ਸਕੂਲ ਆਫ ਐਮੀਨੇਂਸ ਪੱਟੀ ਦੀ ਲੈਕਚਰਾਰ ਹਰਪ੍ਰੀਤ ਕੌਰ ਨੇ ਜ਼ਿਲ੍ਹਾ ਪੱਧਰੀ ਅਧਿਆਪਕ ਪਰਵ ਵਿੱਚੋਂ ਕੀਤਾ ਪਹਿਲਾ ਸਥਾਨ ਹਾਸਲ
ਤਰਨਤਾਰਨ 20 ਦਸੰਬਰ (ਹਿੰ. ਸ.)। ਪੰਜਾਬ ਰਾਜ ਦੇ ਅਧਿਆਪਕਾਂ ਅੰਦਰ ਨਵੀਨਤਾ, ਖੋਜ ਅਤੇ ਵਿਕਾਸਸ਼ੀਲ ਸੋਚਾਂ ਨੂੰ ਵਿਕਸਿਤ ਕਰਨ ਅਧਿਆਪਕਾਂ ਦੀਆਂ ਕਾਬਲੀਅਤਾਂ ਅਤੇ ਗੁਣਾਂ ਨੂੰ ਸਕੂਲਾਂ ਤੋਂ ਬਾਹਰ ਹੋਰਨਾਂ ਸਕੂਲਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਤੱਕ ਪਹੁੰਚਾਉਣ ਹਿੱਤ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਪੂਰੇ
ਸਕੂਲ ਆਫ ਐਮੀਨੇਂਸ ਪੱਟੀ ਦੀ ਲੈਕਚਰਾਰ ਹਰਪ੍ਰੀਤ ਕੌਰ ਜ਼ਿਲ੍ਹਾ ਪੱਧਰੀ ਅਧਿਆਪਕ ਪਰਵ ਵਿੱਚੋਂ ਕੀਤਾ ਪਹਿਲਾ ਸਥਾਨ ਹਹਾਸਲ ਕਰਨ ਮੌਕੇ.


ਤਰਨਤਾਰਨ 20 ਦਸੰਬਰ (ਹਿੰ. ਸ.)। ਪੰਜਾਬ ਰਾਜ ਦੇ ਅਧਿਆਪਕਾਂ ਅੰਦਰ ਨਵੀਨਤਾ, ਖੋਜ ਅਤੇ ਵਿਕਾਸਸ਼ੀਲ ਸੋਚਾਂ ਨੂੰ ਵਿਕਸਿਤ ਕਰਨ ਅਧਿਆਪਕਾਂ ਦੀਆਂ ਕਾਬਲੀਅਤਾਂ ਅਤੇ ਗੁਣਾਂ ਨੂੰ ਸਕੂਲਾਂ ਤੋਂ ਬਾਹਰ ਹੋਰਨਾਂ ਸਕੂਲਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਤੱਕ ਪਹੁੰਚਾਉਣ ਹਿੱਤ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਪੂਰੇ ਪੰਜਾਬ ਵਿੱਚ ਅਧਿਆਪਕ ਪਰਵ ਕਰਵਾਇਆ ਜਾ ਰਿਹਾ ਹੈ| ਇਸ ਅਧਿਆਪਕ ਪਰਵ ਦਾ ਪਹਿਲਾ ਪੜਾਅ ਬਲਾਕ ਪੱਧਰੀ ਅਤੇ ਫਿਰ ਜ਼ਿਲ੍ਹਾ ਪੱਧਰੀ ਮੁਕੰਮਲ ਹੋ ਚੁੱਕੇ ਹਨ। ਜ਼ਿਲ੍ਹਾ ਤਰਨ ਤਾਰਨ ਅੰਦਰ ਬੀਤੇ ਦਿਨ ਅਧਿਆਪਕ ਪਰਵ ਦਾ ਜ਼ਿਲ੍ਹਾ ਪੱਧਰੀ ਮੁਕਾਬਲਾ ਕਰਵਾਇਆ ਗਿਆ । ਇਸ ਮੁਕਾਬਲੇ ਵਿੱਚ ਜ਼ਿਲ੍ਹੇ ਦੇ ਹਰ ਬਲਾਕ ਵਿੱਚੋਂ ਪਹਿਲੇ ਦੋ ਸਥਾਨਾਂ ਉੱਪਰ ਜੇਤੂ ਅਧਿਆਪਕਾਂ ਨੇ ਭਾਗ ਲਿਆ।

ਸਖ਼ਤ ਮੁਕਾਬਲੇ ਵਿੱਚੋਂ ਸਕੂਲ ਆਫ਼ ਐਮੀਨੈਂਸ ਪੱਟੀ ਦੀ ਭੌਤਿਕ ਵਿਗਿਆਨ ਲੈਕਚਰਾਰ ਹਰਪ੍ਰੀਤ ਕੌਰ ਵੱਲੋਂ ਪਹਿਲਾ ਸਥਾਨ ਹਾਸਲ ਕੀਤਾ । ਹਰਪ੍ਰੀਤ ਕੌਰ ਵੱਲੋਂ ਸੁੰਦਰ ਲਿਖਾਈ ਅਤੇ ਕੈਲੀਗ੍ਰਾਫੀ ਸੰਬੰਧੀ ਆਪਣੀ ਪਰਿਯੋਜਨਾ ਪੇਸ਼ ਕੀਤੀ । ਉਹਨਾਂ ਦੀ ਮੋਤੀਆਂ ਵਰਗੀ ਲਿਖਾਈ ਅਤੇ ਅੱਖਰਕਾਰੀ ਉੱਪਰ ਕੀਤੀ ਮਿਹਨਤ ਨੇ ਉਹਨਾਂ ਦਾ ਅਤੇ ਸਕੂਲ ਅਤੇ ਬਲਾਕ ਪੱਟੀ ਦਾ ਨਾਮ ਪੂਰੇ ਜ਼ਿਲ੍ਹੇ ਵਿੱਚ ਰੌਸ਼ਨ ਕੀਤਾ ।

ਉਹਨਾਂ ਦੀ ਸਖ਼ਤ ਮਿਹਨਤ ਅਤੇ ਲਗਨ ਦੀ ਪ੍ਰਸ਼ੰਸਾ ਕਰਦਿਆਂ ਸਕੂਲ ਦੇ ਪ੍ਰਿੰਸੀਪਲ ਓਕਾਂਰ ਸਿੰਘ ਨੇ ਕਿਹਾ ਕਿ ਹਰਪ੍ਰੀਤ ਕੌਰ ਮੈਡਮ ਦੀ ਇਹ ਪ੍ਰਾਪਤੀ ਉਹਨਾਂ ਦੀ ਅਣਥੱਕ ਮਿਹਨਤ ਅਤੇ ਵਿਸ਼ੇਸ਼ ਮੁਸ਼ੱਕਤ ਸ਼ੌਕ ਦੀ ਬਦੌਲਤ ਸੰਭਵ ਹੋਈ ਹੈ । ਉਹਨਾਂ ਨੇ ਆਖਿਆ ਕਿ ਉਹ ਅਤੇ ਉਹਨਾਂ ਦੇ ਸਹਿਕਰਮੀ ਹਰਪ੍ਰੀਤ ਕੌਰ ਨੂੰ ਇਸ ਸਫ਼ਲਤਾ ਲਈ ਮੁਬਾਰਕਬਾਦ ਦਿੰਦੇ ਹੋਏ ਰਾਜ ਪੱਧਰੀ ਅਧਿਆਪਕ ਪਰਵ ਲਈ ਬਹੁਤ ਸ਼ੁਭਕਾਮਨਾਵਾਂ ਭੇਂਟ ਕਰਦੇ ਹਨ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande