
ਚੋਹਲਾ ਸਾਹਿਬ/ਤਰਨ ਤਾਰਨ, 20 ਦਸੰਬਰ (ਹਿੰ. ਸ.)। ਬਲਾਕ ਚੋਹਲਾ ਸਾਹਿਬ ਦਾ ਪਹਿਲਾ ਵਿੱਦਿਅਕ ਮੁਕਾਬਲਾ ਸਰਕਾਰੀ ਐਲੀਮੈਂਟਰੀ ਸਕੂਲ ਭੈਲ ਢਾਏ ਵਾਲਾ ਬਲਾਕ ਸਿੱਖਿਆ ਅਫਸਰ ਕੁਲਵਿੰਦਰ ਸਿੰਘ ਦੀ ਰਹਿਨੁਮਾਈ ਹੇਠ ਵਿਖੇ ਕਰਵਾਇਆ ਗਿਆ। ਜਿਸ ਵਿੱਚ ਕੁਇਜ਼ ਮੁਕਾਬਲਾ, ਸੁੰਦਰ ਲਿਖਾਈ ਪੰਜਾਬੀ ਅਤੇ ਸੁੰਦਰ ਲਿਖਾਈ ਅੰਗਰੇਜ਼ੀ ਮੁਕਾਬਲੇ ਕਰਵਾਏ ਗਏ। ਕੁਵਿਜ਼ ਮੁਕਾਬਲੇ ਵਿੱਚ 26 ਟੀਮਾਂ ਅਤੇ ਸੁੰਦਰ ਲਿਖਤ ਮੁਕਾਬਲੇ ਵਿੱਚ 30 ਟੀਮਾਂ ਨੇ ਹਿੱਸਾ ਲਿਆ।
ਕੁਇਜ਼ ਮੁਕਾਬਲੇ ਵਿੱਚ ਤੀਸਰਾ ਸਥਾਨ- ਸਰਕਾਰੀ ਐਲੀਮੈਂਟਰੀ ਸਕੂਲ ਫਤਿਹਾਬਾਦ ਕੰਨਿਆ, ਦੂਸਰਾ ਸਥਾਨ- ਸਰਕਾਰੀ ਐਲੀਮੈਂਟਰੀ ਸਕੂਲ ਚੋਹਲਾ ਸਾਹਿਬ ਕੰੰਨਿਆ। ਪਹਿਲਾ ਸਥਾਨ- ਸਰਕਾਰੀ ਐਲੀਮੈਂਟਰੀ ਸਕੂਲ ਰੱਤੋਕੇ ਹਾਸਿਲ ਕੀਤਾ।
ਸੁੰਦਰ ਲਿਖਾਈ ਪੰਜਾਬੀ ਤੀਸਰਾ ਸਥਾਨ- ਸਰਕਾਰੀ ਐਲੀਮੈਂਟਰੀ ਸਕੂਲ ਸਰਹਾਲੀ ਕੰਨਿਆ (ਸਹਿਜਪ੍ਰੀਤ ਕੌਰ), ਦੂਸਰਾ ਸਥਾਨ- ਸਰਕਾਰੀ ਐਲੀਮੈਂਟਰੀ ਸਕੂਲ ਖਾਰਾ (ਹਰਮਨ ਸਿੰਘ), ਪਹਿਲਾ ਸਥਾਨ- ਸਰਕਾਰੀ ਐਲੀਮੈਂਟਰੀ ਸਕੂਲ ਖਾਨ ਛਾਪੜੀ (ਜੋਰਾਵਰ ਸਿੰਘ)ਨੇ ਹਾਸਿਲ ਕੀਤਾ।
ਸੁੰਦਰ ਲਿਖਾਈ ਅੰਗਰੇਜ਼਼ੀ ਵਿੱਚ ਤੀਸਰਾ ਸਥਾਨ- ਸਰਕਾਰੀ ਐਲੀਮੈਂਟਰੀ ਸਕੂਲ ਜਾਮਾਰਾਏ (ਕੋਮਲਪ੍ਰੀਤ ਕੌਰ), ਦੂਸਰਾ ਸਥਾਨ- ਸਰਕਾਰੀ ਐਲੀਮੈਂਟਰੀ ਸਕੂਲ ਠੱਠੀਆਂ ਮਹੰਤਾਂ (ਹਸਨਪ੍ਰੀਤ ਕੌਰ) ਪਹਿਲਾ ਸਥਾਨ- ਸਰਕਾਰੀ ਐਲੀਮੈਂਟਰੀ ਸਕੂਲ ਮੁੰਡਾ ਪਿੰਡ (ਸੁਖਮਨਪ੍ਰੀਤ ਕੌਰ) ਨੇ ਹਾਸਿਲ ਕੀਤਾ।
ਇਸ ਮੌਕੇ ਬਲਾਕ ਸਿੱਖਿਆ ਅਫਸਰ ਕੁਲਵਿੰਦਰ ਸਿੰਘ ਨੇ ਵਿਦਿਅਕ ਮੁਕਾਬਲਾ ਕਰਵਾਉਣ ਲਈ ਸਰਕਾਰੀ ਐਲੀਮੈਂਟਰੀ ਸਕੂਲ ਭੈਲ ਢਾਏ ਵਾਲਾ ਦੇ ਸਮੂਹ ਸਟਾਫ ਅਤੇ ਸਕੂਲ ਮੁਖੀ ਗਗਨਦੀਪ ਸਿੰਘ ਨੂੰ ਵਧਾਈ ਦਿੰਦਿਆ ਕਿਹਾ ਬਲਾਕ ਚੋਹਲਾ ਸਾਹਿਬ ਦਾ ਪਹਿਲਾ ਵਿੱਦਿਅਕ ਮੁਕਾਬਲਾ ਕਰਵਾਉਣਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ।
----------------
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ