ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਜ਼ਿਲ੍ਹਾ ਤਰਨ ਤਾਰਨ 'ਚ ਜਾਗਰਤੀ ਯੂਨਿਟ ਦੀ ਸਥਾਪਨਾ ਕੀਤੀ
ਤਰਨਤਾਰਨ, 2 ਦਸੰਬਰ (ਹਿੰ. ਸ.)। ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਕੰਵਲਜੀਤ ਸਿੰਘ ਬਾਜਵਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ਼ਿਲਪਾ, ਚੀਫ਼ ਜੂਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨ ਨੇ ਦੱਸਿਆ ਕਿ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ ਏ ਐਸ ਨਗਰ
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਜ਼ਿਲ੍ਹਾ ਤਰਨ ਤਾਰਨ 'ਚ ਜਾਗਰਤੀ ਯੂਨਿਟ ਦੀ ਸਥਾਪਨਾ ਕੀਤੀ


ਤਰਨਤਾਰਨ, 2 ਦਸੰਬਰ (ਹਿੰ. ਸ.)। ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਕੰਵਲਜੀਤ ਸਿੰਘ ਬਾਜਵਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ਼ਿਲਪਾ, ਚੀਫ਼ ਜੂਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨ ਨੇ ਦੱਸਿਆ ਕਿ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ ਏ ਐਸ ਨਗਰ ਵੱਲੋਂ ਆਮ ਪਬਲਿਕ ਨੂੰ ਇਨਸਾਫ ਅਤੇ ਮੁਫਤ ਕਾਨੂੰਨੀ ਸਹਾਇਤਾ ਲਈ ਯਕੀਨੀ ਬਣਾਉਣ ਵੱਲ ਇੱਕ ਹੋਰ ਮਹੱਤਵਪੂਰਨ ਕਦਮ ਚੁੱਕਦਿਆਂ ਜਾਗਰਤੀ ਯੂਨਿਟਾਂ ਦੀ ਸਥਾਪਨਾ ਕੀਤੀ ਗਈ ਹੈ।

ਇਨ੍ਹਾਂ ਜਾਗਰਤੀ ਯੂਨਿਟਾਂ ਦਾ ਮੁੱਖ ਮਕਸਦ ਕਾਨੂੰਨੀ ਸੇਵਾਵਾਂ ਸੰਸਥਾਵਾਂ ਨੂੰ ਲੋਕਲ ਸਰਕਾਰੀ ਸੰਸਥਾਵਾਂ ਜਿਵੇਂ ਕਿ ਪੰਚਾਇਤ ਨਗਰ ਕੌਸਲ ਆਦਿ ਨਾਲ ਮਿਲ ਕੇ ਕਾਨੂੰਨੀ ਸੇਵਾਵਾਂ ਬਾਰੇ ਜਾਣਕਾਰੀ ਦੇਣਾ ਹੈ ਅਤੇ ਇਸ ਮਕਸਦ ਲਈ ਪੰਚਾਇਤ ਘਰ, ਸਕੂਲਾਂ, ਡਿਸਪੈਸਰੀਆਂ ਆਦਿ ਸਥਾਨਾਂ ਦੀ ਵਰਤੋਂ ਕੀਤੀ ਜਾਵੇਗੀ, ਤਾਂ ਕਿ ਹਰ ਕਿਸੇ ਦੀ ਇਨਸਾਫ ਤੱਕ ਪਹੁੰਚ ਹੋ ਸਕੇ ਅਤੇ ਕੋਈ ਆਪਣੇ ਕਾਨੂੰਨੀ ਹੱਕਾਂ ਤੋਂ ਵਾਂਝਾ ਨਾ ਰਹੇ।

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੀ ਸਕੱਤਰ ਮੈਡਮ ਸ਼ਿਲਪਾ ਨੇ ਦਸਿਆ ਕਿ ਜਾਗਰਿਤੀ ਸਕੀਮ ਦਾ ਮੁੱਖ ਮਕਸਦ ਵੱਧ ਤੋਂ ਵੱਧ ਸਾਧਨਾਂ ਦੀ ਵਰਤੋਂ ਕਰਕੇ ਪਿਛੜੇ ਤੇ ਦੂਰ ਦੁਰਾਡੇ ਤੇ ਲੋਕਾਂ ਤੱਕ ਉਹਨਾਂ ਦੇ ਅਧਿਕਾਰਾਂ, ਸਰਕਾਰੀ ਸਕੀਮਾਂ ਅਤੇ ਸੇਵਾਵਾਂ ਨੂੰ ਪਹੁਚਾਉਣਾ ਹੈ ਤਾਂ ਕਿ ਕੋਈ ਇਹਨਾਂ ਤੋਂ ਵਾਝਾਂ ਨਾ ਰਹੇ। ਇਹ ਜਾਗੂਰਕਤਾ ਨੁਕੜ ਨਾਟਕਾਂ, ਮੋਬਾਇਲ ਫੋਨ ਅਤੇ ਲੋਕਲ ਪਬਲਿਕ ਅਨਾਉਸਮੈਂਟ ਸਾਧਨਾਂ ਰਾਹੀਂ ਫਲਾਈ ਜਾਵੇਗੀ। ਇਸ ਮੰਤਵ ਲਈ ਜੋ ਜਾਗਰਿਤੀ ਯੂਨਿਟ ਬਣਾਈ ਗਈ ਹੈ ਜਿਵੇ ਕਿ ਪੈਨਲ ਔਡਵੋਕੇਟ, ਪੀ. ਐਲ.ਵੀ ਆਦਿ ਦੀ ਮਦਦ ਲਈ ਜਾਵੇਗੀ ਅਤੇ ਇਸ ਦਾ ਮੋਟੋ ‘ਘਰ ਘਰ ਮੇਂ ਨਿਆਏ ਕੀ ਜਾਗਰਿਤੀ’ ਹੋਵੇਗਾ।

---------------

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande