ਟੀ. ਬੈਨਿਥ ( ਆਈ ਏ ਐਸ ) ਵੱਲੋਂ ਬੇਟੀ ਬਚਾਓ
ਲੜਕੀਆਂ ਲਈ ਸ਼ੁਰੂ ਹੋਏ ਸਿਵਲ ਡਿਫ਼ੈਂਸ ਦੀ 15 ਰੋਜ਼ਾ ਕਰਾਟੇ ਟ੍ਰੇਨਿੰਗ ਪ੍ਰੋਗਰਾਮ ਦਾ ਦ੍ਰਿਸ਼.


ਬਰਨਾਲਾ, 20 ਦਸੰਬਰ (ਹਿੰ. ਸ.)। ਪੰਜਾਬ ਸਰਕਾਰ ਦੁਆਰਾ ਰਾਣੀ ਲੱਕਸ਼ਮੀ ਬਾਈ ਆਤਮ ਰਕਸ਼ਾ ਸਕੀਮ ਅਧੀਨ ਸਕੂਲੀ ਬੱਚੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸਕੂਲਾਂ ਵਿੱਚ ਲੜਕੀਆਂ ਨੂੰ ਕਰਾਟੇ ਟ੍ਰੇਨਿੰਗ ਦਿੱਤੀ ਜਾਂਦੀ ਹੈ I

ਇਸੇ ਲੜੀ ਤਹਿਤ ਡਿਪਟੀ ਕਮਿਸ਼ਨਰ ਬਰਨਾਲਾ ਟੀ. ਬੈਨਿਥ ( ਆਈ ਏ ਐਸ ) ਵੱਲੋਂ ਬੇਟੀ ਬਚਾਓ ਬੇਟੀ ਪੜਾਓ ਤਹਿਤ ਲੜਕੀਆਂ ਲਈ ਸਿਵਲ ਡਿਫੈਂਸ ਦੀ 15 ਰੋਜ਼ਾ ਕਰਾਟੇ ਟ੍ਰੇਨਿੰਗ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈI

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਟ੍ਰੇਨਿੰਗ ਪ੍ਰੋਗਰਾਮ ਦੇ ਪਹਿਲੇ ਚਰਨ ਵਿੱਚ ਜ਼ਿਲ੍ਹਾ ਬਰਨਾਲਾ ਦੇ ਤਿੰਨ ਸੀਨੀਅਰ ਸੈਕੰਡਰੀ ਸਕੂਲਾਂ ਦੀ ਚੋਣ ਕੀਤੀ ਗਈ ਹੈ, ਜਿੱਥੇ ਲੜਕੀਆਂ ਨੂੰ 15 -15 ਦਿਨਾਂ ਦੀ ਬੇਸਿਕ ਕਰਾਟੇ ਟ੍ਰੇਨਿਗ ਸਪੈਸ਼ਲ ਕੋਚ ਦੁਆਰਾ ਦਿੱਤੀ ਜਾਵੇਗੀ I ਇਸ 15 ਰੋਜ਼ਾ ਟ੍ਰੇਨਿੰਗ ਦੀ ਸ਼ੁਰੂਆਤ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਬਰਨਾਲਾ ਤੋਂ ਕੀਤੀ ਗਈ ਹੈ।

ਉਹਨਾਂ ਦੱਸਿਆ ਕਿ ਇਸ ਟ੍ਰੇਨਿੰਗ ਦਾ ਮੁੱਖ ਮਕਸਦ ਲੜਕੀਆਂ ਨੂੰ ਸੈਲਫ਼ ਡਿਫੈਂਸ ਦੇ ਤਰੀਕੇ ਸਿਖਾਉਣ ਦੇ ਨਾਲ ਨਾਲ ਉਹਨਾਂ ਵਿੱਚ ਆਤਮ ਵਿਸ਼ਵਾਸ ਦਾ ਵਾਧਾ ਕਰਨਾ ਵੀ ਹੈ I ਟ੍ਰੇਨਿੰਗ ਦੇਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਕਰਾਟੇ ਕੋਚ ਗੋਬਿੰਦ ਸਿੰਘ ਨੂੰ ਨਿਯੁਕਤ ਕੀਤਾ ਹੈ I

ਸਕੂਲ ਪ੍ਰਿੰਸੀਪਲ ਵਿਨਸੀ ਜਿੰਦਲ ਨੇ ਦੱਸਿਆ ਕਿ ਸਕੂਲ ਦੀ ਬੇਟੀ ਸਹਿਜਪ੍ਰੀਤ ਕੌਰ ਨੇ ਕਰਾਟੇ ਮੁਕਾਲਿਆਂ ਵਿੱਚ ਪੰਜਾਬ ਵਿੱਚੋਂ ਗੋਲਡ ਮੈਡਲ ਹਾਸਲ ਕੀਤਾ ਹੈ, ਤੇ ਨੈਸ਼ਨਲ ਟੀਮ ਵਿੱਚ ਆਪਣਾ ਸਥਾਨ ਬਣਾਇਆ ਹੈI

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande