ਕ੍ਰਿਸ਼ੀ ਵਿਗਿਆਨ ਕੇਂਦਰ ਮੋਹਾਲੀ ਵੱਲੋਂ ਸੀ.ਆਰ.ਪੀ. ਅਤੇ ਕ੍ਰਿਸ਼ੀ ਸਖੀਆਂ ਲਈ ਕੁਦਰਤੀ ਖੇਤੀ ‘ਤੇ ਪੰਜ ਰੋਜ਼ਾ ਸਿਖਲਾਈ ਕੋਰਸ ਆਯੋਜਿਤ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 22 ਦਸੰਬਰ (ਹਿੰ. ਸ.)। ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਕ੍ਰਿਸ਼ੀ ਵਿਗਿਆਨ ਕੇਂਦਰ (ਕੇ.ਵੀ.ਕੇ.), ਐਸ.ਏ.ਐਸ. ਨਗਰ (ਮੋਹਾਲੀ) ਵੱਲੋਂ 16 ਦਸੰਬਰ ਤੋਂ 22 ਦਸੰਬਰ 2025 ਤੱਕ ਕੇ.ਵੀ.ਕੇ. ਕੈਂਪਸ ਵਿਖੇ ਸੀ.ਆਰ.ਪੀ. ਅਤੇ ਕ੍ਰਿਸ਼ੀ ਸਖੀਆਂ ਲਈ ਪੰਜ ਰੋਜ਼ਾ ਸਿਖਲਾਈ ਕੋ
ਕ੍ਰਿਸ਼ੀ ਵਿਗਿਆਨ ਕੇਂਦਰ ਮੋਹਾਲੀ ਵੱਲੋਂ ਕਰਵਾਏ ਸੀ.ਆਰ.ਪੀ. ਅਤੇ ਕ੍ਰਿਸ਼ੀ ਸਖੀਆਂ ਲਈ ਕੁਦਰਤੀ ਖੇਤੀ ‘ਤੇ ਪੰਜ ਰੋਜ਼ਾ ਸਿਖਲਾਈ ਕੋਰਸ ਦਾ ਦ੍ਰਿਸ਼.


ਸਾਹਿਬਜ਼ਾਦਾ ਅਜੀਤ ਸਿੰਘ ਨਗਰ, 22 ਦਸੰਬਰ (ਹਿੰ. ਸ.)। ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਕ੍ਰਿਸ਼ੀ ਵਿਗਿਆਨ ਕੇਂਦਰ (ਕੇ.ਵੀ.ਕੇ.), ਐਸ.ਏ.ਐਸ. ਨਗਰ (ਮੋਹਾਲੀ) ਵੱਲੋਂ 16 ਦਸੰਬਰ ਤੋਂ 22 ਦਸੰਬਰ 2025 ਤੱਕ ਕੇ.ਵੀ.ਕੇ. ਕੈਂਪਸ ਵਿਖੇ ਸੀ.ਆਰ.ਪੀ. ਅਤੇ ਕ੍ਰਿਸ਼ੀ ਸਖੀਆਂ ਲਈ ਪੰਜ ਰੋਜ਼ਾ ਸਿਖਲਾਈ ਕੋਰਸ ਦਾ ਆਯੋਜਨ ਕੀਤਾ ਗਿਆ। ਇਹ ਸਿਖਲਾਈ ਕੋਰਸ ਡਿਪਟੀ ਡਾਇਰੈਕਟਰ ਡਾ. ਬਲਬੀਰ ਸਿੰਘ ਖੱਦਾ ਦੀ ਰਹਿਨੁਮਾਈ ਹੇਠ ਅਤੇ ਖੇਤੀਬਾੜੀ ਵਿਭਾਗ, ਐਸ.ਏ.ਐਸ. ਨਗਰ ਦੇ ਸਹਿਯੋਗ ਨਾਲ ਲਗਾਇਆ ਗਿਆ।

ਸਿਖਲਾਈ ਦੌਰਾਨ ਡਾ. ਬਲਬੀਰ ਸਿੰਘ ਖੱਦਾ ਨੇ ਕੁਦਰਤੀ ਖੇਤੀ ਦੀ ਮਹੱਤਤਾ, ਇਸਦੇ ਸਿਧਾਂਤ ਅਤੇ ਪਸ਼ੂ ਪਾਲਣ ਕਿੱਤੇ ਨੂੰ ਉਭਾਰਨ ਲਈ ਕੇ.ਵੀ.ਕੇ. ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਅਤੇ ਕਿਸਾਨਾਂ ਨੂੰ ਕੁਦਰਤੀ ਖੇਤੀ ਅਪਣਾਉਣ ਲਈ ਪ੍ਰੇਰਿਤ ਕੀਤਾ। ਪ੍ਰੋਗਰਾਮ ਇੰਚਾਰਜ ਡਾ. ਮੁਨੀਸ਼ ਸ਼ਰਮਾ, ਸਹਾਇਕ ਪ੍ਰੋਫੈਸਰ (ਬਾਗਬਾਨੀ) ਨੇ ਕੁਦਰਤੀ ਖੇਤੀ ਵਿੱਚ ਜੀਵਾਮ੍ਰਿਤ, ਬੀਜਾਮ੍ਰਿਤ, ਮਲਚਿੰਗ ਅਤੇ ਵਾਪਸਾ ਵਰਗੀਆਂ ਤਕਨੀਕਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ।

ਖੇਤੀਬਾੜੀ ਵਿਭਾਗ ਤੋਂ ਡਾ. ਰਮਨ ਕਰੋਰੇਆ ਨੇ ਕੁਦਰਤੀ ਖੇਤੀ ਵਿੱਚ ਫ਼ਸਲ ਪ੍ਰਬੰਧਨ ਸੰਬੰਧੀ ਜ਼ਰੂਰੀ ਨੁਕਤੇ ਸਾਂਝੇ ਕੀਤੇ, ਜਦਕਿ ਡਾ. ਗੁਰਪ੍ਰੀਤ ਨੇ ਫ਼ਸਲਾਂ ਦੀ ਪ੍ਰੋਸੈਸਿੰਗ ਬਾਰੇ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਡਾ. ਗੁਰਦਿਆਲ ਕੁਮਾਰ ਨੇ ਕੁਦਰਤੀ ਖੇਤੀ ਨਾਲ ਸਬੰਧਿਤ ਸਰਕਾਰੀ ਸਕੀਮਾਂ ਬਾਰੇ ਸਿਖਿਆਰਥੀਆਂ ਨੂੰ ਅਗਾਹ ਕੀਤਾ।

ਇਸ ਮੌਕੇ ਗੁਰੂਕੁਲ ਕੁਰੂਕਸ਼ੇਤਰ ਤੋਂ ਡਾ. ਗਗਨਦੀਪ ਸਿੰਘ ਅਤੇ ਰਾਮਵਿਲਾਸ ਸਮੇਤ ਤਰਜਿੰਦਰ ਸਿੰਘ ਨੇ ਕੁਦਰਤੀ ਖੇਤੀ ਵਿਸ਼ੇ ’ਤੇ ਆਪਣੇ ਤਜਰਬੇ ਸਾਂਝੇ ਕੀਤੇ। ਸਿਖਲਾਈ ਕੈਂਪ ਦੇ ਦੌਰਾਨ ਸਿਖਿਆਰਥੀਆਂ ਦਾ ਗੁਰੂਕੁਲ ਕੁਰੂਕਸ਼ੇਤਰ ਵਿਖੇ ਸਥਿਤ ਕੁਦਰਤੀ ਖੇਤੀ ਫਾਰਮ ਦਾ ਵਿਦਿਆਕ ਦੌਰਾ ਵੀ ਕਰਵਾਇਆ ਗਿਆ।

ਸਿਖਲਾਈ ਕੋਰਸ ਦੇ ਸਮਾਪਨ ’ਤੇ ਸਿਖਿਆਰਥੀਆਂ ਨੇ ਕੇ.ਵੀ.ਕੇ. ਮੋਹਾਲੀ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਵੀ ਅਜਿਹੇ ਲਾਭਕਾਰੀ ਸਿਖਲਾਈ ਪ੍ਰੋਗਰਾਮ ਆਯੋਜਿਤ ਕਰਨ ਦੀ ਅਪੀਲ ਕੀਤੀ, ਤਾਂ ਜੋ ਕੁਦਰਤੀ ਖੇਤੀ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਹੋ ਸਕੇ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande