
ਬਟਾਲਾ, 2 ਦਸੰਬਰ (ਹਿੰ. ਸ.)। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗਤਕਾ ਸੋਸਾਇਟੀ ਵੱਲੋ ਥੈਲਾਸੀਮੀਆ ਦੇ ਮਰੀਜ ਬੱਚਿਆਂ ਲਈ ਉਪਰਾਲੇ ਕਰਨ ਕਰਕੇ ਹਲਕਾ ਵਿਧਾਇਕ ਸ਼ੈਰੀ ਕਲਸੀ ਅਤੇ ਪੰਜਾਬ ਕਾਰਜਕਾਰੀ ਪ੍ਰਧਾਨ ਦੇ ਭਰਾ ਅੰਮ੍ਰਿਤ ਕਲਸੀ ਵੱਲੋ ਹਰਮਿੰਦਰ ਸਿੰਘ ਅਤੇ ਉਹਨਾਂ ਦੀ ਸਮੁੱਚੀ ਟੀਮ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਅੰਮ੍ਰਿਤ ਕਲਸੀ ਨੇ ਆਖਿਆ ਕਿ ਹਰਮਿੰਦਰ ਸਿੰਘ ਅਤੇ ਉਹਨਾਂ ਦੀ ਟੀਮ ਪਿੱਛਲੇ 6 ਸਾਲ ਤੋ ਹਰੇਕ ਸਾਲ ਖੂਨ ਦਾਨ ਦਾ ਕੈਂਪ ਲਗਾਕੇ ਥੈਲਾਸੀਮੀਆ ਦੇ ਬੱਚਿਆਂ ਲਈ ਖੂਨ ਦਾ ਪ੍ਰਬੰਧ ਕਰ ਰਹੀ ਹੈ। ਉਹਨਾਂ ਆਖਿਆ ਕਿ ਇਸ ਵਾਰ ਵੀ ਹਰਮਿੰਦਰ ਸਿੰਘ ਵੱਲੋ ਖੂਨ ਦਾਨ ਕੈਂਪ ਲਗਾਇਆ ਗਿਆ ਹੈ।
ਉਹਨਾਂ ਆਖਿਆ ਕਿ ਸੰਸਥਾ ਦੇ ਨਾਲ ਸੀਨੀਅਰ ਪੱਤਰਕਾਰ ਜੋਗਿੰਦਰ ਅੰਗੂਰਾਲਾ ਪੂਰਾ ਸਾਥ ਨਿਭਾਅ ਰਹੇ ਹਨ। ਇਸ ਮੌਕੇ ਤੇ ਉਹਨਾਂ ਆਖਿਆ ਕਿ ਖ਼ੂਨ ਦਾ ਕੋਈ ਬਦਲ ਨਹੀਂ ਹੈ ਨਾ ਹੀ ਖੂਨ ਕਿਸੇ ਤਰੀਕੇ ਨਾਲ ਬਣਾਇਆ ਜਾ ਸਕਦਾ ਹੈ। ਉਹਨਾਂ ਆਖਿਆ ਕਿ ਥੈਲਾਸੀਮੀਆ ਦੇ ਬੱਚਿਆਂ ਦੀ ਜਿੰਦਗੀ ਤੁਹਾਡੇ ਖੂਨ ਦਾਨ ਤੇ ਹੀ ਨਿਰਭਰ ਹੈ। ਇਸ ਕਰਕੇ ਸਾਨੂੰ ਖੂਨ ਦਾਨ ਕਰਣਾ ਚਾਹੀਦਾ ਹੈ।
ਉਹਨਾਂ ਆਖਿਆ ਕਿ ਸੰਸਥਾ ਦਾ ਸਾਥ ਪੱਤਰਕਾਰ ਮਨਦੀਪ ਸਿੰਘ ਰਿੰਕੂ, ਪ੍ਰੋ ਜਸਬੀਰ ਸਿੰਘ, ਅਮਰਜੋਤ ਸਿੰਘ ਜਯੋਤੀ,ਬਲਜਿੰਦਰ ਸਿੰਘ ਅਤੇ ਹੋਰ ਮੀਡੀਆ ਸਾਥੀ ਪੂਰਾ ਦੇ ਰਹੇ ਹਨ।
ਅੰਮ੍ਰਿਤ ਕਲਸੀ ਨੇ ਕਿਹਾ ਕਿ ਹਰੇਕ ਸਾਲ ਮੈ ਬੱਚਿਆਂ ਦੇ ਖ਼ੂਨ ਦਾਨ ਵਿੱਚ ਆਪਣਾ ਯੂਨਿਟ ਦਿਆ ਕਰਾਂਗਾ ਅਤੇ ਉਹਨਾਂ ਦੇ ਸਾਥੀ ਵੀ ਖੂਨ ਦਾਨ ਕਰਿਆ ਕਰਨਗੇ। ਉਹਨਾਂ ਇਹ ਵੀ ਆਖਿਆ ਕਿ ਥੈਲਾਸੀਮੀਆ ਦੇ ਮਰੀਜ ਬੱਚਿਆਂ ਲਈ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ।
ਇਸ ਮੌਕੇ ਜੋਗਿੰਦਰ ਅੰਗੂਰਾਲਾ ਨੇ ਆਖਿਆ ਕਿ ਜਿੰਨੀ ਦੇਰ ਤੱਕ ਥੈਲਾਸੀਮੀਆ ਦੇ ਬੱਚਿਆਂ ਨੂੰ ਖੂਨ ਮਿਲਦਾ ਰਹੇਗਾ, ਬੱਚਿਆਂ ਦੇ ਸਾਹ ਚਲਦੇ ਰਹਿਣਗੇ। ਉਹਨਾਂ ਆਖਿਆ ਕਿ ਹਰੇਕ ਇਨਸਾਨ ਨੂੰ ਖੂਨ ਦਾਨ ਲਈ ਅੱਗੇ ਆਉਣਾ ਚਾਹੀਦਾ ਹੈ। ਉਹਨਾਂ ਆਖਿਆ ਕਿ ਅੱਜ ਤੱਕ ਕੋਈ ਅਜਿਹੀ ਮਸ਼ੀਨ ਨਹੀਂ ਬਣੀ, ਜਿਹੜੀ ਖੂਨ ਪੈਦਾ ਕਰ ਸਕੇ। ਉਹਨਾਂ ਆਖਿਆ ਕਿ ਤੁਹਾਡੇ ਦਿੱਤੇ ਖੂਨ ਨਾਲ ਤੁਹਾਡਾ ਮਰੀਜ ਬੱਚੇ ਨਾਲ ਇੱਕ ਤਰਾ ਦਾ ਖੂਨ ਦਾ ਰਿਸ਼ਤਾ ਬਣ ਜਾਵੇਗਾ। ਜੱਦ ਤੁਹਾਡਾ ਖੂਨ ਪੀੜਤ ਬੱਚੇ ਦੇ ਸਰੀਰ ਵਿੱਚ ਚੱਲੇਗਾ।
---------------
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ