ਜ਼ਿਲ੍ਹਾ ਖ਼ਜ਼ਾਨਾ ਦਫ਼ਤਰ ਪਟਿਆਲਾ ਤੇ ਸਾਰੇ ਸਬ-ਖ਼ਜ਼ਾਨਾ ਦਫ਼ਤਰਾਂ ਰਾਜਪੁਰਾ, ਨਾਭਾ, ਸਮਾਣਾ, ਪਾਤੜਾਂ ਤੇ ਦੂਧਨ ਸਾਧਾਂ ਵਿਖੇ ਪੈਨਸ਼ਨਰ ਸੇਵਾ ਮੇਲਾ 4 ਤੋਂ 6 ਦਸੰਬਰ ਤੱਕ ਲੱਗੇਗਾ-ਸਨੇਹ ਲਤਾ
ਪਟਿਆਲਾ, 2 ਦਸੰਬਰ (ਹਿੰ. ਸ.)। ਪਟਿਆਲਾ ਦੇ ਜ਼ਿਲ੍ਹਾ ਖ਼ਜ਼ਾਨਾ ਅਫ਼ਸਰ ਸਨੇਹ ਲਤਾ ਨੇ ਦੱਸਿਆ ਹੈ ਕਿ ਜ਼ਿਲ੍ਹੇ ਦੇ ਪੈਨਸ਼ਨਰਾਂ ਦੀ ਸਹੂਲਤ ਲਈ 4 ਤੋਂ 6 ਦਸੰਬਰ ਤੱਕ ਜ਼ਿਲ੍ਹਾ ਖ਼ਜ਼ਾਨਾ ਦਫ਼ਤਰ ਪਟਿਆਲਾ ਤੇ ਸਾਰੇ ਸਬ-ਖ਼ਜ਼ਾਨਾ ਦਫ਼ਤਰਾਂ ਰਾਜਪੁਰਾ, ਨਾਭਾ, ਸਮਾਣਾ, ਪਾਤੜਾਂ ਤੇ ਦੂਧਨ ਸਾਧਾਂ ਵਿਖੇ ਪੰਜਾਬ ਸਰਕਾ
ਜ਼ਿਲ੍ਹਾ ਖ਼ਜ਼ਾਨਾ ਦਫ਼ਤਰ ਪਟਿਆਲਾ ਤੇ ਸਾਰੇ ਸਬ-ਖ਼ਜ਼ਾਨਾ ਦਫ਼ਤਰਾਂ ਰਾਜਪੁਰਾ, ਨਾਭਾ, ਸਮਾਣਾ, ਪਾਤੜਾਂ ਤੇ ਦੂਧਨ ਸਾਧਾਂ ਵਿਖੇ ਪੈਨਸ਼ਨਰ ਸੇਵਾ ਮੇਲਾ 4 ਤੋਂ 6 ਦਸੰਬਰ ਤੱਕ ਲੱਗੇਗਾ-ਸਨੇਹ ਲਤਾ


ਪਟਿਆਲਾ, 2 ਦਸੰਬਰ (ਹਿੰ. ਸ.)। ਪਟਿਆਲਾ ਦੇ ਜ਼ਿਲ੍ਹਾ ਖ਼ਜ਼ਾਨਾ ਅਫ਼ਸਰ ਸਨੇਹ ਲਤਾ ਨੇ ਦੱਸਿਆ ਹੈ ਕਿ ਜ਼ਿਲ੍ਹੇ ਦੇ ਪੈਨਸ਼ਨਰਾਂ ਦੀ ਸਹੂਲਤ ਲਈ 4 ਤੋਂ 6 ਦਸੰਬਰ ਤੱਕ ਜ਼ਿਲ੍ਹਾ ਖ਼ਜ਼ਾਨਾ ਦਫ਼ਤਰ ਪਟਿਆਲਾ ਤੇ ਸਾਰੇ ਸਬ-ਖ਼ਜ਼ਾਨਾ ਦਫ਼ਤਰਾਂ ਰਾਜਪੁਰਾ, ਨਾਭਾ, ਸਮਾਣਾ, ਪਾਤੜਾਂ ਤੇ ਦੂਧਨ ਸਾਧਾਂ ਵਿਖੇ ਪੰਜਾਬ ਸਰਕਾਰ ਵੱਲੋਂ ਪੈਨਸ਼ਨਰ ਸੇਵਾ ਮੇਲਾ ਲਗਾਇਆ ਜਾ ਰਿਹਾ ਹੈ।

ਸਨੇਹ ਲਤਾ ਨੇ ਦੱਸਿਆ ਕਿ ਈ ਕੇ ਵਾਈ ਸੀ ਕਰਨਾ ਪੈਨਸ਼ਨਰਾਂ ਲਈ ਜਰੂਰੀ ਹੈ ਅਤੇ ਜਿਨ੍ਹਾਂ ਦਾ ਜੀਵਨ ਪ੍ਰਮਾਣ ਪੱਤਰ ਬੈਂਕ ਵਿੱਚ ਜਮ੍ਹਾਂ ਹੋ ਚੁੱਕਾ ਹੈ ਉਹ ਵੀ ਈ ਕੇ ਵਾਈ ਸੀ ਜਰੂਰ ਕਰਵਾਉਣ ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਪੈਨਸ਼ਨਰ ਸੇਵਾ ਪੋਰਟਲ ਰਾਹੀ ਈ ਕੇ ਵਾਈ ਸੀ ਦੀ ਸਹੂਲਤ ਲਈ ਪੈਨਸ਼ਨ ਸੇਵਾ ਮੇਲਾ ਤਿੰਨ ਦਿਨਾਂ ਲਈ ਜੋ ਕਿ ਜ਼ਿਲ੍ਹਾ ਖ਼ਜ਼ਾਨਾ ਦਫ਼ਤਰ ਪਟਿਆਲਾ ਅਤੇ ਪਟਿਆਲਾ ਜ਼ਿਲ੍ਹੇ ਦੇ ਸਬ-ਖਜਾਨਾਂ ਦਫ਼ਤਰਾਂ ਵਿਖੇ ਵੀ ਲਗਾਇਆ ਜਾ ਰਿਹਾ ਹੈ ਜਿਸਦਾ ਸਮਾਂ ਸਵੇਰੇ 09:00 ਤੋਂ ਸ਼ਾਮ 5:00 ਤੱਕ ਰਹੇਗਾ।

ਜ਼ਿਲ੍ਹਾ ਖ਼ਜ਼ਾਨਾ ਅਫ਼ਸਰ ਨੇ ਇਸ ਦੀ ਸਹੂਲਤ ਲੈਣ ਲਈ ਜ਼ਿਲ੍ਹੇ ਦੇ ਸਮੂਹ ਪੈਨਸ਼ਨਰ/ਫੈਮਿਲੀ ਪੈਨਸ਼ਨਰ ਅਤੇ ਪੈਨਸ਼ਨਰ ਯੂਨੀਅਨਾਂ ਦੇ ਆਗੂ ਸਹਿਬਾਨ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੇ ਦਸਤਾਵੇਜ ਪੀ ਪੀ ਓ ਦੀ ਕਾਪੀ, ਅਧਾਰ ਕਾਰਡ, ਬੈਂਕ ਖਾਤੇ ਦੀ ਕਾਪੀ ਅਤੇ ਮੋਬਾਇਲ ਨੰਬਰ ਜਿਹੜਾ ਅਧਾਰ ਕਾਰਡ ਨਾਲ ਲਿੰਕ ਹੋਵੇ ਲੈ ਕੇ ਇਸ ਮੇਲੇ ਵਿਚ ਸ਼ਾਮਿਲ ਹੋ ਕੇ ਵੱਧ ਤੋਂ ਵੱਧ ਸਹੂਲਤ ਦਾ ਲਾਭ ਉਠਾਇਆ ਜਾਵੇ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande