ਜ਼ਿਲ੍ਹਾ ਪ੍ਰੀਸ਼ਦ ਦੇ 23 ਤੇ ਬਲਾਕ ਸੰਮਤੀਆਂ ਦੇ 184 ਜੋਨਾਂ 'ਚ ਵੰਡੀਆਂ ਜ਼ਿਲ੍ਹੇ ਦੀਆਂ 988 ਗ੍ਰਾਮ ਪੰਚਾਇਤਾਂ
ਪਟਿਆਲਾ, 2 ਦਸੰਬਰ (ਹਿੰ. ਸ.)। ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ ਜ਼ਿਲ੍ਹਾ ਪ‌ਟਿਆਲਾ ਅੰਦਰ ਜ਼ਿਲ੍ਹਾ ਪ੍ਰੀਸ਼ਦ ਦੇ 23 ਤੇ 10 ਬਲਾਕ ਸੰਮਤੀਆਂ ਦੇ 184 ਜੋਨਾਂ ਦੀਆਂ ਚੋਣਾਂ 14 ਦਸੰਬਰ ਨੂੰ ਕਰਵਾਈਆਂ ਜਾਣਗੀਆਂ। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਇ
ਏ.ਡੀ.ਸੀ ਦਮਨਜੀਤ ਸਿੰਘ ਮਾਨ ਤਿਆਰੀਆਂ ਦਾ ਜਾਇਜ਼ਾ ਲੈਂਦੇ ਹੋਏ।


ਪਟਿਆਲਾ, 2 ਦਸੰਬਰ (ਹਿੰ. ਸ.)। ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ ਜ਼ਿਲ੍ਹਾ ਪ‌ਟਿਆਲਾ ਅੰਦਰ ਜ਼ਿਲ੍ਹਾ ਪ੍ਰੀਸ਼ਦ ਦੇ 23 ਤੇ 10 ਬਲਾਕ ਸੰਮਤੀਆਂ ਦੇ 184 ਜੋਨਾਂ ਦੀਆਂ ਚੋਣਾਂ 14 ਦਸੰਬਰ ਨੂੰ ਕਰਵਾਈਆਂ ਜਾਣਗੀਆਂ। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਇਨ੍ਹਾਂ ਚੋਣਾਂ ਲਈ ਕੁਲ 8 ਲੱਖ 88 ਹਜ਼ਾਰ 610 ਵੋਟਰ ਦਰਜ ਹਨ, ਜ਼ਿਨ੍ਹਾਂ ਵਿੱਚੋਂ 4 ਲੱਖ 67 ਹਜ਼ਾਰ 774 ਮਰਦ, 4 ਲੱਖ 20 ਹਜ਼ਾਰ 822 ਔਰਤਾਂ ਅਤੇ 14 ਥਰਡ ਜੈਂਡਰ ਵੋਟਰ ਵੋਟਾਂ ਪਾਉਣਗੇ ਅਤੇ ਚੋਣ ਸ਼ਡਿਊਲ ਅਨੁਸਾਰ ਇਨ੍ਹਾਂ ਚੋਣਾਂ ਲਈ ਸਬੰਧਤ ਰਿਟਰਨਿੰਗ ਅਫ਼ਸਰਾਂ ਵੱਲੋਂ ਤਿਆਰੀਆਂ ਜੋਰਾਂ 'ਤੇ ਕੀਤੀਆਂ ਜਾ ਰਹੀਆਂ ਹਨ।

ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਏ.ਡੀ.ਸੀ (ਦਿਹਾਤੀ ਵਿਕਾਸ) ਦਮਨਜੀਤ ਸਿੰਘ ਮਾਨ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੀਆਂ 988 ਗ੍ਰਾਮ ਪੰਚਾਇਤਾਂ ਜ਼ਿਲ੍ਹਾ ਪ੍ਰੀਸ਼ਦ ਦੇ 23 ਜ਼ੋਨਾਂ ਤੇ ਬਲਾਕ ਸੰਮਤੀਆਂ ਦੇ 184 ਜੋਨਾਂ 'ਚ ਵੰਡੀਆਂ ਹੋਈਆਂ ਹਨ। ਇਸ ਤਰ੍ਹਾਂ ਪਟਿਆਲਾ ਬਲਾਕ ਸੰਮਤੀ 'ਚ ਜ਼ਿਲ੍ਹਾ ਪ੍ਰੀਸ਼ਦ ਦੇ 3 ਜੋਨ ਤੇ ਬਲਾਕ ਸੰਮਤੀ ਦੇ 16 ਜੋਨ ਹਨ, ਇੱਥੇ 83 ਗ੍ਰਾਮ ਪੰਚਾਇਤਾਂ ਤੇ 101 ਪੋਲਿੰਗ ਬੂਥ ਹਨ, ਜਿਨ੍ਹਾਂ 'ਚ 40684 ਮਰਦ, 37113 ਔਰਤ ਵੋਟਰ ਤੇ ਕੁਲ 77797 ਵੋਟਰ ਹਨ। ਪਟਿਆਲਾ ਦਿਹਾਤੀ ਬਲਾਕ ਸੰਮਤੀ 'ਚ ਜ਼ਿਲ੍ਹਾ ਪ੍ਰੀਸ਼ਦ ਦੇ 2 ਜੋਨ ਤੇ 15 ਜੋਨ ਬਲਾਕ ਸੰਮਤੀ ਦੇ ਹਨ, ਇਸ 'ਚ 60 ਗ੍ਰਾਮ ਪੰਚਾਇਤਾਂ ਤੇ 98 ਪੋਲਿੰਗ ਬੂਥ ਹਨ, ਇਸ ਬਲਾਕ 'ਚ 75570 ਕੁਲ ਵੋਟਰ ਹਨ, ਜਿਨ੍ਹਾਂ 'ਚੋਂ 39303 ਮਰਦ, 36365 ਔਰਤਾਂ ਤੇ 2 ਥਰਡ ਜੈਂਡਰ ਵੋਟਰ ਹਨ।

ਸਨੌਰ ਬਲਾਕ ਸੰਮਤੀ 'ਚ 19 ਜੋਨ ਤੇ ਜ਼ਿਲ੍ਹਾ ਪ੍ਰੀਸ਼ਦ ਦੇ 2 ਜੋਨ ਹਨ, 100 ਗ੍ਰਾਮ ਪੰਚਾਇਤਾਂ ਵਾਲੇ ਇਸ ਬਲਾਕ 'ਚ 132 ਪੋਲਿੰਗ ਬੂਥ ਤੇ ਕੁਲ ਵੋਟਰ 96301 ਹਨ, ਇਨ੍ਹਾਂ 'ਚ 50612 ਮਰਦ ਤੇ 45687 ਮਹਿਲਾ ਵੋਟਰ ਤੇ 2 ਥਰਡ ਜੈਂਡਰ ਹਨ। ਇਸੇ ਤਰ੍ਹਾਂ ਭੁੱਨਰਹੇੜੀ ਬਲਾਕ ਸੰਮਤੀ 'ਚ 19 ਜੋਨ ਤੇ ਜ਼ਿਲ੍ਹਾ ਪ੍ਰੀਸਦ ਦੇ 2 ਜੋਨ ਹਨ, ਇੱਥੇ 144 ਗ੍ਰਾਮ ਪੰਚਾਇਤਾਂ ਤੇ 132 ਪੋਲਿੰਗ ਬੂਥ ਹਨ। 88170 ਕੁਲ ਵੋਟਰ, ਮਰਦ 46364, ਮਹਿਲਾ 41804 ਤੇ 2 ਥਰਡ ਜੈਂਡਰ ਵੋਟਰ ਹਨ। ਰਾਜਪੁਰਾ ਬਲਾਕ 'ਚ 15 ਜੋਨ ਤੇ ਜ਼ਿਲ੍ਹਾ ਪ੍ਰੀਸ਼ਦ ਦਾ ਇੱਕ ਜੋਨ ਤੇ 61 ਗ੍ਰਾਮ ਪੰਚਾਇਤਾਂ ਵਾਲੇ ਇਸ ਬਲਾਕ 'ਚ 83 ਪੋਲਿੰਗ ਬੂਥ, ਕੁਲ ਵੋਟਰ 46336, ਜਿਨ੍ਹਾਂ 'ਚ 24681 ਮਰਦ, 21654 ਮਹਿਲਾ ਤੇ 1 ਥਰਡ ਜੈਂਡਰ ਵੋਟਰ ਹੈ।

ਜ਼ਿਲ੍ਹਾ ਪ੍ਰੀਸ਼ਦ ਦੇ 2 ਜੋਨਾਂ ਵਾਲੇ ਬਲਾਕ ਸੰਮਤੀ ਘਨੌਰ 'ਚ 16 ਜੋਨ, 85 ਗ੍ਰਾਮ ਪੰਚਾਇਤਾਂ 129 ਬੂਥ ਤੇ ਕੁਲ ਵੋਟਰ 72663 ਹਨ, ਜਿਨ੍ਹਾਂ 'ਚ 39052 ਮਰਦ, 33611 ਮਹਿਲਾ ਵੋਟਰ ਹਨ, ਇੱਥੇ ਕੋਈ ਵੋਟਰ ਥਰਡ ਜੈਂਡਰ ਨਹੀਂ ਹੈ। 3 ਜ਼ਿਲ੍ਹਾ ਪ੍ਰੀਸ਼ਦ ਜੋਨਾਂ ਵਾਲੇ ਬਲਾਕ ਸ਼ੰਭੂ ਕਲਾਂ 'ਚ 19 ਜੋਨ ਹਨ। 90 ਗ੍ਰਾਮ ਪੰਚਾਇਤਾਂ ਤੇ 139 ਬੂਥ ਹਨ। ਕੁਲ ਵੋਟਰ 83065, ਮਰਦ ਵੋਟਰ 44818 ਤੇ 38247 ਮਹਿਲਾ ਤੇ ਕੋਈ ਵੋਟਰ ਥਰਡ ਜੈਂਡਰ ਨਹੀਂ ਹੈ। ਸਮਾਣਾ ਬਲਾਕ 'ਚ 15 ਜੋਨ ਤੇ ਜ਼ਿਲ੍ਹਾ ਪ੍ਰੀਸ਼ਦ ਦਾ 1 ਜੋਨ ਹੈ, 76 ਗ੍ਰਾਮ ਪੰਚਾਇਤਾਂ, 103 ਬੂਥਾਂ ਵਾਲੇ ਇਸ ਬਲਾਕ 'ਚ 68528 ਕੁਲ ਵੋਟਰ, ਜਿਨ੍ਹਾਂ 'ਚ 35748 ਮਰਦ ਤੇ 32780 ਮਹਿਲਾ ਵੋਟਰ ਹਨ, ਇੱਥੇ ਵੀ ਕੋਈ ਥਰਡ ਜੈਂਡਰ ਵੋਟਰ ਨਹੀਂ ਹੈ।

ਏ.ਡੀ.ਸੀ. ਦਮਨਜੀਤ ਸਿੰਘ ਮਾਨ ਨੇ ਅੱਗੇ ਦੱਸਿਆ ਕਿ 3 ਜ਼ਿਲ੍ਹਾ ਪ੍ਰੀਸਦ ਜੋਨਾਂ ਵਾਲੇ ਨਾਭਾ ਬਲਾਕ ਸੰਮਤੀ ਦੇ 25 ਜੋਨ ਹਨ ਅਤੇ ਇੱਥੇ 141 ਗ੍ਰਾਮ ਪੰਚਾਇਤਾਂ 175 ਪੋਲਿੰਗ ਬੂਥ ਹਨ ਅਤੇ ਕੁਲ ਵੋਟਰ 1 ਲੱਖ 26 ਹਜਾਰ 611 ਹਨ ਤੇ ਇਨ੍ਹਾਂ 'ਚ 7 ਥਰਡ ਜੈਂਡਰ ਵੋਟਰਾਂ ਸਮੇਤ 66537 ਮਰਦ ਤੇ 60067 ਮਹਿਲਾ ਵੋਟਰ ਹਨ। ਜਦੋਂਕਿ 4 ਜ਼ਿਲ੍ਹਾ ਪ੍ਰੀਸ਼ਦ ਜੋਨਾਂ ਵਾਲੇ ਪਾਤੜਾਂ ਬਲਾਕ ਸੰਮਤੀ 'ਚ 25 ਜੋਨ, 148 ਗ੍ਰਾਮ ਪੰਚਾਇਤਾਂ ਤੇ 219 ਪੋਲਿੰਗ ਬੂਥ ਹਨ। ਇੱਥੇ 1 ਲੱਖ 53 ਹਜ਼ਾਰ 569 ਕੁਲ ਵੋਟਰ ਹਨ, ਜਿਨ੍ਹਾਂ 'ਚ 79975 ਮਰਦ ਤੇ 73594 ਮਹਿਲਾ ਵੋਟਰ ਹਨ, ਇੱਥੇ ਕੋਈ ਥਰਡ ਜੈਂਡਰ ਵੋਟਰ ਨਹੀਂ ਹੈ।

---------------

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande