ਜੂਨੀਅਰ ਨੈਸ਼ਨਲ ਵਾਲੀਵਾਲ ਚੈਂਪੀਅਨਸ਼ਿਪ: ਰੂੜੇਕੇ ਕਲਾਂ ਦੇ ਕਰਨਵੀਰ ਸਿੰਘ ਨੇ ਜ਼ਿਲ੍ਹੇ ਦਾ ਨਾਮ ਚਮਕਾਇਆ
ਤਪਾ/ ਰੂੜੇਕੇ ਕਲਾਂ, 22 ਦਸੰਬਰ (ਹਿੰ. ਸ.)। ਵਾਲੀਬਾਲ ਫੈਡਰੇਸ਼ਨ ਆਫ ਇੰਡੀਆ ਵੱਲੋਂ ਰਾਜਸਥਾਨ ਦੇ ਝੁੰਝਨੂ ਜ਼ਿਲ੍ਹੇ ਦੇ ਪਿਲਾਨੀ ਵਿਖੇ 16 ਤੋਂ 21 ਦਸੰਬਰ ਤੱਕ ਹੋਈ 49ਵੀਂ ਰਾਸ਼ਟਰੀ ਨੈਸ਼ਨਲ ਜੂਨੀਅਰ ਵਾਲੀਬਾਲ ਚੈਂਪੀਅਨਸ਼ਿਪ ''ਚ ਪੰਜਾਬ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਂਸੀ ਦਾ ਤਮਗਾ ਹਾਸਲ ਕੀਤਾ ਹੈ।
ਰੂੜੇਕੇ ਕਲਾਂ ਦਾ ਕਰਨਵੀਰ ਸਿੰਘ।


ਤਪਾ/ ਰੂੜੇਕੇ ਕਲਾਂ, 22 ਦਸੰਬਰ (ਹਿੰ. ਸ.)। ਵਾਲੀਬਾਲ ਫੈਡਰੇਸ਼ਨ ਆਫ ਇੰਡੀਆ ਵੱਲੋਂ ਰਾਜਸਥਾਨ ਦੇ ਝੁੰਝਨੂ ਜ਼ਿਲ੍ਹੇ ਦੇ ਪਿਲਾਨੀ ਵਿਖੇ 16 ਤੋਂ 21 ਦਸੰਬਰ ਤੱਕ ਹੋਈ 49ਵੀਂ ਰਾਸ਼ਟਰੀ ਨੈਸ਼ਨਲ ਜੂਨੀਅਰ ਵਾਲੀਬਾਲ ਚੈਂਪੀਅਨਸ਼ਿਪ 'ਚ ਪੰਜਾਬ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਂਸੀ ਦਾ ਤਮਗਾ ਹਾਸਲ ਕੀਤਾ ਹੈ। ਪੰਜਾਬ ਦੀ ਟੀਮ ਲਈ ਖੇਡਦਿਆਂ ਬਰਨਾਲੇ ਜ਼ਿਲ੍ਹੇ ਦੇ ਪਿੰਡ ਰੂੜੇਕੇ ਕਲਾਂ ਦੇ ਕਰਨਵੀਰ ਸਿੰਘ ਨੇ ਪੰਜਾਬ ਦੀ ਟੀਮ ਨੂੰ ਮੈਡਲ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਪੰਜਾਬ ਨੇ ਤੀਜੇ ਸਥਾਨ ਲਈ ਹੋਏ ਮੈਚ ਵਿੱਚ ਤਾਮਿਲਨਾਡੂ ਨੂੰ 3-1ਨਾਲ ਹਰਾਇਆ। ਪੰਜਾਬ ਵਾਲੀਬਾਲ ਐਸੋਸੀਏਸ਼ਨ ਵੱਲੋਂ ਚੁਣੀ ਗਈ ਪੰਜਾਬ ਦੀ ਇਸ ਟੀਮ ਦੇ ਕੋਚ ਯਾਦਵਿੰਦਰ ਸਿੰਘ ਹਨ।

ਜ਼ਿਲ੍ਹਾ ਖੇਡ ਅਫ਼ਸਰ ਮੈਡਮ ਉਮੇਸ਼ਵਰੀ ਸ਼ਰਮਾ ਅਤੇ ਵਾਲੀਬਾਲ ਕੋਚ ਅਜੈ ਨਾਗਰ ਨੇ ਕਰਨਵੀਰ ਸਿੰਘ ਅਤੇ ਪਰਿਵਾਰ ਨੂੰ ਮੁਬਾਰਕਬਾਦ ਦਿੱਤੀ। ਓਨ੍ਹਾਂ ਨੇ ਸਾਰੀ ਟੀਮ ਦਾ ਵਾਪਸ ਪੁੱਜਣ 'ਤੇ ਸੰਗਰੂਰ 'ਚ ਸਵਾਗਤ ਵੀ ਕੀਤਾ। ਜ਼ਿਕਰਯੋਗ ਹੈ ਕਿ ਕਰਨਵੀਰ ਸਿੰਘ ਨੂੰ ਵਾਲੀਬਾਲ ਦੀ ਗੁੜਤੀ ਪਰਿਵਾਰ ਵਿੱਚੋਂ ਹੀ ਮਿਲੀ ਹੈ। ਉਸ ਦੇ ਪਿਤਾ ਮਨਪ੍ਰੀਤ ਸਿੰਘ ਖੁਦ ਵਾਲੀਬਾਲ ਦੇ ਬਿਹਤਰੀਨ ਖਿਡਾਰੀ ਰਹੇ ਹਨ ਅਤੇ ਕੋਚਿੰਗ ਦੇ ਕੇ ਕਈ ਨੈਸ਼ਨਲ ਪੱਧਰ ਦੇ ਖਿਡਾਰੀ ਪੈਦਾ ਕੀਤੇ ਹਨ। ਜ਼ਿਕਰਯੋਗ ਹੈ ਕਿ ਕਰਨਵੀਰ ਸਿੰਘ ਨੇ ਰਾਜ ਪੱਧਰੀ ਸਕੂਲੀ ਖੇਡਾਂ ਵਿੱਚ ਵੀ ਬਰਨਾਲੇ ਜ਼ਿਲ੍ਹੇ ਵੱਲੋਂ ਖੇਡਦਿਆਂ ਸੋਨੇ ਦਾ ਤਮਗਾ ਹਾਸਲ ਕੀਤਾ ਸੀ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande