ਸਰਕਾਰੀ ਹਾਈ ਸਕੂਲ ਬਾਂਡੀਵਾਲਾ ਵਿਖੇ ਮਾਪੇ ਅਧਿਆਪਕ ਮਿਲਣੀ ਦਾ ਸਫਲਤਾ ਪੂਰਵਕ ਆਯੋਜਨ
ਫਾਜ਼ਿਲਕਾ 20 ਦਸੰਬਰ (ਹਿੰ. ਸ.)। ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਸਿੱਖਿਆ ਵਿਭਾਗ ਪੰਜਾਬ ਦੀ ਹਦਾਇਤਾਂ ਅਧੀਨ ਪੰਜਾਬ ਦੇ ਸਾਰੇ ਸਕੂਲਾਂ ਵਿੱਚ ਮੈਗਾ ਪੀਟੀਐਮ ਦਾ ਆਯੋਜਨ ਕੀਤਾ ਗਿਆ ਇਸ ਦੇ ਚਲਦੇ ਸਰਕਾਰੀ ਹਾਈ ਸਕੂਲ ਬਾਂਡੀਵਾਲਾ ਵਿਖੇ ਸਕੂਲ ਇੰਚਾਰਜ ਵਿਜੈ ਪਾਲ ਦੀ ਰਹਿਨੁਮਾਈ
ਮਾਪੇ ਅਧਿਆਪਕ ਮਿਲਣੀ ਦਾ ਦ੍ਰਿਸ਼.


ਫਾਜ਼ਿਲਕਾ 20 ਦਸੰਬਰ (ਹਿੰ. ਸ.)। ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਸਿੱਖਿਆ ਵਿਭਾਗ ਪੰਜਾਬ ਦੀ ਹਦਾਇਤਾਂ ਅਧੀਨ ਪੰਜਾਬ ਦੇ ਸਾਰੇ ਸਕੂਲਾਂ ਵਿੱਚ ਮੈਗਾ ਪੀਟੀਐਮ ਦਾ ਆਯੋਜਨ ਕੀਤਾ ਗਿਆ ਇਸ ਦੇ ਚਲਦੇ ਸਰਕਾਰੀ ਹਾਈ ਸਕੂਲ ਬਾਂਡੀਵਾਲਾ ਵਿਖੇ ਸਕੂਲ ਇੰਚਾਰਜ ਵਿਜੈ ਪਾਲ ਦੀ ਰਹਿਨੁਮਾਈ ਅਧੀਨ ਪੂਰੇ ਸਟਾਫ ਦੇ ਸਹਿਯੋਗ ਨਾਲ ਮਾਪੇ ਅਧਿਆਪਕ ਮਿਲਣੀ ਦਾ ਸਫਲਤਾ ਪੂਰਵਕ ਆਯੋਜਨ ਕੀਤਾ ਗਿਆ ਇਸ ਮੈਗਾ ਪੀਟੀਐਮ ਵਿੱਚ ਮਾਪਿਆਂ ਨੇ ਬਹੁਤ ਵੱਧ ਚੜ ਕੇ ਹਿੱਸਾ ਲਿਆ ਅਤੇ ਆਪਣੇ ਆਪਣੇ ਬੱਚਿਆਂ ਦੀ ਕਾਰਗੁਜ਼ਾਰੀ ਬਹੁਤ ਹੀ ਉਤਸ਼ਾਹ ਨਾਲ ਦੇਖਣ ਆਏ| ਇਸ ਵਾਰ ਮੈਗਾ ਪੀ ਟੀ ਐਮ ਵਿੱਚ ਖਿੱਚ ਦਾ ਕੇਂਦਰ ਮਾਪਿਆਂ ਦੀ ਵਰਕਸ਼ਾਪ ਰਹੀ ਜਿਸ ਵਿਚ ਬੱਚਿਆਂ ਦੀ ਕਾਰਗੁਜ਼ਾਰੀ ਦੇ ਨਾਲ ਨਾਲ, ਬਲਾਕ ਪੱਧਰ ਟ੍ਰੇਨਿੰਗ ਪ੍ਰਾਪਤ ਅਧਿਆਪਕਾਂ ਨੇ ਮਾਪਿਆਂ ਨੂੰ ਬੱਚਿਆਂ ਦੇ ਦਿਲ, ਦਿਮਾਗ ਅਤੇ ਦਿਸ਼ਾ ਤੇ ਸਕਾਰਾਤਮਕ ਵਿਚਾਰ ਵਟਾਂਦਰਾ ਕੀਤਾ ਗਿਆ ਤਾਂ ਜੋ ਬੱਚਿਆਂ ਦਾ ਸੁਨਿਹਰਾ ਭਵਿੱਖ ਸਿਰਜਿਆ ਜਾ ਸਕੇ|

ਇਸ ਵਰਕਸ਼ਾਪ ਅਧੀਨ ਮਾਪਿਆਂ ਨੂੰ ਬੱਚਿਆਂ ਦੀ ਸਕੂਲ ਅਤੇ ਘਰ ਵਿੱਚ ਸਿੱਖਿਆ ਵਿੱਚ ਮਦਦ ਕਰਨ ਲਈ ਮਾਪਿਆਂ ਦੀ ਭੂਮਿਕਾ ਬਾਰੇ ਵਿਚਾਰ ਵਿਟਾਂਦਰਾ ਕੀਤਾ|

ਸਕੂਲ ਇੰਚਾਰਜ ਵਿਜੈ ਪਾਲ ਨੇ ਮਾਪਿਆਂ ਨੂੰ ਦੱਸਿਆ ਕਿ ਬੱਚਿਆਂ ਦੀ ਦੇਖਭਾਲ ਪਿਆਰ ਅਤੇ ਭਾਵਨਾਤਮਕ ਤਰੀਕੇ ਨਾਲ ਕਰਨ ਦੀ ਜਰੂਰਤ ਹੈ ਜਿਸ ਨਾਲ ਬੱਚਿਆਂ ਦੀ ਸਿੱਖਿਆ ਅਤੇ ਸ਼ੌਂਕ ਵਿੱਚ ਨਿਖਾਰ ਆਵੇਗਾ ਤੇ ਬੱਚਿਆਂ ਦਾ ਮਾਰਗਦਰਸ਼ਨ ਕਰਕੇ ਉਹਨਾਂ ਦਾ ਸਕੂਲ ਨਾਲ ਸਬੰਧ ਸੁਖਾਵਾਂ ਕਰਨਾ ਹੈ ਤਾਂ ਜੋ ਉਹ ਬੱਚਾ ਆਪਣੇ ਭਵਿੱਖ ਦੀ ਰਾਹ ਚੁਣ ਸਕੇ |

ਅਧਿਆਪਕ ਮਾਪੇ ਮਿਲਣੀ ਦੌਰਾਨ ਭਾਰਤੀ ਏਅਰਟੈਲ ਫਾਊਂਡੇਸ਼ਨ ਦੇ ਅਕਾਦਮਿਕ ਮੈਂਟਰ ਪ੍ਰਦੀਪ ਕੁਮਾਰ ਜੀ ਵੱਲੋਂ ਬੱਚਿਆਂ ਦੇ ਮਾਤਾ ਪਿਤਾ ਨੂੰ ਹੋਮ ਮੈਨਟੇਨਿੰਗ ਪ੍ਰਕਿਰਿਆ ਰਾਹੀਂ ਘਰ ਵਿੱਚ ਸਟਡੀ ਕਾਰਨਰ ਬਣਾਉਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਬੱਚਿਆਂ ਦੇ ਮਾਤਾ ਪਿਤਾ ਨੂੰ ਸਕੋਲਰਸ਼ਿਪ ਟੈਸਟ ਐਨਐਮਐਮਐਸ ਅਤੇ ਪੀਐਸਟੀਐਸਈ ਦੀ ਜਾਣਕਾਰੀ ਦਿੱਤੀ| ਇਸ ਮੌਕੇ ਐਨ ਸੀ ਸੀ ਕੇਡੀਟਸ ਵੱਲੋਂ ਵੀ ਮੈਗਾ ਪੀ ਟੀ ਐਮ ਨੂੰ ਸਫਲ ਬਣਾਉਣ ਵਿਚ ਅਹਿਮ ਯੋਗਦਾਨ ਪਾਇਆ ਗਿਆ| ਇਸ ਦੌਰਾਨ ਲਾਇਬ੍ਰੇਰੀ ਇੰਚਾਰਜ ਗਗਨ ਨੇ ਕਿਤਾਬਾਂ ਦਾ ਲੰਗਰ ਲਗਾ ਕੇ ਨਿਵੇਕਲਾ ਉਪਰਾਲਾ ਕੀਤਾ|

ਮੈਗਾ ਪੀਟੀਐਮ ਵਿੱਚ ਮੌਜੂਦ ਸਕੂਲ ਦੇ ਸਟੇਟ ਅਵਾਰਡੀ ਅਧਿਆਪਕ ਸੰਜੇ ਕੁਮਾਰ, ਰਾਮ ਸਰੂਪ, ਚੰਦਰਕਾਂਤਾ, ਸੌਰਵ, ਗਗਨ, ਰਜਨੀਸ਼, ਮੇਨਕਾ, ਸੀਮਾ, ਮਨਜੀਤ ਅੰਜੂ, ਰਕੇਸ਼ ਕੁਮਾਰ ਅਤੇ ਮਿਡ-ਡੇਅ-ਮਿਲ ਵਰਕਰ ਅਮਨ, ਗਗਨ, ਲਵਜੀਤ ਤੇ ਮਨਦੀਪ ਦਾ ਵਿਸ਼ੇਸ਼ ਯੋਗਦਾਨ ਰਿਹਾ |

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande